04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਗੁਰਦੁਆਰਾ ਸ਼ਹੀਦਗੰਜ ਬਾਬਾ ਦੀਪ ਸਿੰਘ ਜੀ ਵਿਖੇ ਸੰਤ ਭੂਰੀ ਵਾਲਿਆਂ ਵਲੋਂ ਜੋੜਾ ਘਰ ਦੇ ਨਿਰਮਾਣ ਦੀ ਕਾਰ ਸੇਵਾ ਜਾਰੀ * ਸੰਗਤਾਂ ਲਈ ਸੁਖਾਵੇਂ ਤੇ ਸੁਰੱਖਿਅਤ ਪ੍ਰਬੰਧ ਕਰਨੇ ਹੀ ਸੱਚੀ ਸੇਵਾ ਹੈ– ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲੇ

ਅੰਮ੍ਰਿਤਸਰ, 4 ਨਵੰਬਰ (ਜਸਵੰਤ ਸਿੰਘ ਜੱਸ)- ਸਥਾਨਕ ਚਾਟੀਵਿੰਡ ਚੌਕ ਸਥਿਤ ਗੁਰਦੁਆਰਾ ਸ਼ਹੀਦਗੰਜ ਬਾਬਾ ਦੀਪ ਸਿੰਘ ਜੀ ਵਿਖੇ ਨਤਮਸਤਕ ਹੋਣ ਲਈ ਦੇਸ਼-ਵਿਦੇਸ਼ ਤੋਂ ਰੋਜ਼ਾਨਾ ਪੁੱਜਦੀਆਂ ਸੰਗਤਾਂ ਦੀ ਲਗਾਤਾਰ ਵੱਧ ਰਹੀ ਆਮਦ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਕਮੇਟੀ ਵਲੋਂ ਸੰਗਤਾਂ ਲਈ ਸਹੂਲਤਾਂ ਵਿਚ ਵੱਡਾ ਵਿਸਥਾਰ ਕਰਨ ਹਿਤ ਇਸ ਅਸਥਾਨ ਦੀ ਕਾਰ ਸੇਵਾ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਤੇ ਬਾਬਾ ਸੁਖਵਿੰਦਰ ਸਿੰਘ ਨੂੰ ਸੌਂਪੀ ਹੋਈ ਹੈ, ਜਿਸ ਦੌਰਾਨ ਮਹਾਂਪੁਰਸ਼ਾਂ ਵਲੋਂ ਚੱਲ ਰਹੀ ਇਸ ਸੇਵਾ ਤਹਿਤ ਤਿੰਨ ਮੰਜ਼ਿਲਾ ਜ਼ਮੀਨਦੋਜ਼ ਪਾਰਕਿੰਗ ਅਤੇ ਇਸ ਦੇ ਉੱਪਰ ਚਾਰ ਮੰਜ਼ਿਲਾ ਵਿਸ਼ਾਲ ਲੰਗਰ ਹਾਲ ਦੀ ਇਮਾਰਤ ਦੀ ਉਸਾਰੀ ਮੁਕੰਮਲ ਕੀਤੇ ਜਾਣ ਬਾਅਦ ਹੁਣ ਜ਼ਮੀਨਦੋਜ਼ ਤੀਜੇ ਪੱਧਰ ’ਤੇ ਲੱਖਾਂ ਜੋੜਿਆਂ ਦੀ ਸਮਰੱਥਾ ਵਾਲੇ ਵਿਸ਼ਾਲ ਜੋੜਾ ਘਰ ਦੀ ਉਸਾਰੀ ਅਤੇ ਇਸ ਵਿਚ ਆਧੁਨਿਕ ਸਹੂਲਤਾਂ ਸਥਾਪਤ ਕਰਨ ਦੇ ਕਾਰਜ ਤੇਜ਼ੀ ਨਾਲ ਜਾਰੀ ਹਨ। ਇਸ ਦੇ ਨਿਰਮਾਣ ਦੌਰਾਨ ਅੱਜ ਬਾਬਾ ਸੁਖਵਿੰਦਰ ਸਿੰਘ ਨੇ ਆਰਕੀਟੈਕਟ ਇੰਜ.

Ad Position 21
No active advertisement
ਅਜੀਤ ਡੈਸਕ 05-11-2026
ਅੰਮ੍ਰਿਤਸਰ, 4 ਨਵੰਬਰ (ਜਸਵੰਤ ਸਿੰਘ ਜੱਸ)- ਸਥਾਨਕ ਚਾਟੀਵਿੰਡ ਚੌਕ ਸਥਿਤ ਗੁਰਦੁਆਰਾ ਸ਼ਹੀਦਗੰਜ ਬਾਬਾ ਦੀਪ ਸਿੰਘ ਜੀ ਵਿਖੇ ਨਤਮਸਤਕ ਹੋਣ ਲਈ ਦੇਸ਼-ਵਿਦੇਸ਼ ਤੋਂ ਰੋਜ਼ਾਨਾ ਪੁੱਜਦੀਆਂ ਸੰਗਤਾਂ ਦੀ ਲਗਾਤਾਰ ਵੱਧ ਰਹੀ ਆਮਦ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਕਮੇਟੀ ਵਲੋਂ ਸੰਗਤਾਂ ਲਈ ਸਹੂਲਤਾਂ ਵਿਚ ਵੱਡਾ ਵਿਸਥਾਰ ਕਰਨ ਹਿਤ ਇਸ ਅਸਥਾਨ ਦੀ ਕਾਰ ਸੇਵਾ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਤੇ ਬਾਬਾ ਸੁਖਵਿੰਦਰ ਸਿੰਘ ਨੂੰ ਸੌਂਪੀ ਹੋਈ ਹੈ, ਜਿਸ ਦੌਰਾਨ ਮਹਾਂਪੁਰਸ਼ਾਂ ਵਲੋਂ ਚੱਲ ਰਹੀ ਇਸ ਸੇਵਾ ਤਹਿਤ ਤਿੰਨ ਮੰਜ਼ਿਲਾ ਜ਼ਮੀਨਦੋਜ਼ ਪਾਰਕਿੰਗ ਅਤੇ ਇਸ ਦੇ ਉੱਪਰ ਚਾਰ ਮੰਜ਼ਿਲਾ ਵਿਸ਼ਾਲ ਲੰਗਰ ਹਾਲ ਦੀ ਇਮਾਰਤ ਦੀ ਉਸਾਰੀ ਮੁਕੰਮਲ ਕੀਤੇ ਜਾਣ ਬਾਅਦ ਹੁਣ ਜ਼ਮੀਨਦੋਜ਼ ਤੀਜੇ ਪੱਧਰ ’ਤੇ ਲੱਖਾਂ ਜੋੜਿਆਂ ਦੀ ਸਮਰੱਥਾ ਵਾਲੇ ਵਿਸ਼ਾਲ ਜੋੜਾ ਘਰ ਦੀ ਉਸਾਰੀ ਅਤੇ ਇਸ ਵਿਚ ਆਧੁਨਿਕ ਸਹੂਲਤਾਂ ਸਥਾਪਤ ਕਰਨ ਦੇ ਕਾਰਜ ਤੇਜ਼ੀ ਨਾਲ ਜਾਰੀ ਹਨ। ਇਸ ਦੇ ਨਿਰਮਾਣ ਦੌਰਾਨ ਅੱਜ ਬਾਬਾ ਸੁਖਵਿੰਦਰ ਸਿੰਘ ਨੇ ਆਰਕੀਟੈਕਟ ਇੰਜ. ਇੰਦਰਬੀਰ ਸਿੰਘ ਵਾਲੀਆ, ਇੰਜੀ. ਸਿਮਰਨ ਸਿੰਘ, ਹੈੱਡ ਮਿਸਤਰੀ ਭਾਈ ਅਮਰੀਕ ਸਿੰਘ, ਭਾਈ ਗੋਬਿੰਦ ਸਿੰਘ, ਗੁਰਦੁਆਰਾ ਸ਼ਹੀਦਜੰਗ ਸਾਹਿਬ ਵਿਖੇ ਕਾਰ ਸੇਵਾ ਦੇ ਇੰਚਾਰਜ ਬਾਬਾ ਕਰਨਬੀਰ ਸਿੰਘ ਅਤੇ ਬਿਜਲੀ ਸੇਵਾਵਾਂ ਨਾਲ ਸੰਬੰਧਿਤ ਬਾਬਾ ਅਮਨਦੀਪ ਸਿੰਘ ਨਾਲ ਜੋੜਾ ਘਰ ਉਸਾਰੀ ਵਾਲੇ ਸਥਾਨ ਦਾ ਨਿਰੀਖਣ ਕੀਤਾ ਅਤੇ ਸੰਬੰਧਿਤ ਸੇਵਾਦਾਰਾਂ ਅਤੇ ਮਾਹਿਰਾਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਬਾਬਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਗੁਰੂ ਘਰ ਵਿਖੇ ਦਰਸ਼ਨ ਕਰਨ ਆਉਣ ਵਾਲੀ ਸੰਗਤ ਦਾ ਸਤਿਕਾਰ ਤੇ ਸੁੱਖ-ਸਹੂਲਤਾਂ ਦਾ ਪ੍ਰਬੰਧ ਕਰਨਾ ਸਾਡਾ ਪਹਿਲਾ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਇਸ ਪਾਵਨ ਅਸਥਾਨ ’ਤੇ ਦੇਸ਼-ਵਿਦੇਸ਼ ਤੋਂ ਰੋਜਾਨਾ, ਖਾਸਕਰ ਐਤਵਾਰ ਚੁਪਹਿਰਾ ਸਮਾਗਮ ਵਿਚ ਲੱਖਾਂ ਸ਼ਰਧਾਲੂ ਨਤਮਸਤਕ ਹੋਣ ਆਉਂਦੇ ਹਨ, ਇਸ ਲਈ ਸੰਗਤਾਂ ਨੂੰ ਕਿਸੇ ਕਿਸਮ ਦੀ ਅਸੁਵਿਧਾ ਨਾ ਹੋਵੇ, ਅਜਿਹੀ ਭਾਵਨਾ ਨਾਲ ਨਿਰਮਾਣ ਕਾਰਜਾਂ ਨੂੰ ਮੁਕੰਮਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਦੇ ਪ੍ਰਬੰਧ ਹੇਠ ਨਿਰਮਾਣ ਅਧੀਨ ਵਿਸ਼ਾਲ ਜੋੜਾ ਘਰ ਵਿਚ ਸੰਗਤਾਂ ਦੀ ਸਹੂਲਤ ਅਤੇ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਤਾਜ਼ੀ ਹਵਾ ਦੀ ਨਿਰੰਤਰ ਆਵਾਜਾਈ ਲਈ ਵਿਸ਼ੇਸ਼ ਪ੍ਰਬੰਧ, ਆਧੁਨਿਕ ਐਗਜ਼ਾਸਟ ਪ੍ਰਣਾਲੀ, ਊਰਜਾ ਦੀ ਬੱਚਤ ਕਰਨ ਵਾਲਾ ਲਾਈਟਿੰਗ ਸਿਸਟਮ, ਅਤਿ-ਆਧੁਨਿਕ ਫਾਇਰ ਸੇਫਟੀ ਪ੍ਰਣਾਲੀ ਅਤੇ ਬਿਜਲੀ ਦੇ ਸੁਚੱਜੇ ਸੰਚਾਲਨ ਲਈ ਕੰਟਰੋਲ ਪੈਨਲ ਸਥਾਪਤ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਸੰਗਤਾਂ ਦੇ ਜੋੜਿਆਂ ਦੀ ਸਾਂਭ-ਸੰਭਾਲ ਕਰਨ ਵਾਲੇ ਸੇਵਾਦਾਰਾਂ ਲਈ ਵੀ ਲੋੜੀਂਦੀਆਂ ਸਹੂਲਤਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਮੌਕੇ ਸੰਤ ਭੂਰੀ ਵਾਲਿਆਂ ਦੇ ਮੁੱਖ ਬੁਲਾਰੇ ਭਾਈ ਰਾਮ ਸਿੰਘ ਭਿੰਡਰ, ਬਾਬਾ ਫਤਿਹ ਸਿੰਘ, ਬਾਬਾ ਬਲਵੀਰ ਸਿੰਘ, ਬਾਬਾ ਅਮਨਦੀਪ ਸਿੰਘ, ਬਾਬਾ ਸਰਬਰਾਜ ਸਿੰਘ, ਬਾਬਾ ਤੇਜਪਾਲ ਸਿੰਘ, ਬਾਬਾ ਪ੍ਰਿੰਸ ਸਿੰਘ, ਬਾਬਾ ਲੱਕੀ ਸਿੰਘ ਬਾਬਾ ਜਰਨੈਲ ਸਿੰਘ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਅੰਮ੍ਰਿਤਸਰ ’ਚ ਦਵਾਈਆਂ ਦੇ ਕਾਰੋਬਾਰੀ ਤੋਂ ਲੁੱਟ ਖੋਹ ਲਈ ਮਾਰੀ ਗੋਲੀ ਅਗਲੀ ਖ਼ਬਰ ਯੁੱਧ ਨਸ਼ਿਆਂ ਵਿਰੁਧ ਮੁਹਿੰਮ ਤਹਿਤ ਗੁਰੂ ਨਾਨਕ ਦੇਵ ਸਟੇਰਡੀਅਮ ਤੋਂ ਵਿਸੇਸ਼ ਮੈਰਾਥਨ 6 ਨੂੰ : ਡੀ.ਸੀ.
Ad Position 24