ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਬਣਿਆ ਜ਼ੋਨਲ ਯੁਵਕ ਮੇਲਾ ’ਚੋਂ ਓਵਰਆਲ ਚੈਂਪੀਅਨ
ਸਠਿਆਲਾ, 17 ਅਕਤੂਬਰ (ਜਗੀਰ ਸਿੰਘ ਸਫਰੀ)-ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਬਣਿਆ ਜੋਨਲ ਯੁਵਕ ਮੇਲਾ 2026 ਦਾ ਓਵਰ ਆਲ ਚੈਂਪੀਅਨ ਬਣਨ ’ਤੇ ਵਿਦਿਆਰਥੀਆਂ ਵਿਚ ਖੁਸ਼ੀ ਲਹਿਰ ਪਾਈ ਗਈ। ਇਸ ਮੌਕੇ ਕਾਲਜ ਇੰਚਾਰਜ ਡਾ.
ਸਠਿਆਲਾ, 17 ਅਕਤੂਬਰ (ਜਗੀਰ ਸਿੰਘ ਸਫਰੀ)-ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਬਣਿਆ ਜੋਨਲ ਯੁਵਕ ਮੇਲਾ 2026 ਦਾ ਓਵਰ ਆਲ ਚੈਂਪੀਅਨ ਬਣਨ ’ਤੇ ਵਿਦਿਆਰਥੀਆਂ ਵਿਚ ਖੁਸ਼ੀ ਲਹਿਰ ਪਾਈ ਗਈ। ਇਸ ਮੌਕੇ ਕਾਲਜ ਇੰਚਾਰਜ ਡਾ.ਹਰਸਿਮਰਨ ਕੌਰ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਡਾ. ਕਰਮ ਜੀਤ ਸਿੰਘ ਦੀ ਰਹਿਨੁਮਾਈ ਹੇਠ, ਡੀਨ ਕਾਲਜ ਪ੍ਰੋਫੈਸਰ (ਡਾ.) ਸਰੋਜ ਅਰੋੜਾ ਦੀ ਅਗਵਾਈ ਅਤੇ ਡਾਇਰੈਕਟਰ ਯੁਵਕ ਭਲਾਈ ਵਿਭਾਗ ਡਾ. ਅਮਨਦੀਪ ਸਿੰਘ ਵਲੋਂ ਸੁਚੱਜੇ ਸੰਚਾਲਨ ਹੇਠ ਕਰਵਾਏ ਗਏ ਜੋਨਲ ਯੁਵਕ ਮੇਲੇ ਵਿਚ ਬੀ- ਜ਼ੋਨ ਦੇ ਅੰਤਰਗਤ ਸ਼੍ਰੀ ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਨੇ ਓਵਰ ਆਲ ਚੈਂਪੀਅਨਸ਼ਿਪ ਟਰਾਫੀ ਹਾਸਲ ਕੀਤੀ । ਇਸ ਮੌਕੇ ’ਤੇ ਯੂਥ ਫੈਸਟੀਵਲ ਦੇ ਇਸ ਪ੍ਰੋਗਰਾਮ ਵਿਚ ਕਰਮਬੀਰ ਸਿੰਘ, ਹੀਰਾ ਲਾਲ, ਮਨੂ ਬਾਲਾ ਤੇ ਮਨਦੀਪ ਸਿੰਘ ਵਲੋਂ ਅਹਿਮ ਭੂਮਿਕਾ ਅਦਾ ਕੀਤੀ ਗਈ ।