ਕੈਪ: ਅਮਰਦੀਪ ਸਿੰਘ ਪੀ.ਐਮ ਸ਼੍ਰੀ ਸਰਕਾਰੀ ਸੀਨੀ: ਸੈਕੰ: ਸਮਾਰਟ ਸਕੂਲ ਮਜੀਠਾ ਵਿਖੇ ਬਲਾਕ ਪੱਧਰੀ ਵਿਸ਼ਾ ਮੇਲਾ ਕਰਾਇਆ
ਮਜੀਠਾ, 4 ਨਵੰਬਰ (ਮਨਿੰਦਰ ਸਿੰਘ ਸੋਖੀ)-ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਕੈਪਟਨ ਅਮਰਦੀਪ ਸਿੰਘ ਪੀ. ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਜੀਠਾ ਵਿਖੇ ਸਕੂਲੀ ਵਿਦਿਆਰਥੀਆਂ ਦੇ ਹੁਨਰ ਅਤੇ ਪ੍ਰਤਿਭਾ ਨੂੰ ਨਿਖਾਰਨ ਅਤੇ ਇਸ ਦੀ ਪਰਖ ਕਰਨ ਦੇ ਮੰਤਵ ਨਾਲ ਬਲਾਕ ਪੱਧਰੀ ਸਬਜੈਕਟ ਮੇਲਾ ਕਰਾਇਆ ਗਿਆ।
ਮਜੀਠਾ, 4 ਨਵੰਬਰ (ਮਨਿੰਦਰ ਸਿੰਘ ਸੋਖੀ)-ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਕੈਪਟਨ ਅਮਰਦੀਪ ਸਿੰਘ ਪੀ.ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਜੀਠਾ ਵਿਖੇ ਸਕੂਲੀ ਵਿਦਿਆਰਥੀਆਂ ਦੇ ਹੁਨਰ ਅਤੇ ਪ੍ਰਤਿਭਾ ਨੂੰ ਨਿਖਾਰਨ ਅਤੇ ਇਸ ਦੀ ਪਰਖ ਕਰਨ ਦੇ ਮੰਤਵ ਨਾਲ ਬਲਾਕ ਪੱਧਰੀ ਸਬਜੈਕਟ ਮੇਲਾ ਕਰਾਇਆ ਗਿਆ। ਇਸ ਮੇਲੇ ਵਿਚ ਬਲਜਿੰਦਰ ਕੌਰ, ਰਮੇਸ਼ ਕੁਮਾਰ ਅਤੇ ਮੈਡਮ ਕੁਸੁਮ ਨੇ ਬਤੌਰ ਜੱਜ ਭੁਮਿਕਾ ਨਿਭਾਈ। ਵੱਖ ਵੱਖ ਸਕੂਲਾਂ ਤੋਂ ਆਏ ਵਿਦਿਆਰਥੀਆਂ ਵਲੋਂ ਆਪਣੇ ਆਪਣੇ ਵਿਸ਼ੇ ਵਿਚ ਬਹੁਤ ਹੀ ਵਧੀਆ ਅਤੇ ਗਿਆਨ ਭਰਪੂਰ ਮਾਡਲ ਬਣਾਏ। ਸਾਰੀ ਜਾਂਚ ਪੜਤਾਲ ਕਰਨ ਉਪਰੰਤ ਪਹਿਲੇ ਵਿਸ਼ੇ ਰੀਅਲ ਲਾਈਫ ਐਪਲੀਕੇਸ਼ਨ ਵਿਚ ਸਰਕਾਰੀ ਸੀਨੀ: ਸੈਕੰ: ਸਕੂਲ ਸੋਹੀਆਂ ਕਲਾਂ ਨੇ ਪਹਿਲਾ ਸਥਾਨ, ਆਰਟ ਇੰਟਗਰੇਟਿਡ ਵਿਸ਼ੇ ਵਿਚ ਪੀ.ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਜੀਠਾ ਪਹਿਲੇ ਸਥਾਨ ’ਤੇ ਅਤੇ ਇਸੇ ਤਰ੍ਹਾਂ ਈਥੋਸ ਵਿਸ਼ੇ ਵਿਚ ਵੀ ਪੀ.ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਜੀਠਾ ਦੇ ਵਿਦਿਆਰਥੀ ਪਹਿਲੇ ਸਥਾਨ ’ਤੇ ਆਏ। ਇਸ ਮੇਲੇ ਵਿਚ ਪੀ.ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਜੀਠਾ ਦੇ ਪ੍ਰਿੰਸੀਪਲ ਗੁਰਪ੍ਰਤਾਪ ਸਿੰਘ ਰੰਧਾਵਾ ਅਤੇ ਸਮੂਹ ਸਟਾਫ ਮੈਂਬਰਾਂ ਤੋ ਇਲਾਵਾ ਵੱਖ ਵੱਖ ਸਕੂਲਾਂ ਤੋਂ ਆਏ ਅਧਿਆਪਕਾਂ ਵਿਚ ਜ਼ਸਬੀਰ ਕੌਰ, ਪਰਮਜੀਤ ਕੌਰ ਅਤੇ ਤਜਿੰਦਰਪਾਲ ਕੌਰ ਮਜੀਠਾ ਸਕੂਲ ਤੋਂ ਮਮਤਾ ਸ਼ਰਮਾ ਅਤੇ ਰੇਣੁਕਾ ਸਰਕਾਰੀ ਸੀਨੀਅਰ ਸੈਕੰ: ਸਕੂਲ ਸੋਹੀਆਂ ਕਲਾਂ ਤੋਂ, ਰਣਜੀਤ ਕੌਰ ਸਰਕਾਰੀ ਹਾਈ ਸਕੂਲ ਬੁੱਢਾਥੇਹ ਤੋਂ, ਪਲਵੀ ਸਰਕਾਰੀ ਹਾਈ ਸਕੂਲ ਪੰਧੇਰ ਕਲਾਂ ਤੋਂ, ਅਨਮੋਲ ਸਰਕਾਰੀ ਸੀਨੀਅਰ ਸੈਕੰ: ਸਕੂਲ ਸੰਗਤਪੁਰਾ ਤੋਂ, ਨਵਰੂਪ ਕੌਰ ਸਰਕਾਰੀ ਮਿਡਲ ਸਕੂਲ ਹਰਦੋਪੁਤਲੀ, ਲਖਵਿੰਦਰ ਸਿੰਘ ਸਰਕਾਰੀ ਮਿਡਲ ਸਕੂਲ ਮਹੱਦੀਪੁਰਾ, ਕੋਮਲ ਸਰਕਾਰੀ ਹਾਈ ਸਕੂਲ ਝੰਡੇਰ, ਕਰਨਲਜੀਤ ਸਿੰਘ, ਕੁਲਦੀਪ ਸਿੰਘ ਸਰਕਾਰੀ ਸੀ.ਸੈਕੰ: ਸਕੂਲ ਵੀਰਮ ਭੋਮਾ ਤੋਂ, ਜੀਵਨ ਸਿੰਘ ਸਰਕਾਰੀ ਹਾਈ ਸਕੂਲ ਭੰਗਵਾਂ, ਲਖਬੀਰ ਕੌਰ ਮਿਡਲ ਸਕੂਲ ਕੋਟਲਾ ਗੱਜਰਾਂ ਤੋਂ ਸ਼ਾਮਲ ਹੋਏ।