29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਸਿਹਤਮੰਦ ਜੀਵਨ ਨਾਲ ਸਟਰੋਕ ਤੋਂ ਕੀਤਾ ਜਾ ਸਕਦਾ ਹੈ ਬਚਾਅ : ਡਾ. ਇਸ਼ਤਿਆਕ ਹੁਸੈਨ ਈ.ਐਮ.ਸੀ.

ਅੰਮ੍ਰਿਤਸਰ, 28 ਅਕਤੂਬਰ (ਰੇਸ਼ਮ ਸਿੰਘ)-ਵਿਸ਼ਵ ਸਟਰੋਕ ਦਿਵਸ ਮੌਕੇ ਈ. ਐਮ.

Ad Position 21
No active advertisement
ਡਾ. ਇਸ਼ਤਿਆਕ ਹੁਸੈਨ ਈ.ਐਮ.ਸੀ. 29-10-2026
ਅੰਮ੍ਰਿਤਸਰ, 28 ਅਕਤੂਬਰ (ਰੇਸ਼ਮ ਸਿੰਘ)-ਵਿਸ਼ਵ ਸਟਰੋਕ ਦਿਵਸ ਮੌਕੇ ਈ.ਐਮ.ਸੀ. ਹਸਪਤਾਲ ਦੇ ਡਾ: ਇਸ਼ਤਿਆਕ ਹੁਸੈਨ ਨੇ ਕਿਹਾ ਕਿ ਸਟੋਕ ਤੇ ਦਿਮਾਗੀ ਦੌਰਾ ਇਕ ਗੰਭੀਰ ਸਿਹਤ ਸਮੱਸਿਆ ਹੈ ਪਰ ਇਸ ਤੋਂ ਸਮੇਂ-ਸਮੇਂ ਸਾਵਧਾਨੀਆਂ ਵਰਤ ਕੇ ਬਚਿਆ ਜਾ ਸਕਦਾ ਹੈ ਅਤੇ ਛੋਟੇ-ਛੋਟੇ ਚੰਗੇ ਉਪਰਾਲਿਆਂ ਨਾਲ ਬਚਾਅ ਦੀ ਸੰਭਾਵਨਾ ਨੂੰ ਵਧਾਇਆ ਜਾ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਉਹ ਵਧੇ ਹੋਏ ਉਚ ਰਕਤਚਾਪ, ਸ਼ੂਗਰ, ਦਿਲ ਤੇ ਹੋਰ ਸਰੀਰਕ ਅੰਗਾਂ ਦਾ ਖਰਾਬ ਤਾਲਮੇਲ ਨਾਲ ਅਸੰਤੁਲਿਤ ਸਟਰੋਕ ਦੇ ਜ਼ੋਖ਼ਮ ਨੂੰ ਵਧਾ ਸਕਦੇ ਹਨ। ਉਨ੍ਹਾਂ ਨਿਯਮਤ ਤੌਰ ’ਤੇ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੀ ਜਾਂਚ ਕਰਨਾ, ਸਥਿਰਤਾ ਅਤੇ ਪੌਸ਼ਟਿਕ ਆਹਾਰ ਲੇਣਾ, ਰੋਜ਼ਾਨਾ ਕਸਰਤ ਤੇ ਸਰੀਰਕ ਸਰਗਰਮੀ ਰਖਣਾ, ਸਿਗਰਟਨੋਸ਼ੀ ਤੋਂ ਦੂਰ ਰਹਿਣਾ, ਭਰਪੂਰ ਨੀਂਦ ਅਤੇ ਤਣਾਅ ਨੂੰ ਕੰਟਰੋਲ ਕਰਕੇ ਸਟਰੋਕ ਦੀ ਸੰਭਾਵਨਾਂ ਨੂੰ ਰੋਕਿਆ ਜਾ ਸਕਦਾ ਹੈ। ਇਸੇ ਤਰਾਂ ਸਟ੍ਰੋਕ ਦੇ ਸ਼ੁਰੂਆਤੀ ਲੱਛਣਾਂ ਦੇ ਪ੍ਰਤੀ ਧਿਆਨ ਦੇਣ ਦੀ ਸਲਾਹ ਦਿੱਤੀ ਜਿਵੇਂ ਸਿਰ ਦਾ ਚੱਕਰ, ਹੱਥ ਜਾਂ ਤੇਜ਼ੀ ਨਾਲ ਕਮਜ਼ੋਰੀ ਜਾਂ ਸੁੰਨ੍ਹਾਪਨ, ਬੋਲਣ ਜਾਂ ਸਮਝਾਉਣ ਨਾਲ ਪਰੇਸ਼ਾਨੀ ਅਤੇ ਨਜ਼ਰ ਦੀ ਦ੍ਰਿਸ਼ਟੀ ਨਾਲ ਸਬੰਧਤ ਸਮੱਸਿਆ ਦਾ ਸੰਕੇਤ ਹੋ ਸਕਦਾ ਹੈ। ਇਸ ਤਰ੍ਹਾਂ ਦੇ ਲਛਣਾ ਦੇ ਬਿਨਾਂ ਦੇਰੀ ਦੇ ਲੱਛਣ ਤੁਰੰਤ ਤੁਰੰਤ ਇਲਾਜ ਸਹਾਇਤਾ ਲੈਣੀ ਚਾਹੀਦੀ ਹੈ। ਅਤੇ ਲੋੜ ਪੈਣ ‘ਤੇ ਮਾਹਿਰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। 28 ਏਐਸਆਰ89 ਡਾ: ਇਸ਼ਤਿਆਕ ਹੁਸੈਨ ਈ.ਐਮ.ਸੀ.
Ad Position 22
No active advertisement
ਪਿਛਲੀ ਖ਼ਬਰ ਜ਼ੋਨਲ ਯੁਵਕ ਮੇਲੇ ’ਚ ਡੀ. ਏ. ਵੀ. ਕਾਲਜ ਦੇ ਵਿਦਿਆਰਥੀ ਚਮਕੇ ਅਗਲੀ ਖ਼ਬਰ ਗੁਰਦੁਆਰਾ ਅਟਾਰੀ ਸਾਹਿਬ ਸੁਲਤਾਨਵਿੰਡ ਤੋਂ ਪ੍ਰਭਾਤ ਫੇਰੀ ਸ੍ਰੀ ਅਕਾਲ ਤਖ਼ਤ ਸਾਹਿਬ ਲਈ ਰਵਾਨਾ
Ad Position 24