ਮੀਰੀ ਪੀਰੀ ਖ਼ਾਲਸਾ ਮਾਰਚ ਦਾ ਪਿੰਡ ਕਰਤਾਰਪੁਰ ਅਤੇ ਕਸਬਾ ਬੁਤਾਲਾ ਵਿਖੇ ਜਥੇਦਾਰ ਜਲਾਲ ਉਸਮਾ ਵਲੋਂ ਸਵਾਗਤ
ਬਾਬਾ ਬਕਾਲਾ ਸਾਹਿਬ 26 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ) ‘ਮੀਰੀ ਪੀਰੀ ਖਾਲਸਾ ਮਾਰਚ ਤੀਸਰੇ ਪੜਾਅ ਤਹਿਤ ਅੱਜ ਸਵੇਰੇ ਗੁਰਦੁਆਰਾ ਸਾਹਿਬ ਪਾਤਸ਼ਾਹੀ 5ਵੀਂ ਓਠੀਆਂ (ਬਟਾਲਾ) ਤੋਂ ਰਵਾਨਾ ਹੋ ਕੇ ਸ਼ਾਮ 7. 30 ਵਜੇ ਦੇ ਕਰੀਬ ਹਲਕਾ ਬਾਬਾ ਬਕਾਲਾ ਸਾਹਿਬ ਵਿਚ ਪ੍ਰਵੇਸ਼ ਕਰ ਗਿਆ, ਜਿਸਦਾ ਕਿ ਹਲਕਾ ਬਾਬਾ ਬਕਾਲਾ ਸਾਹਿਬ ਦੇ ਪੈਂਦੇ ਪਹਿਲੇ ਪਿੰਡ ਕਰਤਾਰਪਰ ਅਤੇ ਉਪਰੰਤ ਕਸਬਾ ਬੁਤਾਲਾ ਵਿਖੇ ਪ੍ਰਵੇਸ਼ ਕਰਨ ‘ਤੇ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ, ਸਾਬਕਾ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾ (ਮੈਂਬਰ ਸ਼੍ਰੋਮਣੀ ਕਮੇਟੀ) ਵਲੋਂ ਨਿੱਘਾ ਸਵਾਗਤ ਕੀਤਾ ਗਿਆ ।
ਬਾਬਾ ਬਕਾਲਾ ਸਾਹਿਬ 26 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ) ‘ਮੀਰੀ ਪੀਰੀ ਖਾਲਸਾ ਮਾਰਚ ਤੀਸਰੇ ਪੜਾਅ ਤਹਿਤ ਅੱਜ ਸਵੇਰੇ ਗੁਰਦੁਆਰਾ ਸਾਹਿਬ ਪਾਤਸ਼ਾਹੀ 5ਵੀਂ ਓਠੀਆਂ (ਬਟਾਲਾ) ਤੋਂ ਰਵਾਨਾ ਹੋ ਕੇ ਸ਼ਾਮ 7.30 ਵਜੇ ਦੇ ਕਰੀਬ ਹਲਕਾ ਬਾਬਾ ਬਕਾਲਾ ਸਾਹਿਬ ਵਿਚ ਪ੍ਰਵੇਸ਼ ਕਰ ਗਿਆ, ਜਿਸਦਾ ਕਿ ਹਲਕਾ ਬਾਬਾ ਬਕਾਲਾ ਸਾਹਿਬ ਦੇ ਪੈਂਦੇ ਪਹਿਲੇ ਪਿੰਡ ਕਰਤਾਰਪਰ ਅਤੇ ਉਪਰੰਤ ਕਸਬਾ ਬੁਤਾਲਾ ਵਿਖੇ ਪ੍ਰਵੇਸ਼ ਕਰਨ ‘ਤੇ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ, ਸਾਬਕਾ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾ (ਮੈਂਬਰ ਸ਼੍ਰੋਮਣੀ ਕਮੇਟੀ) ਵਲੋਂ ਨਿੱਘਾ ਸਵਾਗਤ ਕੀਤਾ ਗਿਆ । ਉਨ੍ਹਾਂ ਨੇ ਪੰਜਾਂ ਪਿਆਰਿਆਂ ਅਤੇ ਨਗਰ ਕੀਰਤਨ ਵਿਚ ਸ਼ਾਮਿਲ ਸਖਸ਼ੀਅਤਾਂ ਨੂੰ ਸਿਰੋਪਾਓ ਦੇਕੇ ਸਨਮਾਨਿਤ ਕੀਤਾ । ਇਸ ਮੌਕੇ ਉਨ੍ਹਾਂ ਦੇ ਨਾਲ ਗੁਰਜਿੰਦਰ ਸਿੰਘ ਸਠਿਆਲਾ ਹਲਕਾ ਇੰਚਾਰਜ ਯੂਥ ਵਿੰਗ ਬਾਬਾ ਬਕਾਲਾ ਸਾਹਿਬ, ਸਰਪੰਚ ਸੁਖਵਿੰਦਰ ਸਿੰਘ ਬੁਤਾਲਾ, ਮੋਹਣ ਸਿੰਘ ਕੰਗ ਪ੍ਰਧਾਨ ਸ਼ਹਿਰੀ ਬਾਬਾ ਬਕਾਲਾ ਸਾਹਿਬ, ਦਲਬੀਰ ਸਿੰਘ ਬੁਤਾਲਾ, ਭਗਵੰਤ ਸਿੰਘ ਧੰਗੇੜਾ ਸਕੱਤਰ ਸ਼੍ਰੋਮਣੀ ਕਮੇਟੀ, ਇੰਸਪੈਕਟਰ ਮਨਜੀਤ ਸਿੰਘ, ਹਰਪ੍ਰੀਤ ਸਿੰਘ, ਗੁਰਵਿੰਦਰ ਸਿੰਘ ਕਾਲੇਕੇ, ਸਰਪੰਚ ਰਾਜਾ ਕਰਤਾਰਪੁਰ, ਸਾ: ਸਰਪੰਚ ਲਾਡੀ ਸੱਤੋਵਾਲ, ਸਾ: ਸਰਪੰਚ ਅਮਰੀਕ ਸਿੰਘ ਕਰਤਾਰਪੁਰ, ਗ੍ਰੰਥੀ ਸੁੱਚਾ ਸਿੰਘ ਕਰਤਾਰਪੁਰ, ਭਾਈ ਦਲਬੀਰ ਸਿੰਘ ਸੱਤੋਵਾਲ, ਪ੍ਰਧਾਨ ਗਿਆਨ ਸਿੰਘ, ਜਗਜੀਤ ਸਿੰਘ ਬੁਤਾਲਾ, ਪ੍ਰਭਜੀਤ ਸਿੰਘ ਸੈਫ ਇੰਟਰਨੈਸ਼ਨਲ, ਅਤੇ ਹੋਰ ਹਾਜ਼ਰ ਸਨ । 23 ਏਐਸਆਰ103