ਕਰਵਾ ਚੌਥ ਦਾ ਤਿਉਹਾਰ ਅੱਜ
ਔਰਤਾਂ ਨੇ ਸ਼ਿੰਗਾਰ ਤੇ ਮਠਿਆਈ ਦੀਆਂ ਦੁਕਾਨਾਂ ’ਤੇ ਕੀਤੀ ਖ਼ਰੀਦਦਾਰਾਂ ਦੀ ਭੀੜ
ਅੰਮ੍ਰਿਤਸਰ, 28 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਪਤੀ ਦੀ ਲੰਬੀ ਉਮਰ ਲਈ ਸੁਹਾਗਣਾਂ ਵਲੋਂ ਰੱਖਿਆ ਜਾਂਦਾ ਕਰਵਾ ਚੌਥ ਦਾ ਤਿਉਹਾਰ ਅੱਜ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ। ਇਸ ਦੇ ਮੱਦੇਨਜਰ ਬਾਜ਼ਾਰਾਂ ’ਚ ਰੌਣਕਾਂ ਦੇਖਣ ਨੂੰ ਮਿਲੀਆਂ।
ਅੰਮ੍ਰਿਤਸਰ, 28 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਪਤੀ ਦੀ ਲੰਬੀ ਉਮਰ ਲਈ ਸੁਹਾਗਣਾਂ ਵਲੋਂ ਰੱਖਿਆ ਜਾਂਦਾ ਕਰਵਾ ਚੌਥ ਦਾ ਤਿਉਹਾਰ ਅੱਜ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ। ਇਸ ਦੇ ਮੱਦੇਨਜਰ ਬਾਜ਼ਾਰਾਂ ’ਚ ਰੌਣਕਾਂ ਦੇਖਣ ਨੂੰ ਮਿਲੀਆਂ। ਕਰਵਾ ਚੌਥ ਦੇ ਵਰਤ ਦੀ ਖਰੀਦਦਾਰੀ ਲਈ ਸ਼ਹਿਰ ਦੇ ਬਾਜ਼ਾਰਾਂ ’ਚ ਕਾਫੀ ਚਹਿਲ-ਪਹਿਲ ਰਹੀ। ਔਰਤਾਂ ਵਲੋਂ ਕਰਵਾ ਚੌਥ ਦੇ ਵਰਤ ਲਈ ਵਰਤੀਆਂ ਜਾਣ ਵਾਲੀਆਂ ਵਸਤੂਆਂ ਦੀ ਜੰਮ ਕੇ ਖਰੀਦਦਾਰੀ ਕੀਤੀ ਗਈ। ਇਸੇ ਤਰ੍ਹਾਂ ਜ਼ਿਆਦਾਤਰ ਔਰਤਾਂ ਆਨਲਾਈਨ ਖਰੀਦਦਾਰੀ ਨੂੰ ਛੱਡ ਕੇ ਗਹਿਣੇ, ਕੱਪੜੇ, ਕਾਸਮੈਟਿਕ ਦੀ ਖਰੀਦਦਾਰੀ ਬਾਜ਼ਾਰ ਤੋਂ ਹੀ ਕਰਨਾ ਬਿਹਤਰ ਸਮਝ ਰਹੀਆਂ ਹਨ। ਇਸਦੇ ਨਾਲ ਹੀ ਬਿਊਟੀ ਪਾਰਲਰਾਂ ’ਚ ਵੀ ਰੋਣਕਾਂ ਲੱਗੀਆਂ ਰਹੀਆਂ। ਇਸ ਤੋਂ ਇਲਾਵਾ ਕਰਵਾ ਚੌਥ ਨੂੰ ਲੈ ਕੇ ਮਠਿਆਈ ਦੀਆਂ ਦੁਕਾਨਾਂ ’ਤੇ ਵੀ ਲੋਕਾਂ ਦੀ ਭਾਰੀ ਭੀੜ੍ਹ ਦੇਖਣ ਨੂੰ ਮਿਲੀ।