26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੌਰਾਨ ਹਲਕਾ ਉੱਤਰੀ ’ਚ ਵੰਡੀ ਹੋਈ ਦਿਖਾਈ ਦਿੱਤੀ ਪਾਰਟੀ

ਅੰਮ੍ਰਿਤਸਰ, 25 ਸਤੰਬਰ (ਹਰਮਿੰਦਰ ਸਿੰਘ)-ਸਿਆਸੀ ਪਾਰਟੀਆਂ ’ਚ ਜੇਕਰ ਅਨੁਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਭਾਰਤੀ ਜਨਤਾ ਪਾਰਟੀ ਨੂੰ ਸਭ ਤੋਂ ਪਹਿਲੇ ਨੰਬਰ ’ਤੇ ਅਨੁਸ਼ਾਸਨ ਵਾਲੀ ਪਾਰਟੀ ਮੰਨਿਆ ਜਾਂਦਾ ਹੈ। ਧੜੇਬੰਦੀਆਂ ਵਿਚ ਕਾਂਗਰਸ ਦੇ ਵੰਡੇ ਹੋਣ ਦੀਆਂ ਆਮ ਚਰਚਾ ਹੁੰਦੀ ਹੈ ਪਰ ਅੱਜ ਭਾਰਤੀ ਜਨਤਾ ਪਾਰਟੀ ’ਚ ਧੜੇਬੰਦੀ ਉਸ ਵੇਲੇ ਸਾਰਿਆਂ ਨੂੰ ਦੇਖਣ ’ਚ ਮਿਲੀ ਜਦੋਂ ਨਸ਼ਾ ਮੁਕਤ ਪੰਜਾਬ ਯਾਤਰਾ ਦੌਰਾਨ ਹਲਕਾ ਉੱਤਰੀ ਵਿਚ ਅਕਸ਼ੈ ਕੁਮਾਰ ਵਲੋਂ ਯਾਤਰਾ ਦੇ ਸਵਾਗਤ ’ਚ ਰੱਖੇ ਸਮਾਗਮ ’ਚ ਹੋਈ ਵੱਡਾ ਆਗੂ ਨਾ ਪਹੁੰਚਿਆ ਅਤੇ ਉਕਤ ਯਾਤਰਾ ਦਾ ਰੂਟ ਅਕਸ਼ੈ ਦੇ ਸਵਾਗਤ ਵਾਲੇ ਸਥਾਨ ਤੋਂ ਬਦਲ ਕੇ ਨਵੇਂ ਰੂਟ ਰਾਹੀਂ ਹੀ ਕੱਢਿਆ ਗਿਆ।

Ad Position 21
No active advertisement
ਅਜੀਤ ਡੈਸਕ 26-09-2026
ਅੰਮ੍ਰਿਤਸਰ, 25 ਸਤੰਬਰ (ਹਰਮਿੰਦਰ ਸਿੰਘ)-ਸਿਆਸੀ ਪਾਰਟੀਆਂ ’ਚ ਜੇਕਰ ਅਨੁਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਭਾਰਤੀ ਜਨਤਾ ਪਾਰਟੀ ਨੂੰ ਸਭ ਤੋਂ ਪਹਿਲੇ ਨੰਬਰ ’ਤੇ ਅਨੁਸ਼ਾਸਨ ਵਾਲੀ ਪਾਰਟੀ ਮੰਨਿਆ ਜਾਂਦਾ ਹੈ। ਧੜੇਬੰਦੀਆਂ ਵਿਚ ਕਾਂਗਰਸ ਦੇ ਵੰਡੇ ਹੋਣ ਦੀਆਂ ਆਮ ਚਰਚਾ ਹੁੰਦੀ ਹੈ ਪਰ ਅੱਜ ਭਾਰਤੀ ਜਨਤਾ ਪਾਰਟੀ ’ਚ ਧੜੇਬੰਦੀ ਉਸ ਵੇਲੇ ਸਾਰਿਆਂ ਨੂੰ ਦੇਖਣ ’ਚ ਮਿਲੀ ਜਦੋਂ ਨਸ਼ਾ ਮੁਕਤ ਪੰਜਾਬ ਯਾਤਰਾ ਦੌਰਾਨ ਹਲਕਾ ਉੱਤਰੀ ਵਿਚ ਅਕਸ਼ੈ ਕੁਮਾਰ ਵਲੋਂ ਯਾਤਰਾ ਦੇ ਸਵਾਗਤ ’ਚ ਰੱਖੇ ਸਮਾਗਮ ’ਚ ਹੋਈ ਵੱਡਾ ਆਗੂ ਨਾ ਪਹੁੰਚਿਆ ਅਤੇ ਉਕਤ ਯਾਤਰਾ ਦਾ ਰੂਟ ਅਕਸ਼ੈ ਦੇ ਸਵਾਗਤ ਵਾਲੇ ਸਥਾਨ ਤੋਂ ਬਦਲ ਕੇ ਨਵੇਂ ਰੂਟ ਰਾਹੀਂ ਹੀ ਕੱਢਿਆ ਗਿਆ। ਭਾਰਤੀ ਜਨਤਾ ਪਾਰਟੀ ਵਲੋਂ ਹਲਕਾ ਉੱਤਰੀ ’ਚੋਂ ਹਲਕਾ ਇੰਚਾਰਜ ਸੁਖਮਿੰਦਰ ਸਿੰਘ ਪਿੰਟੂ ਦੇ ਦਫ਼ਤਰ ਤੋਂ ‘ਨਸ਼ਾ ਮੁਕਤ ਪੰਜਾਬ ਯਾਤਰਾ’ ਕੱਢਣ ਦਾ ਪ੍ਰੋਗਰਾਮ ਰੱਖਿਆ ਗਿਆ ਸੀ ਅਤੇ ਇਸ ’ਚ ਕੇਂਦਰੀ ਮੰਤਰੀ ਸ੍ਰੀ ਅਰਜੁਨ ਰਾਮ ਮੇਘਪਾਲ ਤੋਂ ਇਲਾਵਾ ਤੋਂ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ, ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ, ਸ਼ਵੇਤ ਮਲਿਕ, ਜ਼ਿਲ੍ਹਾ ਭਾਜਪਾ ਦੇ ਪ੍ਰਧਾਨ ਸਲਿਲ ਕਪੂਰ ਸਮੇਤ ਕਈ ਆਗੂ ਸ਼ਾਮਿਲ ਹੋਏ ਸਨ। ਇਹ ਯਾਤਰਾ ਵੱਖ ਵੱਖ ਰੂਟਾਂ ਤੋਂ ਹੁੰਦੀ ਹੋਈ ਮੁੜ ਖੰਡੇ ਵਾਲੇ ਚੌਕ ਤੋਂ ਹੁੰਦੀ ਹੋਈ ਮਜੀਠਾ ਰੋਡ ਤੋਂ ਮਜੀਠਾ ਰੋਡ ਬਾਈਪਾਸ ਤੋਂ ਹੋ ਕੇ ਮਜੀਠਾ ਹਲਕੇ ਵਿਚ ਦਾਖਲ ਹੋਣਾ ਤੈਅ ਕੀਤਾ ਗਿਆ ਸੀ ਪਰ ਅਚਾਨਕ ਹੀ ਇਸ ਰੂਟ ਬਦਲ ਦਿੱਤਾ ਗਿਆ ਅਤੇ ਇਸ ਫਤਹਿਗੜ੍ਹ ਚੂੜੀਆਂ ਬਾਈਪਾਸ ਵੱਲ ਮੌੜ ਕੇ ਮਜੀਠਾ ਰੋਡ ਬਾਈਪਾਸ ਤੋਂ ਮਜੀਠਾ ਵੱਲ ਰਵਾਨਾ ਕੀਤਾ ਜਾ ਰਿਹਾ ਸੀ। ਮਜੀਠਾ ਰੋਡ ਬਾਈਪਾਸ ਦੇ ਅੰਦਰਵਾਰ ਯਾਤਰਾ ਦੇ ਸਵਾਗਤ ਦੀਆਂ ਤਿਆਰੀ ਕਰੀ ਬੈਠੇ ਅਕਸ਼ੈ ਸ਼ਰਮਾ ਨੂੰ ਇਸ ਦਾ ਪਤਾ ਲਗਾ ਤਾਂ ਉਹ ਆਪਣੇ ਸਾਥੀਆਂ ਨਾਲ ਮਜੀਠਾ ਰੋਡ ਬਾਈਪਾਸ ’ਤੇ ਪਹੁੰਚ ਗਏ ਪਰ ਉਸ ਵੇਲੇ ਇਸ ਯਾਤਰਾ ਨਾਲ ਚਲ ਰਹੇ ਸਾਰੇ ਭਾਜਪਾ ਆਗੂ ਯਾਤਰਾ ਰੱਥ ’ਚੋਂ ਉਤਰ ਗਏ ਅਤੇ ਅਕਸ਼ੈ ਸ਼ਰਮਾ ਆਪਣੇ ਕੁਝ ਹੋਰ ਸਾਥੀਆਂ ਨਾਲ ਮਿਲ ਕੇ ਯਾਤਰਾ ਰੱਥ ਵਿਚ ਸਵਾਰ ਹੋ ਗਏ ਅਤੇ ਭਾਜਪਾ ਦਾ ਝੰਡਾ ਲਹਿਰਾਉਣ ਲੱਗ ਪਏ। ਇਸ ਸੰਬੰਧੀ ਜ਼ਿਲ੍ਹਾ ਭਾਜਪਾ ਪ੍ਰਧਾਨ ਸਲਿਲ ਕਪੂਰ ਨਾਲ ਗੱਲਬਾਤ ਕੀਤੀ ਤਾਂ ਅਕਸ਼ੈ ਸ਼ਰਮਾ ਦੇ ਪ੍ਰੋਗਰਾਮ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਸੀ, ਜਿਸ ਤਰ੍ਹਾਂ ਰੂਟ ਬਣਾਇਆ ਗਿਆ ਸੀ ਉਸੇ ਰੂਟ ’ਤੇ ਚਲ ਕੇ ਯਾਤਰਾ ਨੂੰ ਮਜੀਠਾ ਬਾਈਪਾਸ ‘ਤੇ ਪਹੁੰਚੀ ਸੀ ਜਿਥੇ ਯਾਤਰਾਂ ਦਾ ਸਵਾਗਤ ਹਲਕਾ ਮਜੀਠਾ ਨਾਲ ਸੰਬੰਧਿਤ ਪਾਰਟੀ ਆਗੂਆਂ ਕੀਤਾ ਜਾਣਾ ਸੀ ਅਤੇ ਇਸ ਲਈ ਸ਼ਹਿਰ ਦੀ ਟੀਮ ਯਾਤਰਾ ਰੱਥ ਉਨ੍ਹਾਂ ਦੇ ਸਪੁਰਦ ਕਰਕੇ ਆ ਗਈ ਸੀ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਆਪਣੇ ਪੈਨਸ਼ਨਰਾਂ ਲਈ ਅਹਿਮ ਫੈਸਲਾ ਅਗਲੀ ਖ਼ਬਰ ਅਮਨਦੀਪ ਸਮੂਹ ਹਸਪਤਾਲ ਵਲੋਂ ਅਮਨਦੀਪ ਮੈਡੀਸਿਟੀ ਮਾਲ ਰੋਡ ਵਿਖੇ ‘ਆਧੁਨਿਕ ਸਟ੍ਰੋਕ ਯੂਨਿਟ’ ਦੀ ਸ਼ੁਰੂਆਤ
Ad Position 24