ਅਜਨਾਲਾ ਪੁਲਿਸ ਵਲੋਂ ਨਸ਼ੀਲੀਆਂ ਗੋਲੀਆਂ ਅਤੇ ਹੈਰੋਇਨ ਸਮੇਤ ਦੋ ਕਾਬੂ, ਮਾਮਲੇ ਦਰਜ
ਅਜਨਾਲਾ, 17 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪੁਲਿਸ ਜ਼ਿਲਾ ਅੰਮ੍ਰਿਤਸਰ ਦਿਹਾਤੀ ਦੇ ਐਸ. ਐਸ.
ਅਜਨਾਲਾ, 17 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪੁਲਿਸ ਜ਼ਿਲਾ ਅੰਮ੍ਰਿਤਸਰ ਦਿਹਾਤੀ ਦੇ ਐਸ.ਐਸ.ਪੀ. ਕੰਵਲਪ੍ਰੀਤ ਸਿੰਘ ਚਾਹਲ ਦੀ ਅਗਵਾਈ ਹੇਠ ਥਾਣਾ ਅਜਨਲਾ ਦੀ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਵਿੱਡੀ ਮੁਹਿੰਮ ਤਹਿਤ ਦੋ ਵਿਅਕਤੀਆਂ ਨੂੰ ਨਸ਼ੀਲੀਆਂ ਗੋਲੀਆਂ ਅਤੇ ਹੈਰੋਇਨ ਸਮੇਤ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਗਈ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਦੇ ਐਸ.ਐਚ. ਓ. ਸਬ ਇੰਸਪੈਕਟਰ ਨਰਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਅਜਨਾਲਾ ਦੇ ਅਧਿਕਾਰੀ ਪਰਗਟ ਸਿੰਘ ਦੀ ਅਗਵਾਈ ਵਾਲੀ ਪੁਲਸ ਪਾਰਟੀ ਜਦ ਗਸ਼ਤ ਦੌਰਾਨ ਭੈੜੇ ਪੁਰਸ਼ਾਂ ਦੀ ਤਲਾਸ਼ ਦੇ ਸਬੰਧ ਵਿਚ ਨੇਪਾਲ ਰੋਡ ਤੋਂ ਡਿਗਰੀ ਕਾਲਜ ਅਜਨਾਲਾ ਵਾਲੀ ਸਾਈਡ ਨੂੰ ਮੁੜੀ ਤਾਂ ਸਾਹਮਣੇ ਤੋਂ ਇਕ ਮੋਨਾ ਵਿਅਕਤੀ ਪੈਦਲ ਤੁਰਿਆ ਆਉਂਦਾ ਦਿਖਾਈ ਦਿੱਤਾ, ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਇਕਦਮ ਪਿੱਛੇ ਨੂੰ ਮੁੜ ਪਿਆ ਅਤੇ ਆਪਣੇ ਸੱਜੇ ਹੱਥ ਵਿਚ ਫੜੇ ਹੋਏ ਮੋਮੀ ਲਿਫਾਫੇ ਵਿਚ ਲਪੇਟੀ ਹੋਈ ਵਜ਼ਨਦਾਰ ਚੀਜ਼ ਸੁੱਟਣ ਲੱਗੇ ਨੂੰ ਪੁਲਿਸ ਪਾਰਟੀ ਵੱਲੋਂ ਕਾਬੂ ਕਰਕੇ ਜਦੋਂ ਉਸਦਾ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਵਰਿੰਦਰ ਵਾਸੀ ਜਸਤਰਵਾਲ ਦੱਸਿਆ। ਜਿਸ ਦੇ ਸੱਜੇ ਹੱਥ ਵਿਚ ਫੜੇ ਹੋਏ ਮੋਮੀ ਲਿਫਾਫੇ ਨੂੰ ਖੋਲ ਕੇ ਚੈਕ ਕਰਨ ਤੇ ਮੋਮੀ ਲਿਫਾਫੇ ਵਿਚੋਂ 210 ਖੁੱਲ੍ਹੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਉਹਨਾਂ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਥਾਣਾ ਅਜਨਾਲਾ ਦੀ ਪੁਲਿਸ ਪਾਰਟੀ ਵਲੋਂ ਗਸ਼ਤ ਦੌਰਾਨ ਪਿੰਡ ਲੱਖੂਵਾਲ ਨੇੜਿਓਂ ਜਤਿੰਦਰ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀ ਜੌਂਸ ਨੂੰ ਕਾਬੂ ਕਰਕੇ ਉਸ ਕੋਲੋਂ 4 ਗ੍ਰਾਮ ਹੈਰੋਇਨ ਬਰਾਮਦ ਕੀਤੀ। ਐਸ.ਐਚ.ਓ ਨਰਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਉਕਤ ਦੋਵਾਂ ਮਾਮਲਿਆਂ ਵਿੱਚ ਵਰਿੰਦਰ ਅਤੇ ਜਤਿੰਦਰ ਸਿੰਘ ਖਿਲਾਫ ਐਨ.ਡੀ.ਪੀ.ਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।