13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਆਈ. ਐੱਮ. ਐੱਫ. ਵਲੋਂ ਪਾਕਿ ਦੀ ਸੁਸਤ ਆਰਥਿਕ ਵਿਕਾਸ ਦਰ ਅਤੇ ਵਧਦੀ ਮਹਿੰਗਾਈ ਬਾਰੇ ਚਿਤਾਵਨੀ

ਅੰਮ੍ਰਿਤਸਰ, 13 ਅਕਤੂਬਰ (ਸੁਰਿੰਦਰ ਕੋਛੜ)-ਕੌਮਾਂਤਰੀ ਮੁਦਰਾ ਫ਼ੰਡ (ਆਈ. ਐੱਮ.

Ad Position 21
No active advertisement
ਅਜੀਤ ਡੈਸਕ 14-10-2026
ਅੰਮ੍ਰਿਤਸਰ, 13 ਅਕਤੂਬਰ (ਸੁਰਿੰਦਰ ਕੋਛੜ)-ਕੌਮਾਂਤਰੀ ਮੁਦਰਾ ਫ਼ੰਡ (ਆਈ. ਐੱਮ. ਐੱਫ.) ਨੇ ਪਾਕਿਸਤਾਨ ਦੀ ਸੁਸਤ ਆਰਥਿਕ ਵਿਕਾਸ ਦਰ ਅਤੇ ਵਧਦੀ ਮਹਿੰਗਾਈ ਨੂੰ ਲੈ ਕੇ ਚਿੰਤਾ ਜਤਾਈ ਹੈ। ਆਪਣੀ ਤਾਜ਼ਾ ‘ਵਰਲਡ ਇਕਨਾਮਿਕ ਰਿਪੋਰਟ’ ’ਚ ਆਈ. ਐੱਮ. ਐੱਫ. ਨੇ ਅਨੁਮਾਨ ਲਗਾਇਆ ਹੈ ਕਿ ਅਗਲੇ ਦੋ ਵਿੱਤੀ ਸਾਲਾਂ ਦੌਰਾਨ ਪਾਕਿ ਦੀ ਆਰਥਿਕ ਵਿਕਾਸ ਦਰ ਸੀਮਤ ਰਹੇਗੀ, ਜਦਕਿ ਕੀਮਤਾਂ ਦਾ ਦਬਾਅ ਹੋਰ ਵਧ ਸਕਦਾ ਹੈ। ਰਿਪੋਰਟ ਮੁਤਾਬਿਕ ਵਿੱਤੀ ਸਾਲ 2026 ’ਚ ਪਾਕਿ ਦੀ ਵਿਕਾਸ ਦਰ 3.6 ਫ਼ੀਸਦੀ ਅਤੇ ਵਿੱਤੀ ਸਾਲ 2027 ’ਚ ਘਟ ਕੇ 3.5 ਫ਼ੀਸਦੀ ਰਹਿਣ ਦੀ ਸੰਭਾਵਨਾ ਹੈ। ਦੂਜੇ ਪਾਸੇ, ਮਹਿੰਗਾਈ ਦਰ 7.1 ਫ਼ੀਸਦੀ ਤੋਂ ਵਧ ਕੇ 9.9 ਫ਼ੀਸਦੀ ਤੱਕ ਪਹੁੰਚਣ ਦਾ ਖ਼ਦਸ਼ਾ ਜਤਾਇਆ ਗਿਆ ਹੈ। ਇਸ ਤੋਂ ਇਲਾਵਾ ਵਿੱਤੀ ਸਾਲ 2027 ’ਚ ਦੇਸ਼ ਦਾ ਚਾਲੂ ਖਾਤਾ ਘਾਟਾ (ਸੀ. ਏ. ਡੀ.) ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਦਾ 1 ਫ਼ੀਸਦੀ ਰਹਿਣ ਦੀ ਸੰਭਾਵਨਾ ਹੈ। ਆਈ. ਐੱਮ. ਐੱਫ. ਨੇ ਕਿਹਾ ਕਿ ਭੂ-ਰਾਜਨੀਤਿਕ ਤਣਾਅ ਦੇ ਬਾਵਜੂਦ ਗਲੋਬਲ ਆਰਥਿਕਤਾ ਨੇ ਮਜ਼ਬੂਤੀ ਵਿਖਾਈ ਹੈ। ਗਲੋਬਲ ਸੰਸਥਾ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਵਿਸ਼ਵ ਪੱਧਰ ’ਤੇ ਟਕਰਾਅ ਵਧਦੇ ਹਨ, ਤਾਂ ਇਸ ਨਾਲ ਵਿਕਾਸ ਪ੍ਰਭਾਵਿਤ ਹੋ ਸਕਦਾ ਹੈ ਅਤੇ ਊਰਜਾ ਦਰਾਮਦ ਕਰਨ ਵਾਲੇ ਦੇਸ਼ਾਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। 13 ਏਐਸਆਰ27 ਸੰਕੇਤਿਕ ਤਸਵੀਰ।
Ad Position 22
No active advertisement
ਪਿਛਲੀ ਖ਼ਬਰ ਆਲ ਕੇਡਰ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਅਗਲੀ ਖ਼ਬਰ ਨਸ਼ਿਆਂ ਤੇ ਹਥਿਆਰ ਤਸਕਰਾਂ ਖ਼ਿਲਾਫ਼ ਅੰਮ੍ਰਿਤਸਰ ਪੁਲਿਸ ਦੀ ਇਕ ਹੋਰ ਵੱਡੀ ਕਾਰਵਾਈ
Ad Position 24