04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਅੰਮ੍ਰਿਤਸਰ ’ਚ ਦਵਾਈਆਂ ਦੇ ਕਾਰੋਬਾਰੀ ਤੋਂ ਲੁੱਟ ਖੋਹ ਲਈ ਮਾਰੀ ਗੋਲੀ

ਅੰਮ੍ਰਿਤਸਰ, 4 ਨੰਵਬਰ (ਰੇਸ਼ਮ ਸਿੰਘ)-ਸ਼ਹਿਰ ’ਚ ਹੋ ਰਹੀਆਂ ਲੁੱਟਾ ਖੋਹਾਂ ਤਹਿਤ ਇਕ ਹੋਰ ਘਟਨਾ ਵਾਪਰ ਗਈ ਹੈ ਜਦੋਂ ਕਿ ਇਥੇ ਸ਼ਿਵਾਲਾ ਫਾਟਕ ਨੇੜੇ ਦਵਾਈਆਂ ਦੇ ਕਾਰੋਬਾਰੀ ਤੋਂ ਲੁੱਟ ਖੋਹ ਕਰਨ ਲਈ ਲੁਟੇਰਿਆਂ ਨੇ ਉਸਨੂੰ ਗੋਲੀ ਮਾਰ ਕੇ ਜ਼ਖ਼ਮੀਂ ਕਰ ਦਿੱਤਾ। ਇਥੇ ਹਸਪਤਾਲ ’ਚ ਜ਼ੇਰੇ ਇਲਾਜ਼ ਜ਼ਖ਼ਮੀਂ ਹੋਏ ਕਾਰੋਬਾਰੀ ਦੀ ਸ਼ਨਾਖਤ ਇੰਦਰਪ੍ਰੀਤ ਸਿੰਘ ਵਾਸੀ ਗਲੀ ਨੰਬਰ 6 ਬਟਾਲਾ ਰੋਡ ਅੰਮ੍ਰਿਤਸਰ ਵਜੋਂ ਹੋਈ ਹੈ।

Ad Position 21
No active advertisement
ਅਜੀਤ ਡੈਸਕ 05-11-2026
ਅੰਮ੍ਰਿਤਸਰ, 4 ਨੰਵਬਰ (ਰੇਸ਼ਮ ਸਿੰਘ)-ਸ਼ਹਿਰ ’ਚ ਹੋ ਰਹੀਆਂ ਲੁੱਟਾ ਖੋਹਾਂ ਤਹਿਤ ਇਕ ਹੋਰ ਘਟਨਾ ਵਾਪਰ ਗਈ ਹੈ ਜਦੋਂ ਕਿ ਇਥੇ ਸ਼ਿਵਾਲਾ ਫਾਟਕ ਨੇੜੇ ਦਵਾਈਆਂ ਦੇ ਕਾਰੋਬਾਰੀ ਤੋਂ ਲੁੱਟ ਖੋਹ ਕਰਨ ਲਈ ਲੁਟੇਰਿਆਂ ਨੇ ਉਸਨੂੰ ਗੋਲੀ ਮਾਰ ਕੇ ਜ਼ਖ਼ਮੀਂ ਕਰ ਦਿੱਤਾ। ਇਥੇ ਹਸਪਤਾਲ ’ਚ ਜ਼ੇਰੇ ਇਲਾਜ਼ ਜ਼ਖ਼ਮੀਂ ਹੋਏ ਕਾਰੋਬਾਰੀ ਦੀ ਸ਼ਨਾਖਤ ਇੰਦਰਪ੍ਰੀਤ ਸਿੰਘ ਵਾਸੀ ਗਲੀ ਨੰਬਰ 6 ਬਟਾਲਾ ਰੋਡ ਅੰਮ੍ਰਿਤਸਰ ਵਜੋਂ ਹੋਈ ਹੈ। ਮਿਲੇ ਵੇਰਵਿਆਂ ਅਨੁਸਾਰ ਇਹ ਘਟਨਾ ਬੀਤੀ ਦੇਰ ਰਾਤ ਦੀ ਹੈ ਜਦੋਂ ਕਿ ਇੰਦਰਦਪ੍ਰੀਤ ਸਿੰਘ ਸ਼ਿਵਾਲਾ ਮੰਦਰ ਨੇੜੇ ਕਿਸੇ ਕੰਮ ਲਈ ਗਏ ਹੋਏ ਸਨ ਜਦੋਂ ਕਿ 2 ਅਣਪਛਾਤੇ ਲੁਟੇਰਿਆਂ ਨੇ ਉਨ੍ਹਾਂ ਦਾ ਪਰਸ ਖੋਹ ਲਿਆ ਤੇ ਮੋਬਾਈਲ ਫ਼ੋਨ ਖੋਹਣ ਵਾਲੇ ਕਾਰੋਬਾਰੀ ਵਲੋਂ ਕੀਤੇ ਵਿਰੋਧ ਕਾਰਨ ਲੁਟੇਰਿਆਂ ਨੇ ਗੋਲੀ ਚਲਾ ਦਿੱਤੀ ਜੋ ਉਨ੍ਹਾਂ ਦੀ ਲੱਤ ’ਚ ਲੱਗੀ ਤੇ ਉਹ ਜ਼ਖ਼ਮੀਂ ਹੋ ਗਏ। ਇਸ ਘਟਨਾ ਉਪੰਰਤ ਲੁਟੇਰੇ ਫ਼ਰਾਰ ਹੋ ਗਏ। ਜ਼ਖ਼ਮੀਂ ਹੋਏ ਇੰਦਰਪ੍ਰੀਤ ਸਿੰਘ ਨੂੰ ਇਲਾਜ਼ ਲਈ ਸਥਾਨਕ ਲੋਕਾਂ ਵਲੋਂ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਪੁਲਿਸ ਅਨੁਸਾਰ ਇਹ ਮਾਮਲਾ ਥਾਣਾ ਰਾਮ ਬਾਗ਼ ਵਿਖੇ ਦਰਜ ਕਰ ਲਿਆ ਗਿਆ ਹੈ ਅਤੇ ਜ਼ਖ਼ਮੀਂ ਹੋਏ ਇੰਦਰਪ੍ਰੀਤ ਸਿੰਘ ਦੀ ਹਾਲਾਤ ਖਤਰੇਂ ਤੋਂ ਬਾਹਰ ਹੈ। ਏ.ਡੀ.ਸੀ.ਪੀ. ਮਨਮੋਹਨ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਲੁੱਟਾ ਖੋਹਾਂ, ਗੋਲੀਬਾਰੀ ਤੇ ਚੋਰੀ ਚਕਾਰੀ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਜਿਸ ਕਾਰਨ ਕਾਰੋਬਾਰੀਆਂ ਤੇ ਆਮ ਲੋਕਾਂ ’ਚ ਡਰ ਤੇ ਸਹਿਮ ਦਾ ਮਾਹੌਲ ਹੈ।
Ad Position 22
No active advertisement
ਪਿਛਲੀ ਖ਼ਬਰ ਦੀਵਾਲੀ ਲਈ ਪਟਾਕਿਆਂ ਦੀ ਖ਼ਰੀਦਦਾਰੀ ਸ਼ੁਰੂ ਅਗਲੀ ਖ਼ਬਰ ਗੁਰਦੁਆਰਾ ਸ਼ਹੀਦਗੰਜ ਬਾਬਾ ਦੀਪ ਸਿੰਘ ਜੀ ਵਿਖੇ ਸੰਤ ਭੂਰੀ ਵਾਲਿਆਂ ਵਲੋਂ ਜੋੜਾ ਘਰ ਦੇ ਨਿਰਮਾਣ ਦੀ ਕਾਰ ਸੇਵਾ ਜਾਰੀ * ਸੰ...
Ad Position 24