29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਪਿੰਡ ਨੰਗਲੀ ’ਚ ਨਸ਼ਾ ਤਸਕਰ ਕਾਬੂ

ਵੇਰਕਾ, 28 ਅਕਤੂਬਰ (ਲਖਵਿੰਦਰ ਸਿੰਘ)-ਵਿਧਾਨ ਸਭਾ ਹਲਕਾ ਅਟਾਰੀ ਅਧੀਨ ਆਉਂਦੇ ਪਿੰਡ ਨੰਗਲੀ ਵਿਖੇ ਪਿੰਡ ਵਾਸੀਆਂ ਦੀ ਮੁਸਤੈਦੀ ਨਾਲ ਨਸ਼ਾ ਵੇਚ ਰਹੇ ਇਕ ਵਿਅਕਤੀ ਨੂੰ ਰੰਗੇ ਹੱਥੀਂ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਉਕਤ ਵਿਅਕਤੀ ਜੋ ਆਪਣੇ ਮੋਟਰਸਾਈਕਲ (ਪੀ.

Ad Position 21
No active advertisement
ਪਿੰਡ ਨੰਗਲੀ ਵਿਖੇ ਕਥਿਤ ਨਸ਼ਾ ਤਸਕਰ ਨੂੰ ਕਾਬੂ ਕਰਨ ਤੋਂ ਬਾਅਦ ਥਾਣਾ ਕੰਬੋਅ ਦੇ ਐਸ.ਐਚ.ਓ. ਅਜੇਪਾਲ ਸਿੰਘ ਨੂੰ ਸੌਂਪਦੇ ਹੋਏ ਪ੍ਰਧਾਨ ਕਰਮਜੀਤ ਸਿੰਘ ਨੰਗਲੀ ਅਤੇ ਪਿੰਡ ਵਾਸੀ। ਤਸਵੀਰ: ਲਖਵਿੰਦਰ ਸਿੰਘ 29-10-2026
ਵੇਰਕਾ, 28 ਅਕਤੂਬਰ (ਲਖਵਿੰਦਰ ਸਿੰਘ)-ਵਿਧਾਨ ਸਭਾ ਹਲਕਾ ਅਟਾਰੀ ਅਧੀਨ ਆਉਂਦੇ ਪਿੰਡ ਨੰਗਲੀ ਵਿਖੇ ਪਿੰਡ ਵਾਸੀਆਂ ਦੀ ਮੁਸਤੈਦੀ ਨਾਲ ਨਸ਼ਾ ਵੇਚ ਰਹੇ ਇਕ ਵਿਅਕਤੀ ਨੂੰ ਰੰਗੇ ਹੱਥੀਂ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਉਕਤ ਵਿਅਕਤੀ ਜੋ ਆਪਣੇ ਮੋਟਰਸਾਈਕਲ (ਪੀ.ਬੀ. 02 ਐਫ.ਐਲ. 9876) ’ਤੇ ਸਵਾਰ ਹੋ ਕੇ ਪਿੰਡ ਵਿਚ ਕਥਿਤ ਤੌਰ ’ਤੇ ਨਸ਼ਾ ਵੇਚ ਰਿਹਾ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਨੰਗਲੀ ਮੌਕੇ ’ਤੇ ਪਹੁੰਚੇ। ਪ੍ਰਧਾਨ ਦੀ ਹਾਜ਼ਰੀ ਵਿਚ ਜਦੋਂ ਉਕਤ ਨੌਜਵਾਨ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 41 ਨਗ ਕਥਿਤ ਤੌਰ ’ਤੇ ਹੈਰੋਇਨ ਦੇ ਬਰਾਮਦ ਹੋਏ। ਇਸ ਤੋਂ ਬਾਅਦ ਮੌਕੇ ’ਤੇ ਪਹੁੰਚੇ ਥਾਣਾ ਕੰਬੋਅ ਦੇ ਐਸ.ਐਚ.ਓ. ਅਜੇਪਾਲ ਸਿੰਘ ਨੂੰ ਪਿੰਡ ਵਾਸੀਆਂ ਅਤੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਨੰਗਲੀ ਨੇ ਮੁਲਜ਼ਮ ਨੂੰ ਸਮੇਤ ਨਸ਼ੀਲੇ ਪਦਾਰਥ ਪੁਲਿਸ ਹਵਾਲੇ ਕਰ ਦਿੱਤਾ। ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਨਸ਼ਾ ਤਸਕਰਾਂ ਖ਼ਿਲਾਫ਼ ਬਿਨਾਂ ਕਿਸੇ ਢਿੱਲ ਦੇ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਐਸ.ਐਚ.ਓ. ਥਾਣਾ ਕੰਬੋਅ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਐਫ. ਆਈ. ਆਰ. ਦਰਜ਼ ਕਰ ਦਿੱਤੀ ਗਈ ਹੈ, ਪਰ ਜਦੋਂ ਉਨ੍ਹਾਂ ਕੋਲੋਂ ਐਫ. ਆਈ. ਆਰ. ਦਾ ਨੰਬਰ ਮੰਗਿਆ ਤਾਂ ਉਨ੍ਹਾਂ ਫੋਨ ਕੱਟ ਦਿੱਤਾ। 28 ਏਐਸਆਰ91
Ad Position 22
No active advertisement
ਪਿਛਲੀ ਖ਼ਬਰ ਨਾਵਲਟੀ ਹੁੰਡਈ ਵਲੋਂ ਨਵੀਂ ਹੁੰਡਈ ਬੇਯੋਨ ਨੂੰ ਕੀਤਾ ਲਾਂਚ ਅਗਲੀ ਖ਼ਬਰ ਮੋਹਿਤ ਮੋਹਿੰਦਰਾ ਦੇ ਗ੍ਰਹਿ ਸਹਿ-ਇੰਚਾਰਜ ਹੀਨਾ ਕਾਵੜੇ ਤੇ ਕਾਰਜਕਾਰੀ ਪ੍ਰਧਾਨ ਡਾ. ਰਾਜ ਕੁਮਾਰ ਵੇਰਕਾ ਪਹੁੰਚੇ
Ad Position 24