ਭੋਗ ’ਤੇ ਵਿਸ਼ੇਸ਼- ਪ੍ਰਿੰਸੀਪਲ ਸ਼ਮਸ਼ੇਰ ਸਿੰਘ ਫੂਲ
ਬਠਿੰਡਾ - ਪ੍ਰਿੰਸੀਪਲ ਸ਼ਮਸ਼ੇਰ ਸਿੰਘ (ਸਰ ਜੀ) ਦਾ ਜਨਮ ਮਾਰਚ 1947 ਨੂੰ ਪਿੰਡ ਭੋਤਨਾ (ਬਰਨਾਲਾ) ਵਿਖੇ ਪਿਤਾ ਕਰਮ ਸਿੰਘ ਤੇ ਮਾਤਾ ਬਿਸ਼ਨ ਕੌਰ ਦੇ ਘਰ ਹੋਇਆ, ਆਪ ਨੇ ਮੁੱਢਲੀ ਸਿੱਖਿਆ ਬਰਨਾਲਾ ਤੋਂ ਕਰਨ ਬਾਅਦ ਬੀ. ਏ.
ਬਠਿੰਡਾ - ਪ੍ਰਿੰਸੀਪਲ ਸ਼ਮਸ਼ੇਰ ਸਿੰਘ (ਸਰ ਜੀ) ਦਾ ਜਨਮ ਮਾਰਚ 1947 ਨੂੰ ਪਿੰਡ ਭੋਤਨਾ (ਬਰਨਾਲਾ) ਵਿਖੇ ਪਿਤਾ ਕਰਮ ਸਿੰਘ ਤੇ ਮਾਤਾ ਬਿਸ਼ਨ ਕੌਰ ਦੇ ਘਰ ਹੋਇਆ, ਆਪ ਨੇ ਮੁੱਢਲੀ ਸਿੱਖਿਆ ਬਰਨਾਲਾ ਤੋਂ ਕਰਨ ਬਾਅਦ ਬੀ. ਏ., ਬੀ. ਐੱਡ., ਐਮ. ਏ. ਅੰਗਰੇਜ਼ੀ ਅਤੇ ਐਮ. ਏ. ਹਿਸਟਰੀ ਦੀ ਡਿਗਰੀ ਹਾਸਲ ਕਰਨ ਉਪਰੰਤ ਕੁਝ ਸਮਾਂ ਮੁੰਬਈ ਵਿਖੇ ਰੇਲਵੇ ਵਿਭਾਗ ’ਚ ਟੀ. ਟੀ. ਤੇ ਫੇਰ ਰੱਤਾਖੇੜਾ (ਸੰਗਰੂਰ) ਵਿਖੇ ਸਰਕਾਰੀ ਅਧਿਆਪਕ ਵਜੋਂ ਨੌਕਰੀ ਕੀਤੀ, ਪਰ ਨੌਕਰੀ ਛੱਡ ਕੇ ਬਰਨਾਲਾ ਵਿਖੇ ਆਪਣਾ ‘ਸ਼ਹੀਦ ਭਗਤ ਸਿੰਘ ਸਕੂਲ’ ਖੋਲਿ੍ਹਆ, ਅੱਜ ਵੀ ਉਸ ਰੋਡ ਨੂੰ ਸ਼ਹੀਦ ਭਗਤ ਸਿੰਘ ਸਕੂਲ ਰੋਡ ਵਜੋਂ ਜਾਣਿਆ ਜਾਂਦਾ ਹੈ। 1978 ’ਚ ਆਪ ਨੇ ਫੂਲ ਟਾਊਨ (ਬਠਿੰਡਾ) ਵਿਖੇ ‘ਨਿਊ ਮਾਡਲ ਸਕੂਲ’ ਖੋਲਿ੍ਹਆ ਤੇ ਗ਼ਰੀਬ ਬੱਚਿਆਂ ਨੂੰ ਮੁਫ਼ਤ ਸਿੱਖਿਆ ਪ੍ਰਦਾਨ ਕੀਤੀ। ਪਿੰਡ ਫੂਲ, ਸਿਧਾਣਾ, ਸੇਲਬਾਹਾਰ, ਢਿਪਾਲੀ, ਹਰਨਾਮ ਵਾਲਾ ਦੇ ਬੱਚੇ ਆਪ ਕੋਲ ਪੜ੍ਹ ਕੇ ਡਾਕਟਰ, ਇੰਜਨੀਅਰ, ਪ੍ਰਿੰਸੀਪਲ ਤੇ ਹੋਰ ਵੱਡੇ ਅਹੁੱਦਿਆਂ ’ਤੇ ਸੇਵਾ ਨਿਭਾ ਰਹੇ ਹਨ। ਸ਼ਮਸ਼ੇਰ ਸਿੰਘ ਤੇ ਉਨ੍ਹਾਂ ਦੀ ਧਰਮਪਤਨੀ ਪਰਮਜੀਤ ਕੌਰ ਨੇ ਆਪਣੇ ਚਾਰੇ ਬੱਚਿਆਂ ਨੂੰ ਉੱਚ-ਸਿੱਖਿਆ ਦਿੱਤੀ, ਆਪ ਦੇ ਦੋਵੇਂ ਬੇਟੇ ਗੁਰਸੇਵਕ ਸਿੰਘ ਤੇ ਗੁਰਪਾਲ ਸਿੰਘ ਅਤੇ ਨੂੰਹਾਂ ਰਾਜਵੰਤ ਕੌਰ (ਹੈਡ ਮਿਸਟ੍ਰੈਸ) ਤੇ ਸਰਬਜੀਤ ਕੌਰ ਸਰਕਾਰੀ ਅਧਿਆਪਕ ਵਜੋਂ ਸੇਵਾ ਨਿਭਾ ਰਹੇ ਹਨ। ਛੋਟੀ ਬੇਟੀ ਮਨਵਿੰਦਰ ਕੌਰ ਤੇ ਜਵਾਈ ਗੁਰਦੇਵ ਸਿੰਘ ਵੀ ਲੈਕਚਰਾਰ ਹਨ ਅਤੇ ਵੱਡੀ ਬੇਟੀ ਸੁਖਵਿੰਦਰ ਕੌਰ ਆਪਣਾ ਘਰ ਸੰਭਾਲ ਰਹੇ ਹਨ ਤੇ ਜਵਾਈ ਗੁਰਸੇਵਕ ਸਿੰਘ ਆਪਣਾ ਨਿੱਜੀ ਕਾਰੋਬਾਰ ਕਰਦੇ ਹਨ। ਪ੍ਰਿੰਸੀਪਲ ਸ਼ਮਸ਼ੇਰ ਸਿੰਘ ਰੱਬੀ ਰੂਹ, ਮਿਲਾਪੜੇ ਸੁਭਾਅ ਦੇ ਮਾਲਕ, ਉੱਚਾ ਨਾ ਬੋਲਣ ਵਾਲੇ ਤੇ ਸਾਦਗੀ ਭਰਪੂਰ ਸਨ। ਉਹ 9 ਅਗਸਤ 2026 ਨੂੰ ਆਪਣੇ ਪਰਿਵਾਰ ਨੂੰ ਸਦੀਵੀਂ ਵਿਛੋੜਾ ਦੇ ਗਏ ਸਨ, ਜਿੰਨਾਂ ਨਮਿੱਤ ਸ੍ਰੀ ਸਹਿਜ ਪਾਠ ਦਾ ਭੋਗ ਤੇ ਅੰਤਿਮ ਅਰਦਾਸ 16 ਅਗਸਤ 2026 (ਐਤਵਾਰ) ਨੂੰ ਗੁਰਦੁਆਰਾ ਅਕਾਲਗੜ੍ਹ ਸਾਹਿਬ, ਫੂਲ ਟਾਊਨ (ਬਠਿੰਡਾ) ਵਿਖੇ ਦੁਪਿਹਰ 12 ਤੋਂ 1 ਵਜੇ ਹੋਵੇਗੀ। ਵਲੋਂ: ਸੱਤਪਾਲ ਸਿੰਘ ਸਿਵੀਆ