11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਇਤਿਹਾਸਿਕ ਗੁਰਦੁਆਰਾ ਬਾਬਾ ਭਾਈ ਹਰਦਾਸ ਜੀ ਬੁਰਜ ਸਾਹਿਬ ਲੋਪੋਕੇ ਵਿਖੇ ਸਾਲਾਨਾ ਜੋੜ ਮੇਲਾ ਮਨਾਇਆ

ਚੋਗਾਵਾਂ, 10 ਅਕਤੂਬਰ (ਗੁਰਵਿੰਦਰ ਸਿੰਘ ਕਲਸੀ)-ਇਤਿਹਾਸਕ ਗੁਰਦੁਆਰਾ ਬਾਬਾ ਭਾਈ ਹਰਦਾਸ ਜੀ ਬੁਰਜ ਸਾਹਿਬ ਲੋਪੋਕੇ ਵਿਖੇ ਸਾਲਾਨਾ ਜੋੜ ਮੇਲਾ ਸਮੂਹ ਨਗਰ, ਐਨ. ਆਰ.

Ad Position 21
No active advertisement
ਅਜੀਤ ਡੈਸਕ 11-10-2026
ਚੋਗਾਵਾਂ, 10 ਅਕਤੂਬਰ (ਗੁਰਵਿੰਦਰ ਸਿੰਘ ਕਲਸੀ)-ਇਤਿਹਾਸਕ ਗੁਰਦੁਆਰਾ ਬਾਬਾ ਭਾਈ ਹਰਦਾਸ ਜੀ ਬੁਰਜ ਸਾਹਿਬ ਲੋਪੋਕੇ ਵਿਖੇ ਸਾਲਾਨਾ ਜੋੜ ਮੇਲਾ ਸਮੂਹ ਨਗਰ, ਐਨ.ਆਰ.ਆਈ. ਵੀਰਾਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ, ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੇਖ-ਰੇਖ ਹੇਠ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਗੁਰਦੁਆਰਾ ਸਾਹਿਬ ਦੀ ਆਲੀਸ਼ਾਨ ਬਣੀ ਇਮਾਰਤ ਵਿਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾ ਕੇ ਕੀਤੀ ਗਈ। ਉਪਰੰਤ ਸਜੇ ਸੁੰਦਰ ਧਾਰਮਿਕ ਦੀਵਾਨ ਵਿਚ ਭਾਈ ਗੁਰਕੀਰਤ ਸਿੰਘ ਡਬਲ ਐਮ.ਏ. ਦਾ ਕਵਿਸ਼ਰੀ ਜਥਾ, ਗਿਆਨੀ ਮਨਬੀਰ ਸਿੰਘ ਬੀ.ਏ. ਪਹੂਵਿੰਡ ਦਾ ਢਾਡੀ ਜਥਾ ਅਤੇ ਭਾਈ ਦੀਦਾਰ ਸਿੰਘ ਪੰਜੂਰਾਏ ਦੇ ਕਵੀਸ਼ਰੀ ਜਥੇ ਨੇ ਜੁੜੀਆਂ ਸੰਗਤਾਂ ਨੂੰ ਗੁਰੂ ਇਤਿਹਾਸ ਸਰਵਣ ਕਰਵਾ ਕੇ ਗੁਰੂ ਚਰਨਾਂ ਨਾਲ ਜੋੜਿਆ। ਇਸ ਜੋੜ ਮੇਲੇ ਵਿਚ ਜਥੇਦਾਰ ਬਾਬਾ ਸਤਨਾਮ ਸਿੰਘ ਕਾਰ ਸੇਵਾ ਕਿਲਾ ਅਨੰਦਗੜ੍ਹ ਸ੍ਰੀ ਅਨੰਦਪੁਰ ਸਾਹਿਬ, ਜਥੇਦਾਰ ਬਾਬਾ ਸਤਨਾਮ ਸਿੰਘ ਕਾਰ ਸੇਵਾ ਗੁਰੂ ਕਾ ਬਾਗ, ਬਾਬਾ ਕਿਰਪਾਲ ਸਿੰਘ ਗੁਰੂ ਕਾ ਬਾਗ, ਬਾਬਾ ਜਰਨੈਲ ਸਿੰਘ ਲੋਪੋਕੇ, ਸੇਵਾਦਾਰ ਬਾਬਾ ਕੁਲਬੀਰ ਸਿੰਘ ਗੁਰੂ ਕਾ ਬਾਗ, ਬਾਬਾ ਪ੍ਰੇਮ ਸਿੰਘ, ਬਾਬਾ ਕਸ਼ਮੀਰ ਸਿੰਘ, ਬਾਬਾ ਜੋਗਿੰਦਰ ਸਿੰਘ ਲੋਪੋਕੇ, ਬਾਬਾ ਤਰਲੋਕ ਸਿੰਘ ਖਿਆਲੇ ਵਾਲੇ, ਬਾਬਾ ਰਘੁਬੀਰ ਸਿੰਘ ਖਿਆਲੇ ਵਾਲੇ ਅਤੇ ਬਾਬਾ ਲੱਖਾ ਸਿੰਘ ਅਨੰਦਪੁਰ ਸਾਹਿਬ ਸਮੇਤ ਵੱਡੀ ਗਿਣਤੀ ਵਿੱਚ ਸੰਤਾਂ ਮਹਾਂਪੁਰਸ਼ਾਂ ਨੇ ਹਾਜ਼ਰੀਆਂ ਭਰੀਆਂ। ਜੋੜ ਮੇਲੇ ਵਿਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ। ਮੇਲੇ ਦੌਰਾਨ ਸੰਗਤਾਂ ਲਈ ਚਾਹ, ਪਕੌੜੇ, ਕੇਲਿਆ ਂ ਦਾ ਜੂਸ, ਗੋਲ ਗੱਪੇ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਸ਼ਾਮ ਨੂੰ ਨਾਮੀ ਟੀਮਾਂ ਦੇ ਕਬੱਡੀ ਸ਼ੋਅ ਮੈਚ ਕਰਵਾਏ ਗਏ।
Ad Position 22
No active advertisement
ਪਿਛਲੀ ਖ਼ਬਰ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਨਹੀਂ ਉਤਰੀ ‘ਆਪ’ ਸਰਕਾਰ– ਸੰਦੀਪ ਸਿੰਘ ਏ. ਆਰ. ਅਗਲੀ ਖ਼ਬਰ ਟੈਕਨੀਕਲ ਸਰਵਿਸਿਜ਼ ਯੂਨੀਅਨ ਦਿਹਾਤੀ ਮੰਡਲ ਦੀ ਹੋਈ ਚੋਣ ’ਚ ਰਘਬੀਰ ਸਿੰਘ ਮਜੀਠਾ ਮੁੜ ਪ੍ਰਧਾਨ ਬਣੇ
Ad Position 24