ਗ੍ਰੇਟ ਡਿਸਕਵਰੀਅਨਜ਼ ਨੇ ਰਾਸ਼ਟਰ ਪ੍ਰੇਮ ਅਤੇ ਸ਼ਾਨੋ-ਸ਼ੌਕਤ ਨਾਲ ਲਹਿਰਾਇਆ ਤਿਰੰਗਾ
ਲਹਿਰਾ ਮੁਹੱਬਤ, 14 ਅਗਸਤ (ਸੁਖਪਾਲ ਸਿੰਘ ਸੁੱਖੀ)- ਸਰਾਫ਼ ਐਜੂਬੀਕਨ ਗਲੋਬਲ ਡਿਸਕਵਰੀ ਸਕੂਲ ਲਹਿਰਾ ਧੁਰਕੋਟ ਵਿਚ 80ਵਾਂ ਆਜ਼ਾਦੀ ਦਿਹਾੜਾ ਨਾਲ ਮਨਾਇਆ ਗਿਆ। ਸਕੂਲ ਬੈਂਡ ਦੀਆਂ ਜੋਸ਼ੀਲੀਆਂ ਧੁਨਾਂ, ਅਨੁਸ਼ਾਸਿਤ ਮਾਰਚ-ਪਾਸਟ ਅਤੇ ਝੰਡਾ ਲਹਿਰਾਉਣ ਦੀ ਰਸਮ ਦੇ ਨਾਲ ਪੂਰਾ ਕੈਂਪਸ ਦੇਸ਼ ਭਗਤੀ ਦੇ ਰੰਗਾਂ ਵਿਚ ਰੰਗਿਆ।
ਗ
ਗਲੋਬਲ ਡਿਸਕਵਰੀ ਸਕੂਲ ਲਹਿਰਾ ਧੁਰਕੋਟ ਵਿਖੇ ਆਜ਼ਾਦੀ ਦੇ 80ਵੇਂ ਦਿਹਾੜੇ ਮੌਕੇ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਦੇ ਸਕੂਲ ਪ੍ਰਬੰਧਕ ਤੇ ਸਮੂਹ ਸਟਾਫ਼। ਤਸਵੀਰ: ਸੁਖਪਾਲ ਸਿੰਘ ਸੁੱਖੀ
15-08-2026
ਲਹਿਰਾ ਮੁਹੱਬਤ, 14 ਅਗਸਤ (ਸੁਖਪਾਲ ਸਿੰਘ ਸੁੱਖੀ)- ਸਰਾਫ਼ ਐਜੂਬੀਕਨ ਗਲੋਬਲ ਡਿਸਕਵਰੀ ਸਕੂਲ ਲਹਿਰਾ ਧੁਰਕੋਟ ਵਿਚ 80ਵਾਂ ਆਜ਼ਾਦੀ ਦਿਹਾੜਾ ਨਾਲ ਮਨਾਇਆ ਗਿਆ। ਸਕੂਲ ਬੈਂਡ ਦੀਆਂ ਜੋਸ਼ੀਲੀਆਂ ਧੁਨਾਂ, ਅਨੁਸ਼ਾਸਿਤ ਮਾਰਚ-ਪਾਸਟ ਅਤੇ ਝੰਡਾ ਲਹਿਰਾਉਣ ਦੀ ਰਸਮ ਦੇ ਨਾਲ ਪੂਰਾ ਕੈਂਪਸ ਦੇਸ਼ ਭਗਤੀ ਦੇ ਰੰਗਾਂ ਵਿਚ ਰੰਗਿਆ। ਸਕੂਲ ਚੇਅਰਮੈਨ ਇੰਜੀ. ਕਮਲੇਸ਼ ਸਰਾਫ ਨੇ ਆਜ਼ਾਦੀ ਘੁਲਾਟੀਆਂ ਦੇ ਤਿਆਗ ਨੂੰ ਯਾਦ ਕਰਦਿਆਂ ਵਿਦਿਆਰਥੀਆਂ ਨੂੰ ਮਿਹਨਤ, ਅਨੁਸ਼ਾਸਨ ਅਤੇ ਚੰਗੇ ਸੰਸਕਾਰ ਅਪਣਾ ਕੇ ਦੇਸ਼ ਦਾ ਨਾਂ ਰੌਸ਼ਨ ਕਰਨ ਦੀ ਪ੍ਰੇਰਨਾ ਦਿੱਤੀ। ਸਮਾਗਮ ਦੌਰਾਨ ਛੋਟੇ ਗ੍ਰੇਟ ਡਿਸਕਵਰੀਅਨਜ਼ ਨੇ ਆਜ਼ਾਦੀ ਘੁਲਾਟੀਆਂ ਦੇ ਰੂਪ ਵਿਚ ਸ਼ਹੀਦਾਂ ਨੂੰ ਪ੍ਰਣਾਮ ਕੀਤਾ ਅਤੇ ਸਾਰਿਆਂ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਸਾਂਝੀ ਸਹੁੰ ਚੁੱਕੀ।ਇਸ ਤੋਂ ਇਲਾਵਾ ਕਈ ਪੇਸ਼ਕਾਰੀਆਂ ਜਿਵੇਂ ਦੇਸ਼ ਭਗਤੀ ਦੇ ਸਮੂਹ ਗਾਣ, ਨਾਚ ਅਤੇ ਆਜ਼ਾਦੀ ਦੇ ਸੰਗਰਾਮ ‘ਤੇ ਆਧਾਰਿਤ ਇਕ ਵਿਸ਼ੇਸ਼ ਨਾਟਕ ਨੇ ਸਭ ਦਾ ਮਨ ਮੋਹ ਲਿਆ। ਇਸ ਰਾਸ਼ਟਰੀ ਤਿਉਹਾਰ ‘ਤੇ ਪੜ੍ਹਾਈ ਅਤੇ ਤਕਨਾਲੋਜੀ ਦੇ ਖੇਤਰ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ ਗਈ। ਆਈ.ਆਈ.ਟੀ ਬੂਟ ਕੈਂਪ ਅਤੇ ਵਰਕਿੰਗ ਮਾਡਲ ਪ੍ਰਦਰਸ਼ਨੀ’ ਵਿਚ ਬਿਹਤਰੀਨ ਪ੍ਰਤਿਭਾ ਦਿਖਾਉਣ ਵਾਲੇ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਤੋਂ ਇਲਾਵਾ ਰਾਜ ਅਤੇ ਜ਼ਿਲ੍ਹਾ ਪੱਧਰ ‘ਤੇ ਚੁਣੇ ਗਏ ਖਿਡਾਰੀਆਂ ਦਾ ਵੀ ਸਨਮਾਨ ਕੀਤਾ। ਪ੍ਰਿੰਸੀਪਲ ਸ੍ਰੀਮਤੀ ਕਾਵਿਆ ਅਸੀਜਾ ਨੇ ਆਪਣੇ ਪ੍ਰੇਰਨਾਦਾਇਕ ਸੰਬੋਧਨ ਵਿਚ ਵਿਦਿਆਰਥੀਆਂ ਨੂੰ ਦੇਸ਼ ਪ੍ਰਤੀ ਜ਼ਿੰਮੇਵਾਰ ਨਾਗਰਿਕ ਬਣਨ ਦੀ ਸਿੱਖਿਆ ਦਿੱਤੀ। ਪ੍ਰੋਗਰਾਮ ਦੇ ਅੰਤ ‘ਚ ਮਿਸ ਨੰਦਿਨੀ ਗਰਗ ਨੇ ਸਾਰਿਆਂ ਦਾ ਧੰਨਵਾਦ ਕੀਤਾ। ਸਮਾਗਮ ਦੀ ਸਮਾਪਤੀ ਰਾਸ਼ਟਰੀ ਗਾਣ ਅਤੇ ਵੰਦੇ ਮਾਤਰਮ’ ਦੇ ਗੀਤ ਨਾਲ ਕੀਤੀ। ਸੁਤੰਤਰਤਾ ਦਿਵਸ ਸਮਾਗਮ ਦੇ ਅੰਤ ‘ਚ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਮਿਠਿਆਈ ਵੰਡੀ।