ਵਾਹਨ ਦੀ ਆਰ.ਸੀ. ਤਬਦੀਲੀ ਲਈ ਹੁਣ ਨਹੀਂ ਕੱਢਣਗੇ ਪੈਣਗੇ ਆਰ.ਟੀ.ਓ. ਦਫ਼ਤਰ ਦੇ ਗੇੜੇ
* ਵਾਹਨ ਪੋਰਟਲ ’ਤੇ ਘਰ ਬੈਠੇ ਹੀ ਆਨਲਾਈਨ ਹੋਵੇਗੀ ਆਰ.ਸੀ. ਕਾਪੀ
ਅੰਮ੍ਰਿਤਸਰ, 13 ਨਵੰਬਰ (ਰੇਸ਼ਮ ਸਿੰਘ)- ਆਮ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੇ ਦੋ ਪਹੀਆ ਤੇ ਚਾਰ ਪਹੀਆਂ ਦੇ ਕਾਗਜ਼ਾਤ ਆਰ. ਸੀ.
ਅੰਮ੍ਰਿਤਸਰ, 13 ਨਵੰਬਰ (ਰੇਸ਼ਮ ਸਿੰਘ)- ਆਮ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੇ ਦੋ ਪਹੀਆ ਤੇ ਚਾਰ ਪਹੀਆਂ ਦੇ ਕਾਗਜ਼ਾਤ ਆਰ.ਸੀ. (ਰਜਿਸਟੇਸ਼ਨ ਕਾਪੀ) ਕਿਸੇ ਹੋਰ ਦੇ ਨਾਮ ਤਬਦੀਲ ਕਰਨ ਲਈ ਵਾਰ ਵਾਰ ਆਰ.ਟੀ.ਓ. ਦਫ਼ਤਰਾਂ ਦੇ ਚੱਕਰ ਕੱਢਣੇ ਪੈਂਦੇ ਹਨ ਜਿੱਥੇ ਕਈ ਵਾਰ ਏਜੰਟਾਂ ਨਾਲ ਵੀ ਵਾਹ ਵਾਸਤਾ ਪੈਂਦਾ ਹੈ ਪਰ ਹੁਣ ਸਰਕਾਰ ਨੇ ਆਪਣੇ ਅਧਿਕਾਰਤ ਟ੍ਰਾਂਸਪੋਰਟ ਪੋਰਟਲ ਨੂੰ ਨਵੇਂ ਸਿਰੇ ਤੋਂ ਅਪਡੇਟ ਕੀਤਾ ਹੈ ਜਿਸ ਨਾਲ ਇਹ ਤਬਦੀਲੀ ਪ੍ਰਕਿਰਿਆ ਆਸਾਨ ਤੇ ਆਨਲਾਈਨ ਹੋ ਗਈ ਹੈ। ਇਸ ਨਵੀਂ ਪ੍ਰਣਾਲੀ ਹੁਣ ਉਪਭੋਗੀ ਖੁਦ ਹੀ ਆਪਣੀ ਆਰ.ਸੀ. ਦੇ ਲੋੜੀਂਦੇ ਦਸਤਾਵੇਜ਼ ਅਪਡੇਟ ਕਰਕੇ ਤੇ ਲੋੜੀਂਦੀ ਫ਼ੀਸ ਜਮ੍ਹਾ ਕਰਵਾਉਣ ਉਪਰੰਤ ਆਨਲਾਈਨ ਹੀ ਕਰਵਾ ਸਕੇਗਾ। ਇਸ ਦੀ ਪ੍ਰਵਾਨਗੀ ਮਿਲਣ ਉਪਰੰਤ ਆਰ.ਸੀ. ਡਾਕ ਰਾਹੀਂ ਸਿੱਧੇ ਹੀ ਘਰ ਪੁੱਜ ਜਾਵੇਗੀ। ਕੇਂਦਰ ਸਰਕਾਰ ਦੇ ਪੋਰਟਲ ਤੇ ਨਵੀਂ ਪ੍ਰਣਾਲੀ ਤਹਿਤ, ਆਰ.ਸੀ. ਟ੍ਰਾਂਸਫਰ ਪ੍ਰਕਿਰਿਆ ਨੂੰ ਆਧਾਰ ਨਾਲ ਜੋੜ ਦਿੱਤਾ ਗਿਆ ਹੈ, ਜਿਸ ਨਾਲ ਆਰ.ਸੀ. ਟ੍ਰਾਂਸਫਰ ਆਪਣੇ ਆਪ ਮਨਜ਼ੂਰ ਹੋ ਜਾਵੇਗੀ। ਸਭ ਤੋਂ ਵੱਡੀ ਰਾਹਤ ਇਹ ਹੈ ਕਿ ਆਰ.ਸੀ. ਆਟੋ-ਪ੍ਰਵਾਨਗੀ ਦੇ ਪੰਜ ਦਿਨਾਂ ਦੇ ਅੰਦਰ ਡਾਕ ਰਾਹੀਂ ਘਰ ਪੁੱਜ ਜਾਵੇਗੀ। ਨਵੀਂ ਤੇ ਅੱਪਡੇਟ ਕੀਤੀ ਪ੍ਰਣਾਲੀ ਨੇ ਪੂਰੀ ਪ੍ਰਕਿਰਿਆ ਨੂੰ ਪਾਰਦਰਸ਼ੀ ਬਣਾ ਦਿੱਤਾ ਹੈ। ਵਾਹਨ ਦੀ ਖ਼ਰੀਦ ਤੇ ਵਿਕਰੀ ਵਿਚ ਸ਼ਾਮਲ ਦੋਵਾਂ ਧਿਰਾਂ ਦੀ ਪਛਾਣ ਆਧਾਰ ਤਸਦੀਕ ਦੁਆਰਾ ਕੀਤੀ ਜਾਵੇਗੀ। ਇਸ ਲਈ ਵੇਚਣ ਵਾਲੇ ਦਾ ਆਧਾਰ ਕਾਰਡ, ਆਰ.ਸੀ., ਪ੍ਰਦੂਸ਼ਣ, ਬੀਮਾ, ਚੈਸੀ ਟਰੇਸਿੰਗ, ਦੋਵਾਂ ਧਿਰਾਂ ਦਾ ਹਲਫਨਾਮਾ, ਖ਼ਰੀਦਦਾਰ ਦਾ ਸਵੈ-ਘੋਸ਼ਣਾ ਪੱਤਰ, ਵਾਹਨ ਦੀਆਂ ਫੋਟੋਆਂ, ਕੱਟੀਆਂ ਗਈਆਂ ਫ਼ੀਸਾਂ ਦੀ ਰਸੀਦ ਅਪਲੋਡ ਕਰਨਾ ਜ਼ਰੂਰੀ ਹੋਵੇਗਾ। ਸਮਾਜ ਸੇਵਕ ਰਾਜੇਸ਼ ਅਰੋੜਾ ਨੇ ਸਰਕਾਰ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਦੱਸਿਆ ਕਿ ਇਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ । ਨਿਰਸੰਦੇਹ ਇਹ ਪ੍ਰਕਿਆ ਆਮ ਲੋਕਾਂ ਲਈ ਰਾਹਤ ਭਰੀ ਹੋਵੇਗੀ।