ਸ਼ਹਿਜ਼ਾਦਾ ਨੰਦ ਕਾਲਜ ਦੇ ਰੈਸਲਰਾਂ ਦੀ ਸ਼ਾਨਦਾਰ ਜਿੱਤ
ਅੰਮ੍ਰਿਤਸਰ, 9 ਅਕਤੂਬਰ (ਸੁਰਿੰਦਰ ਕੋਛੜ)- ਕੌਮਾਂਤਰੀ ਮੁਦਰਾ ਫ਼ੰਡ ਨੇ ਪਾਕਿਸਤਾਨ ਨੂੰ ਲਗਪਗ 1. 2 ਅਰਬ ਡਾਲਰ ਦੀ ਨਵੀਂ ਵਿੱਤੀ ਮਦਦ ਦੇਣ ਲਈ ਮੁੱਢਲੀ ਸਹਿਮਤੀ ਦੇ ਦਿੱਤੀ ਹੈ।
ਅੰਮ੍ਰਿਤਸਰ, 9 ਅਕਤੂਬਰ (ਸੁਰਿੰਦਰ ਕੋਛੜ)- ਕੌਮਾਂਤਰੀ ਮੁਦਰਾ ਫ਼ੰਡ ਨੇ ਪਾਕਿਸਤਾਨ ਨੂੰ ਲਗਪਗ 1.2 ਅਰਬ ਡਾਲਰ ਦੀ ਨਵੀਂ ਵਿੱਤੀ ਮਦਦ ਦੇਣ ਲਈ ਮੁੱਢਲੀ ਸਹਿਮਤੀ ਦੇ ਦਿੱਤੀ ਹੈ। ਇਸ ਰਕਮ ‘ਚੋਂ ਕਰੀਬ 1 ਅਰਬ ਡਾਲਰ ਆਈ. ਐੱਮ. ਐੱਫ. ਦੇ ਮੁੱਖ ਕਰਜ਼ਾ ਪ੍ਰੋਗਰਾਮ ਤਹਿਤ ਦਿੱਤੇ ਜਾਣਗੇ, ਜਦਕਿ ਬਾਕੀ 21 ਕਰੋੜ ਡਾਲਰ ਜਲਵਾਯੂ ਪਰਿਵਰਤਨ ਅਤੇ ਲੰਬੇ ਸਮੇਂ ਦੇ ਹੋਰ ਜੋਖਮਾਂ ਨਾਲ ਨਜਿੱਠਣ ਲਈ ਮੁਹੱਈਆ ਕਰਵਾਏ ਜਾਣਗੇ। ਹਾਲਾਂਕਿ, ਫ਼ੰਡ ਜਾਰੀ ਹੋਣ ਲਈ ਅਜੇ ਆਈ. ਐੱਮ. ਐੱਫ. ਦੇ ਕਾਰਜਕਾਰੀ ਬੋਰਡ ਦੀ ਅੰਤਿਮ ਪ੍ਰਵਾਨਗੀ ਮਿਲਣੀ ਬਾਕੀ ਹੈ। ਇਹ ਸਮਝੌਤਾ ਆਈ. ਐੱਮ. ਐੱਫ. ਦੀ ਨੁਮਾਇੰਦਾ ਈਵਾ ਪੈਤਰੋਵਾ ਦੀ ਅਗਵਾਈ ਵਾਲੀ ਟੀਮ ਤੇ ਪਾਕਿਸਤਾਨੀ ਅਧਿਕਾਰੀਆਂ ਵਿਚਕਾਰ ਲੰਬੀ ਗੱਲਬਾਤ ਤੋਂ ਬਾਅਦ ਦੋ ਪ੍ਰੋਗਰਾਮਾਂ ਦੀ ਸਮੀਖਿਆ ਮਗਰੋਂ ਹੋਇਆ ਹੈ। ਬੋਰਡ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਦੋਵਾਂ ਪ੍ਰੋਗਰਾਮਾਂ ਰਾਹੀਂ ਪਾਕਿ ਨੂੰ ਹੁਣ ਤੱਕ ਕੁੱਲ 5.7 ਅਰਬ ਡਾਲਰ ਦੀ ਮਦਦ ਮਿਲ ਜਾਵੇਗੀ। ਆਈ. ਐੱਮ. ਐੱਫ. ਅਨੁਸਾਰ ਪੱਛਮੀ ਏਸ਼ੀਆ ਦੇ ਤਣਾਅ ਦੇ ਬਾਵਜੂਦ ਪਾਕਿ ਨੇ ਆਪਣੀ ਅਰਥਵਿਵਸਥਾ ਨੂੰ ਸੰਭਾਲ ਕੇ ਰੱਖਿਆ ਹੈ। ਆਈ. ਐੱਮ. ਐੱਫ. ਮੁਤਾਬਿਕ ਪਾਕਿ ਦੀ ਆਰਥਿਕਤਾ ‘ਚ ਕੁਝ ਸੁਧਾਰ ਦਰਜ ਕੀਤਾ ਗਿਆ ਹੈ। ਵਿੱਤੀ ਵਰ੍ਹੇ 2025-26 ਦੀਆਂ ਪਹਿਲੀਆਂ ਤਿੰਨ ਤਿਮਾਹੀਆਂ ‘ਚ ਵਿਕਾਸ ਦਰ 4 ਫ਼ੀਸਦੀ ਰਹੀ, ਹਾਲਾਂਕਿ ਮਹਿੰਗੀ ਊਰਜਾ ਅਤੇ ਸਪਲਾਈ ਦੀਆਂ ਦਿੱਕਤਾਂ ਕਾਰਨ ਪੂਰੇ ਵਰ੍ਹੇ ਦੌਰਾਨ ਇਸ ਦੇ 3.6 ਫ਼ੀਸਦੀ ਰਹਿਣ ਦਾ ਅਨੁਮਾਨ ਹੈ। ਪ੍ਰਵਾਸੀ ਪਾਕਿਸਤਾਨੀਆਂ ਵਲੋਂ ਭੇਜੇ ਗਏ ਧਨ ਸਦਕਾ ਚਾਲੂ ਖਾਤਾ ਸੰਤੁਲਿਤ ਰਿਹਾ ਅਤੇ ਸਤੰਬਰ ਦੇ ਅਖ਼ੀਰ ਤੱਕ ਵਿਦੇਸ਼ੀ ਮੁਦਰਾ ਭੰਡਾਰ ਵਧ ਕੇ ਕਰੀਬ 21 ਅਰਬ ਡਾਲਰ ਹੋ ਗਿਆ। ਇਸ ਤੋਂ ਇਲਾਵਾ ਕੌਮਾਂਤਰੀ ਬਾਜ਼ਾਰ ‘ਚ ਵਾਪਸੀ ਅਤੇ ਰੇਟਿੰਗ ਵਿਚ ਸੁਧਾਰ ਨੂੰ ਵੀ ਹਾਂ-ਪੱਖੀ ਸੰਕੇਤ ਮੰਨਿਆ ਗਿਆ ਹੈ। ਮਹਿੰਗਾਈ ਦਾ ਬੋਝ ਤੇ ਚੁਨੌਤੀਆਂ- ਦੱਸਿਆ ਜਾ ਰਿਹਾ ਹੈ ਕਿ ਪਾਕਿ ਨੂੰ ਨਵੀਂ ਮਦਦ ਨਾਲ ਰਾਹਤ ਜ਼ਰੂਰ ਮਿਲੀ ਹੈ, ਪਰ ਚੁਨੌਤੀਆਂ ਅਜੇ ਖ਼ਤਮ ਨਹੀਂ ਹੋਈਆਂ। ਸਤੰਬਰ ‘ਚ ਸਾਲਾਨਾ ਮਹਿੰਗਾਈ ਦਰ ਘਟ ਕੇ 10.26 ਫ਼ੀਸਦੀ ਰਹੀ, ਪਰ ਇੱਕੋ ਮਹੀਨੇ ਅੰਦਰ ਕੀਮਤਾਂ ‘ਚ 1.27 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ। ਬਿਜਲੀ ਦੀਆਂ ਕੀਮਤਾਂ ਲਗਭਗ 15.28 ਫ਼ੀਸਦੀ ਅਤੇ ਈਂਧਨ ਦੀਆਂ ਕੀਮਤਾਂ ਕਰੀਬ 11 ਫ਼ੀਸਦੀ ਵਧੀਆਂ ਹਨ। ਢੋਆ-ਢੁਆਈ ਅਤੇ ਘਰੇਲੂ ਖ਼ਰਚੇ ਲਗਾਤਾਰ ਵਧਣ ਕਾਰਨ ਆਮ ਲੋਕਾਂ ਦੀਆਂ ਜੇਬਾਂ ‘ਤੇ ਭਾਰੀ ਬੋਝ ਬਣਿਆ ਹੋਇਆ ਹੈ। ਆਈ. ਐੱਮ. ਐੱਫ. ਨੇ ਸਪੱਸ਼ਟ ਕੀਤਾ ਹੈ ਕਿ ਭੂ-ਰਾਜਨੀਤਿਕ ਤਣਾਅ, ਊਰਜਾ ਕੀਮਤਾਂ ਦੇ ਉਤਰਾਅ-ਚੜ੍ਹਾਅ ਅਤੇ ਵਿਸ਼ਵ ਪੱਧਰ ‘ਤੇ ਕਰਜ਼ੇ ਦੀਆਂ ਸਖ਼ਤ ਸ਼ਰਤਾਂ ਕਾਰਨ ਦੇਸ਼ ਸਾਹਮਣੇ ਜੋਖ਼ਮ ਅਜੇ ਵੀ ਬਰਕਰਾਰ ਹਨ।