17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਵਿਧਾਇਕ ਧਾਲੀਵਾਲ ਵਲੋਂ ਸਕੂਲ ਦੇ ਕਮਰਿਆਂ ਅਤੇ ਚਾਰਦੀਵਾਰੀ ਦਾ ਉਦਘਾਟਨ

ਜਗਦੇਵ ਕਲਾਂ, 17 ਅਕਤੂਬਰ (ਸ਼ਰਨਜੀਤ ਸਿੰਘ ਗਿੱਲ)-ਵਿਧਾਨ ਸਭਾ ਹਲਕਾ ਅਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਕੋਟਲੀ ਸਕਿਆਂਵਾਲੀ ਵਿਖੇ 30 ਲੱਖ ਦੀ ਲਾਗਤ ਨਾਲ ਤਿਆਰ ਕੀਤੇ ਗਏ ਦੋ ਕਮਰਿਆਂ ਅਤੇ ਸਕੂਲ ਦੀ ਚਾਰਦੀਵਾਰੀ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਕੰਵਲਜੀਤ ਸਿੰਘ ਸੰਧੂ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.

Ad Position 21
No active advertisement
ਅਜੀਤ ਡੈਸਕ 18-10-2026
ਜਗਦੇਵ ਕਲਾਂ, 17 ਅਕਤੂਬਰ (ਸ਼ਰਨਜੀਤ ਸਿੰਘ ਗਿੱਲ)-ਵਿਧਾਨ ਸਭਾ ਹਲਕਾ ਅਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਕੋਟਲੀ ਸਕਿਆਂਵਾਲੀ ਵਿਖੇ 30 ਲੱਖ ਦੀ ਲਾਗਤ ਨਾਲ ਤਿਆਰ ਕੀਤੇ ਗਏ ਦੋ ਕਮਰਿਆਂ ਅਤੇ ਸਕੂਲ ਦੀ ਚਾਰਦੀਵਾਰੀ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਕੰਵਲਜੀਤ ਸਿੰਘ ਸੰਧੂ ਜ਼ਿਲ੍ਹਾ ਸਿੱਖਿਆ ਅਫ਼ਸਰ (ਐ. ਸਿ.) ਅੰਮ੍ਰਿਤਸਰ ਅਤੇ ਸ. ਗੁਰਦੇਵ ਸਿੰਘ ਬਲਾਕ ਸਿੱਖਿਆ ਅਫ਼ਸਰ ਵਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਉਹ ਦੇਸ਼, ਸਮਾਜ ਜਾਂ ਘਰ ਹੀ ਤਰੱਕੀ ਕਰਦਾ ਹੈ, ਜਿਸਦੀ ਨੀਂਹ ਦੀ ਉਸਾਰੀ ਮਿਆਰੀ ਸਿੱਖਿਆ ਨਾਲ ਕੀਤੀ ਹੋਵੇ। ਸਮਾਰੋਹ ਦੌਰਾਨ ਸਕੂਲ ਦੇ ਨੰਨ੍ਹੇ-ਮੁੰਨੇ ਵਿਦਿਆਰਥੀਆਂ ਵਲੋਂ ਸਭਿਆਚਾਰਕ ਗਤੀਵਿਧੀਆਂ ਦੀ ਪੇਸ਼ਕਾਰੀ ਵੀ ਕੀਤੀ ਗਈ। ਇਸ ਮੌਕੇ ਸਕੂਲ ਮੁਖੀ ਹਰਚਰਨ ਸਿੰਘ, ਐਸ. ਐਮ. ਸੀ. ਮੈਂਬਰਾਂ ਅਤੇ ਸਮੂਹ ਅਧਿਆਪਕਾਂ ਵਲੋਂ ਮੁੱਖ ਮਹਿਮਾਨ ਸ. ਕੁਲਦੀਪ ਸਿੰਘ ਧਾਲੀਵਾਲ, ਡੀ.ਈ.ਓ. ਕੰਵਲਜੀਤ ਸਿੰਘ ਸੰਧੂ, ਬੀ. ਈ. ਈ. ਓ. ਗੁਰਦੇਵ ਸਿੰਘ ਨੂੰ ਸਨਮਾਨ ਚਿੰਨ ਦੇ ਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸਰਬਜੀਤ ਸਿੰਘ ਬੱਲ ਚੇਅਰਮੈਨ , ਪਰਮਿੰਦਰ ਸਿੰਘ ਸਰਪੰਚ ਜਿਲ੍ਹਾ ਮੀਡੀਆ ਕੋਆਰਡੀਨੇਟਰ, ਹਰਜਿੰਦਰ ਸਿੰਘ ਪੰਨੂ , ਗੁਰਿੰਦਰ ਸਿੰਘ ਘੁੱਕੇਵਾਲੀ, ਰਜਿੰਦਰ ਸਿੰਘ ਰਾਜਾਸਾਂਸੀ, ਮੈਡਮ ਬਲਜੀਤ ਕੌਰ, ਰਿਟਾ. ਹੈੱਡ ਟੀਚਰ ਸੱਜਣ ਸਿੰਘ, ਨੰਬਰਦਾਰ ਹਰਜੀਤ ਸਿੰਘ, ਨੰਬਰਦਾਰ ਗੁਰਦੀਪ ਸਿੰਘ, ਸਤਬੀਰ ਸਿੰਘ, ਦਲਬੀਰ ਸਿੰਘ ਜਹਾਂਗੀਰ, ਪਰਮਜੀਤ ਸਿੰਘ ਸੰਧੂ, ਹਰਪ੍ਰੀਤ ਸਿੰਘ, ਜਸਬੀਰ ਸਿੰਘ ਸਹੋਤਾ, ਹਰਜੋਤ ਸਿੰਘ, ਮਾ. ਜੁਗਰਾਜ ਸਿੰਘ, ਭੁਪਿੰਦਰ ਸਿੰਘ, ਦਲਬੀਰ ਸਿੰਘ, ਬਾਬੂ ਸਿੰਘ ਮਹਿਲਾਂਵਾਲਾ, ਸਰਪੰਚ ਹਰਪ੍ਰੀਤ ਸਿੰਘ, ਸਕੱਤਰ ਸਿੰਘ ਸੈਸਰਾ, ਸਰਪੰਚ ਜਗਦੀਸ਼ ਸਿੰਘ, ਸਤਨਾਮ ਕੌਰ ਧੁੰਨਾ, ਸ਼ਰਨਜੀਤ ਕੌਰ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਅਤੇ ਇਲਾਕਾ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜ਼ੁਬਾਨ ਦੇ ਪੱਕੇ ਤੇ ਮਿਹਨਤੀ ਆਗੁ ਹਨ ਹਰਭਜਨ ਸਿੰਘ ਈ.ਟੀ.ਓ-ਗੁਰਮੁੱਖ ਸਿੰਘ ਸਰਜਾ ਅਗਲੀ ਖ਼ਬਰ ਗੈਵੀ ਕਲੇਰ ਬਿਨਾਂ ਰੁਕਾਵਟ ਨਿਰੰਤਰ ਲਗਵਾ ਰਹੇ ਨਿਊਜ਼ੀਲੈਂਡ ਦੇ ਸਟੂਡੈਂਟਸ ਵੀਜ਼ੇ
Ad Position 24