15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਸਾਉਣੀ ਦੀਆਂ ਫ਼ਸਲਾਂ ਸਘਬੰਧੀ ਕਿਸਾਨ ਜਾਗਰੂਕਤਾ ਕੈਂਪ ਲਗਾਇਆ

ਗੋਨਿਆਣਾ, 14 ਅਗਸਤ (ਲਛਮਣ ਦਾਸ ਗਰਗ)-ਜ਼ਿਲ੍ਹਾ ਸਿਖਲਾਈ ਅਫ਼ਸਰ ਵਿੰਗ ਬਠਿੰਡਾ ਦੇ ਸਹਿਯੋਗ ਨਾਲ ਸਾਉਣੀ ਦੀਆਂ ਫ਼ਸਲਾਂ ਸਬੰਧੀ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਪਿੰਡ ਆਕਲੀਆ ਕਲ਼ਾਂ ਵਿਖੇ ਲਗਾਏ ਕੈਂਪ ਦੌਰਾਨ ਡਾ.

Ad Position 21
No active advertisement
ਅਜੀਤ ਡੈਸਕ 15-08-2026
ਗੋਨਿਆਣਾ, 14 ਅਗਸਤ (ਲਛਮਣ ਦਾਸ ਗਰਗ)-ਜ਼ਿਲ੍ਹਾ ਸਿਖਲਾਈ ਅਫ਼ਸਰ ਵਿੰਗ ਬਠਿੰਡਾ ਦੇ ਸਹਿਯੋਗ ਨਾਲ ਸਾਉਣੀ ਦੀਆਂ ਫ਼ਸਲਾਂ ਸਬੰਧੀ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਪਿੰਡ ਆਕਲੀਆ ਕਲ਼ਾਂ ਵਿਖੇ ਲਗਾਏ ਕੈਂਪ ਦੌਰਾਨ ਡਾ. ਜਸਵਿੰਦਰ ਕੌਰ, ਏ.ਡੀ.ਓ. ਵਲੋਂ ਕਿਸਾਨਾਂ ਨੂੰ ਨਰਮੇ ਦੀ ਫ਼ਸਲ ਦੀ ਕਾਸ਼ਤ, ਸਾਂਭ-ਸੰਭਾਲ ਅਤੇ ਸੁਚੱਜੇ ਪ੍ਰਬੰਧਨ ਸਬੰਧੀ ਜਾਣਕਾਰੀ ਦਿੱਤੀ। ਇਸ ਉਪਰੰਤ ਡਾ: ਯਦਵੀਰ ਕੌਰ, ਏ.ਡੀ.ਓ. ਵਲੋਂ ਝੋਨੇ ਦੀ ਫ਼ਸਲ ਸਬੰਧੀ ਲੋੜੀਂਦੀ ਜਾਣਕਾਰੀ ਅਤੇ ਸਿਫ਼ਾਰਸ਼ਾਂ ਕਿਸਾਨਾਂ ਨਾਲ ਸਾਂਝੀਆਂ ਕੀਤੀਆਂ। ਇਸ ਮੌਕੇ ਡਾ: ਸ਼ਿਵਪ੍ਰੀਤ ਕੌਰ, ਏ.ਡੀ.ਓ. ਵਲੋਂ ਕਿਸਾਨਾਂ ਨੂੰ ਆਪਣੀ ਫ਼ਸਲ ਦੀ ਸਵੈ-ਮਾਰਕੀਟਿੰਗ ਕਰਨ ਦੇ ਲਾਭਾਂ ਬਾਰੇ ਜਾਗਰੂਕ ਕੀਤਾ। ਡਾ. ਹਰਪਿੰਦਰ ਸਿੰਘ ਵਲੋਂ ਮਿੱਟੀ ਅਤੇ ਪਾਣੀ ਦੀ ਜਾਂਚ ਕਰਵਾਉਣ ਦੇ ਮਹੱਤਵ ਅਤੇ ਇਸ ਨਾਲ ਫ਼ਸਲਾਂ ਦੀ ਪੈਦਾਵਾਰ ਅਤੇ ਖਾਦਾਂ ਦੀ ਸੁਚੱਜੀ ਵਰਤੋਂ ਨਾਲ ਹੋਣ ਵਾਲੇ ਲਾਭਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਦੀਆਂ ਸਿਫ਼ਾਰਸ਼ਾਂ ਅਨੁਸਾਰ ਫ਼ਸਲਾਂ ਦੀ ਕਾਸ਼ਤ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਕੈਂਪ ਦਾ ਆਯੋਜਨ ਡਾ. ਸਰਬਜੀਤ ਸਿੰਘ, ਏ.ਡੀ.ਓ. ਗੋਨਿਆਣਾ ਅਤੇ ਡਾ. ਅਰਸ਼ਦੀਪ ਸਿੰਘ, ਏ.ਡੀ.ਓ. ਹਰਰਾਏਪੁਰ ਵਲੋਂ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਪੀ.ਏ.ਸੀ. ਵਿਚ ਸੁਖਰਾਜ ਸਿੰਘ ਰਾਜ਼ੀ ਮਹਿਮਾ ਸਰਕਾਰੀ ਦੀ ਸ਼ਮੂਲੀਅਤ ਨਾਲ ਹਲਕਾ ਭੁੱਚੋ ਦੇ ਅਕਾਲੀ ਵਰਕਰਾਂ ਵਿਚ ਖ਼ੁਸ਼ੀ ਅਗਲੀ ਖ਼ਬਰ ਜ਼ਿਲ੍ਹਾ ਸਕੂਲ ਖੇਡਾਂ : ਫੁੱਟਬਾਲ ਦੇ ਅੰਡਰ-19 ਵਰਗ ਵਿਚ ਤਲਵੰਡੀ ਸਾਬੋ ਨੇ ਮਾਰੀ ਬਾਜ਼ੀ
Ad Position 24