12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਗਊ ਸਨਮਾਨ ਆਹਵਾਨ ਅਭਿਆਨ ਤਹਿਤ ਸ਼ਿਵਾਲਾ ਮੰਦਰ ਮਜੀਠਾ ਵਿਖੇ ਗਊ ਰੱਖਿਅਕਾਂ ਦੀ ਹੋਈ ਵਿਸ਼ੇਸ਼ ਇਕੱਤਰਤਾ

ਮਜੀਠਾ,11 ਅਕਤੂਬਰ (ਮਨਿੰਦਰ ਸਿੰਘ ਸੋਖੀ)- ਸ਼ਿਵਾਲਾ ਮੰਦਰ ਮਜੀਠਾ ਵਿਖੇ ਯੋਗੀ ਦਿਆਲ ਨਾਥ ਦੀ ਅਗਵਾਈ ਵਿਚ ਗਊ ਸਨਮਾਨ ਆਹਵਾਨ ਅਭਿਆਨ ਤਹਿਤ ਗਊ ਰਖਿਅਕਾਂ ਦੀ ਇਕ ਵਿਸ਼ੇਸ਼ ਇਕੱਤਰਤਾ ਹੋਈ। ਜਿਸ ਵਿਚ ਸਵਾਮੀ ਰਾਮ ਤੀਰਥ ਦਾਸ ਮਹਾਰਾਜ, ਸਵਾਮੀ ਆਚੁਤਾ ਨੰਦ ਮਹਾਰਾਜ ਅਤੇ ਸਵਾਮੀ ਹਰਿ ਨਾਰਾਇਣ ਮਹਾਰਾਜ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ।

Ad Position 21
No active advertisement
ਅਜੀਤ ਡੈਸਕ 12-10-2026
ਮਜੀਠਾ,11 ਅਕਤੂਬਰ (ਮਨਿੰਦਰ ਸਿੰਘ ਸੋਖੀ)- ਸ਼ਿਵਾਲਾ ਮੰਦਰ ਮਜੀਠਾ ਵਿਖੇ ਯੋਗੀ ਦਿਆਲ ਨਾਥ ਦੀ ਅਗਵਾਈ ਵਿਚ ਗਊ ਸਨਮਾਨ ਆਹਵਾਨ ਅਭਿਆਨ ਤਹਿਤ ਗਊ ਰਖਿਅਕਾਂ ਦੀ ਇਕ ਵਿਸ਼ੇਸ਼ ਇਕੱਤਰਤਾ ਹੋਈ। ਜਿਸ ਵਿਚ ਸਵਾਮੀ ਰਾਮ ਤੀਰਥ ਦਾਸ ਮਹਾਰਾਜ, ਸਵਾਮੀ ਆਚੁਤਾ ਨੰਦ ਮਹਾਰਾਜ ਅਤੇ ਸਵਾਮੀ ਹਰਿ ਨਾਰਾਇਣ ਮਹਾਰਾਜ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਗੱਲਬਾਤ ਕਰਦਿਆਂ ਸਵਾਮੀ ਹਰਿ ਨਾਰਾਇਣ ਮਹਾਰਾਜ ਨੇ ਦੱਸਿਆ ਕਿ 17 ਦਸੰਬਰ ਨੂੰ ਪੰਜਾਬ ਭਰ ਤੋਂ ਗਊ ਰਖਿਅਕ ਸੂਬੇ ਦੇ ਵੱਖ ਵੱਖ ਸ਼ਹਿਰਾਂ ਤੋਂ ਆਪਣੇ ਆਪਣੇ ਵਾਹਨਾਂ ’ਤੇ ਸਵਾਰ ਹੋ ਕੇ ਚੰਡੀਗੜ੍ਹ ਜਾਣਗੇ ਅਤੇ ਮੁੱਖ ਮੰਤਰੀ ਪੰਜਾਬ ਨੂੰ ਦੇਸ਼ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਪੰਜਾਬ ਦੇ ਰਾਜਪਾਲ ਦੇ ਨਾਮ ਬੇਨਤੀ ਪੱਤਰ ਸੌਂਪਣਗੇ । ਇਸ ਮੌਕੇ ਯੋਗੀ ਦਿਆਲ ਨਾਲ ਨੇ ਕਿਹਾ ਕਿ ਮਜੀਠਾ ਤੋਂ ਵੀ 17 ਦਸੰਬਰ ਨੂੰ ਵੱਡੀ ਗਿਣਤੀ ਵਿਚ ਗਊ ਰਖਿਆਕ ਅਤੇ ਹੋਰ ਸੰਗਤਾਂ ਆਪਣੇ ਆਪਣੇ ਵਾਹਨਾਂ ਤੇ ਗਊ ਮਾਤਾ ਦੇ ਸਨਮਾਨ ਵਾਸਤੇ ਦਿੱਤੇ ਜਾਣ ਵਾਲੇ ਬੇਨਤੀ ਪੱਤਰ ਮੌਕੇ ਕਰਾਏ ਜਾਣ ਵਾਲੇ ਸਮਾਗਮ ਵਿਚ ਸ਼ਾਮਿਲ ਹੋਣਗੇ। ਇਸ ਮੌਕੇ ਉਕਤ ਤੋਂ ਇਲਾਵਾ ਯੋਗੀ ਦਿਆਲ ਨਾਥ, ਭੋਲਾ ਨਾਥ, ਬਿੱਟੂ ਨੰਦਾ, ਮਨੀਸ਼ ਕੁਮਾਰ, ਮੋਹਿਤ ਕੁਮਾਰ, ਸੁਸ਼ੀਲ ਕੁਮਾਰ ਖੁੱਲਰ, ਪੰਡਤ ਦਾਊ ਦਿਆਲ ਸ਼ਰਮਾ, ਪੰਡਤ ਓਮ ਪ੍ਰਕਾਸ਼ ਸ਼ਾਸ਼ਤਰੀ, ਪੰਡਤ ਮਨੋਜ ਗੋਸਵਾਮੀ, ਕੁਲਦੀਪ ਕੁਮਾਰ, ਨਰਿੰਦਰ ਕੁਮਾਰ ਕਾਨੂੰਗੋ, ਇੰਦਰਜੀਤ ਮਰਵਾਹ, ਨਰਿੰਦਰ ਬੱਬਰ, ਵਿੱਕੀ ਸ਼ਰਮਾ, ਮੰਦਰ ਬਾਵਾ ਲਾਲ ਕਮੇਟੀ ਮੈਂਬਰ, ਜਨਕੀ ਮੰਦਰ ਕਮੇਟੀ ਮੈਂਬਰ ਅਤੇ ਹੋਰ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿਦਿਆਰਥੀਆਂ ਦੇ ਬਿਹਤਰ ਭਵਿੱਖ ਲਈ ਸੇਂਟ ਸੋਲਜਰ ਸਕੂਲ ਵਿਖੇ ਮਾਪੇ-ਅਧਿਆਪਕ ਮੀਟਿੰਗ ਅਗਲੀ ਖ਼ਬਰ ਗੁਰੂ ਘਰਾਂ ਵਿਚ ਕਰਵਾਏ ਜਾਣ ਵਾਲੇ ਜੋੜ ਮੇਲੇ ਸਾਡੀ ਅਮੀਰ ਧਾਰਮਿਕ ਵਿਰਾਸਤ – ਜੋਧ ਸਿੰਘ ਸਮਰਾ ਸਮਰਾ ਨੇ ਗੁਰਦੁਆਰਾ ਬਾਬਾ...
Ad Position 24