02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਸਿਮਰਨਜੀਤ ਸਿੰਘ ਸ਼ੰਮੀ ਵਲੋਂ ਅਗਾਮੀ ਵਿਧਾਨ ਸਭਾ ਚੋਣਾ ’ਚ ਅਜਨਾਲਾ ਤੇ ਡੇਰਾ ਬਾਬਾ ਨਾਨਕ ਤੋਂ ਆਜ਼ਾਦ ਚੋਣ ਲੜਨ ਦਾ ਐਲਾਨ

ਗੱਗੋਮਾਹਲ, 1 ਨਵੰਬਰ (ਬਲਵਿੰਦਰ ਸਿੰਘ ਸੰਧੂ) ਉੱਘੇ ਸਮਾਜ ਸੇਵੀ ,ਅਗਾਂਹ ਵਧੂ ਸੋਚ ਦੇ ਨੌਜਵਾਨ ਸਿਮਰਨਜੀਤ ਸਿੰਘ ਸ਼ੰਮੀ ਵਲੋਂ ਅਗਾਮੀ ਵਿਧਾਨ ਸਭਾ ਚੋਣਾ ਵਿਚ ਵਿਧਾਨ ਸਭਾ ਹਲਕਾ ਅਜਨਾਲਾ ਤੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਆਜ਼ਾਦ ਚੋਣ ਲੜਨ ਦਾ ਬਿਗਲ ਵਜਾਇਆ ਹੈ । ਅੱਜ ਅਗਾਂਹ ਵਧੂ ਨੌਜਵਾਨਾਂ ਦਾ ਵੱਡਾ ਇਕੱਠ ਕਰਕੇ ਸ਼ੰਮੀ ਨੇ ਕਿਹਾ ਕਿ ਪਹਿਲਾਂ ਅਕਾਲੀ ਦਲ ਭਾਜਪਾ ਗੱਠਜੋੜ, ਕਾਂਗਰਸ ਨੂੰ ਪਰਖਿਆ ਤੇ ਹੁਣ ਆਮ ਆਦਮੀ ਪਾਰਟੀ ਵਲੋਂ ਬਦਲਾਅ ਦਾ ਨਾਅਰਾ ਦੇ ਕੇ ਪੰਜਾਬ ਦੇ ਲੋਕਾਂ ਨੂੰ ਠੱਗਿਆ।

Ad Position 21
No active advertisement
ਅਜੀਤ ਡੈਸਕ 02-11-2026
ਗੱਗੋਮਾਹਲ, 1 ਨਵੰਬਰ (ਬਲਵਿੰਦਰ ਸਿੰਘ ਸੰਧੂ) ਉੱਘੇ ਸਮਾਜ ਸੇਵੀ ,ਅਗਾਂਹ ਵਧੂ ਸੋਚ ਦੇ ਨੌਜਵਾਨ ਸਿਮਰਨਜੀਤ ਸਿੰਘ ਸ਼ੰਮੀ ਵਲੋਂ ਅਗਾਮੀ ਵਿਧਾਨ ਸਭਾ ਚੋਣਾ ਵਿਚ ਵਿਧਾਨ ਸਭਾ ਹਲਕਾ ਅਜਨਾਲਾ ਤੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਆਜ਼ਾਦ ਚੋਣ ਲੜਨ ਦਾ ਬਿਗਲ ਵਜਾਇਆ ਹੈ । ਅੱਜ ਅਗਾਂਹ ਵਧੂ ਨੌਜਵਾਨਾਂ ਦਾ ਵੱਡਾ ਇਕੱਠ ਕਰਕੇ ਸ਼ੰਮੀ ਨੇ ਕਿਹਾ ਕਿ ਪਹਿਲਾਂ ਅਕਾਲੀ ਦਲ ਭਾਜਪਾ ਗੱਠਜੋੜ, ਕਾਂਗਰਸ ਨੂੰ ਪਰਖਿਆ ਤੇ ਹੁਣ ਆਮ ਆਦਮੀ ਪਾਰਟੀ ਵਲੋਂ ਬਦਲਾਅ ਦਾ ਨਾਅਰਾ ਦੇ ਕੇ ਪੰਜਾਬ ਦੇ ਲੋਕਾਂ ਨੂੰ ਠੱਗਿਆ। ਪੰਜਾਬ ਵਿਚ ਬੇਰੁਜਗਾਰੀ, ਕਤਲੋਗਾਰਦ, ਲੁੱਟ ਖੋਹ, ਨਸ਼ਿਆਂ ਦਾ ਬੋਲਬਾਲਾ ਹੈ , ਜਦੋਂ ਕਿ ਸਿਆਸੀ ਆਗੂ ਆਪਣੀਆਂ ਰੋਟੀਆਂ ਇਨ੍ਹਾਂ ਵਾਰਦਾਤਾਂ ਵਿਚ ਕਤਲ ਹੋਣ ਵਾਲਿਆਂ ਦੀਆਂ ਲਾਸ਼ਾਂ ਤੇ ਸੇਕ ਰਹੇ ਹਨ । ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਨੂੰ ਉਜੜਣ ਤੋ ਬਚਾਉਣ ਲਈ ਅੱਗੇ ਆਉਣ ਤੇ ਇਨ੍ਹਾਂ ਸਿਆਸੀ ਲੋਕਾਂ ਦੇ ਛਲਾਵਿਆ ਤੋਂ ਬਚਣ। ਸ਼ੰਮੀ ਸ਼ਾਮਪੁਰਾ ਨੇ ਇਹ ਵੀ ਐਲਾਨ ਕੀਤਾ ਕਿ ਉਹ ਜੇਕਰ ਵਿਧਾਇਕ ਬਣਦਾ ਹੈ ਤਾਂ ਉਹ ਕਦੀ ਵੀ ਆਪਣੇ ਲੋਕਾਂ ਤੋ ਦੂਰ ਨਹੀਂ ਜਾਵੇਗਾ ਸਗੋਂ ਉਨ੍ਹਾਂ ਵਿਚ ਵਿਚਰ ਕੇ ਪੰਜਾਬ ਦੀ ਨੌਜਵਾਨੀ, ਕਿਸਾਨੀ, ਮਜਦੂਰਾਂ ਤੇ ਵਪਾਰੀਆਂ ਦੇ ਹੱਕਾਂ ਖਾਤਿਰ ਹਿੱਕ ਡਾਹ ਕੇ ਲੜੇਗਾ।ਇਸ ਮੌਕੇ ਉਨ੍ਹਾਂ ਨਾਲ ਲਾਲੀ ਖੋਦੇਬੇਟ, ਸ਼ਮਸ਼ੇਰ ਸਿੰਘ ਸ਼ਾਮਪੁਰਾ, ਸਾਬਕਾ ਸਰਪੰਚ ਰਣਜੀਤ ਸਿੰਘ, ਪ੍ਰਿਤਪਾਲ ਸਿੰਘ, ਪ੍ਰਗਟ ਸਿੰਘ ਬੱਬੂ, ਜਗਦੀਸ਼ ਸਿੰਘ, ਹਰਗੋਪਾਲ ਸਿੰਘ ਸ਼ਾਮਪੁਰਾ, ਪ੍ਰਧਾਨ ਰੋਹਿਤ, ਹਰਜੀਤ ਸਿੰਘ, ਜਸ਼ਨ ਸ਼ਾਮਪੁਰਾ, ਪ੍ਰਿੰਸ ਸ਼ਾਹਪੁਰਾ, ਹੀਰਾ, ਗੋਰਾ ਸ਼ਾਮਪੁਰਾ, ਜੋਧਾ, ਸੋਨੂੰ ਸ਼ਾਮਪੁਰਾ, ਜੱਗਾ, ਦਿਲਰਾਜ ਸਿੰਘ ਤੋ ਇਲਾਵਾ ਵੱਡੀ ਗਿਣਤੀ ‘ਚ ਨੌਜਵਾਨ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਨਰਸਿੰਗ ਕਾਲਜ ਪੰਧੇਰ ਵਿਖੇ ਸ਼ਰਧਾ ਨਾਲ ਮਨਾਇਆ ਅਗਲੀ ਖ਼ਬਰ ਸੰਗਰੂਰ ਰੈਲੀ ਪੰਜਾਬ ਦੀਆਂ ਹੁਣ ਤੱਕ ਦੀਆਂ ਸਾਰੀਆਂ ਰੈਲੀਆਂ ਦੇ ਰਿਕਾਰਡ ਤੋੜੇਗੀ : ਤ੍ਰਿਪਤ ਬਾਜਵਾ, ਸੱਚਰ
Ad Position 24