ਪਿੰਡ ਢੱਡੇ ਵਿਖੇ ਦੋ ਮੋਟਰਸਾਈਕਲਾਂ ਦੀ ਹੋਈ ਭਿਆਨਕ ਟੱਕਰ 91 ਵਰ੍ਹਿਆ ਦੇ ਬਜ਼ੁਰਗ ਗੁਰਦੇਵ ਸਿੰਘ ਖੋਖਰ ਦੀ ਮੌਤ
ਬਾਲਿਆਂਵਾਲੀ, 14 ਅਗਸਤ (ਕੁਲਦੀਪ ਮਤਵਾਲਾ)- ਨੇੜਲੇ ਪਿੰਡ ਢੱਡੇ ਵਿਖੇ ਖੋਖਰ ਰੋਡ ‘ਤੇ ਦੋ ਮੋਟਰਸਾਇਕਲਾਂ ਦੀ ਆਹਮਣੇ ਸਾਹਮਣੇ ਹੋਏ ਭਿਆਨਕ ਹਾਦਸੇ ਚ ਤਿੰਨ ਗੰਭੀਰ ਜ਼ਖਮੀ ਹੋ ਗਏ ਜਦਕਿ ਇਕ ਬਜ਼ੁਰਗ ਦੀ ਮੌਤ ਹੋਣ ਦੀ ਖ਼ਬਰ ਹੈ। ਸਰਪੰਚ ਜਗਸੀਰ ਕੁਮਾਰ ਖੋਖਰ ਨੇ ਦੱਸਿਆ ਕਿ ਸਾਡੇ ਪਿੰਡ ਦਾ ਨੌਜਵਾਨ ਲੜਕਾ ਗੁਰਮੀਤ ਸਿੰਘ ਆਪਣੇ ਦਾਦਾ ਗੁਰਦੇਵ ਸਿੰਘ (91) ਪੁੱਤਰ ਕਰਤਾਰ ਸਿੰਘ ਨੂੰ ਰਾਮਪੁਰਾ ਤੋਂ ਦਵਾਈ ਦਿਵਾ ਕੇ ਪਿੰਡ ਖੋਖਰ ਨੂੰ ਆਪਣੇ ਮੋਟਰਸਾਈਕਲ ਰਾਹੀ ਆ ਰਹੇ ਸਨ ਕਿ ਸਾਹਮਣੇ ਤੋਂ ਪਿੰਡ ਬੱਲ੍ਹੋ ਤੋਂ ਅਨਮੋਲਪ੍ਰੀਤ ਸਿੰਘ ਪੁੱਤਰ ਤਾਰ ਸਿੰਘ ਅਤੇ ਸੁਖਬੀਰ ਸਿੰਘ ਪੁੱਤਰ ਮਿੱਠੂ ਸਿੰਘ ਵਾਸੀ ਬੱਲ੍ਹੋ ਜੋ ਕਿ ਕਿਸੇ ਕੰਮ ਧੰਦੇ ਲਈ ਪਿੰਡ ਢੱਡੇ ਵੱਲ ਜਾ ਰਹੇ ਸਨ ਕਿ ਜਦੋ ਉਹ ਭੱਠੇ ਦੇ ਨਜ਼ਦੀਕ ਆਏ ਤਾਂ ਅਚਾਨਕ ਮੋਟਰਸਾਈਕਲ ਬੇਕਾਬੂ ਹੋਣ ਕਰਕੇ ਖੋਖਰ ਨੂੰ ਜਾ ਰਹੇ ਮੋਟਰਸਾਈਕਲ ਨਾਲ ਜਬਰਦਸ਼ਤ ਭਿਆਨਕ ਟੱਕਰ ਹੋ ਗਈ।
ਬਾਲਿਆਂਵਾਲੀ, 14 ਅਗਸਤ (ਕੁਲਦੀਪ ਮਤਵਾਲਾ)- ਨੇੜਲੇ ਪਿੰਡ ਢੱਡੇ ਵਿਖੇ ਖੋਖਰ ਰੋਡ ‘ਤੇ ਦੋ ਮੋਟਰਸਾਇਕਲਾਂ ਦੀ ਆਹਮਣੇ ਸਾਹਮਣੇ ਹੋਏ ਭਿਆਨਕ ਹਾਦਸੇ ਚ ਤਿੰਨ ਗੰਭੀਰ ਜ਼ਖਮੀ ਹੋ ਗਏ ਜਦਕਿ ਇਕ ਬਜ਼ੁਰਗ ਦੀ ਮੌਤ ਹੋਣ ਦੀ ਖ਼ਬਰ ਹੈ। ਸਰਪੰਚ ਜਗਸੀਰ ਕੁਮਾਰ ਖੋਖਰ ਨੇ ਦੱਸਿਆ ਕਿ ਸਾਡੇ ਪਿੰਡ ਦਾ ਨੌਜਵਾਨ ਲੜਕਾ ਗੁਰਮੀਤ ਸਿੰਘ ਆਪਣੇ ਦਾਦਾ ਗੁਰਦੇਵ ਸਿੰਘ (91) ਪੁੱਤਰ ਕਰਤਾਰ ਸਿੰਘ ਨੂੰ ਰਾਮਪੁਰਾ ਤੋਂ ਦਵਾਈ ਦਿਵਾ ਕੇ ਪਿੰਡ ਖੋਖਰ ਨੂੰ ਆਪਣੇ ਮੋਟਰਸਾਈਕਲ ਰਾਹੀ ਆ ਰਹੇ ਸਨ ਕਿ ਸਾਹਮਣੇ ਤੋਂ ਪਿੰਡ ਬੱਲ੍ਹੋ ਤੋਂ ਅਨਮੋਲਪ੍ਰੀਤ ਸਿੰਘ ਪੁੱਤਰ ਤਾਰ ਸਿੰਘ ਅਤੇ ਸੁਖਬੀਰ ਸਿੰਘ ਪੁੱਤਰ ਮਿੱਠੂ ਸਿੰਘ ਵਾਸੀ ਬੱਲ੍ਹੋ ਜੋ ਕਿ ਕਿਸੇ ਕੰਮ ਧੰਦੇ ਲਈ ਪਿੰਡ ਢੱਡੇ ਵੱਲ ਜਾ ਰਹੇ ਸਨ ਕਿ ਜਦੋ ਉਹ ਭੱਠੇ ਦੇ ਨਜ਼ਦੀਕ ਆਏ ਤਾਂ ਅਚਾਨਕ ਮੋਟਰਸਾਈਕਲ ਬੇਕਾਬੂ ਹੋਣ ਕਰਕੇ ਖੋਖਰ ਨੂੰ ਜਾ ਰਹੇ ਮੋਟਰਸਾਈਕਲ ਨਾਲ ਜਬਰਦਸ਼ਤ ਭਿਆਨਕ ਟੱਕਰ ਹੋ ਗਈ। ਜਿਸ ਕਰਕੇ ਦੋਵੇਂ ਮੋਟਰਸਾਈਕਲਾਂ ਤੇ ਸਵਾਰ ਚਾਰੇ ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਰਾਮਪੁਰਾ ਵਿਖੇ ਦਾਖਲ ਕਰਵਾਇਆ ਗਿਆ। ਜਿੱਥੇ ਬਜ਼ੁਰਗ ਗੁਰਦੇਵ ਸਿੰਘ ਵਾਸੀ ਖੋਖਰ ਦੀ ਮੌਤ ਹੋ ਗਈ ਅਤੇ ਉਸ ਦਾ ਪੋਤਾ ਗੁਰਮੀਤ ਸਿੰਘ ਖੋਖਰ ਤੇ ਸੁਖਬੀਰ ਸਿੰਘ ਵਾਸੀ ਬੱਲ੍ਹੋ ਦੋਵੇਂ ਸਰਕਾਰੀ ਹਸਪਤਾਲ ਰਾਮਪੁਰਾ ਫੂਲ ਵਿਖੇ ਜੇਰੇ ਇਲਾਜ ਹਨ ਤੇ ਖ਼ਤਰੇ ਤੋਂ ਬਾਹਰ ਹਨ ਜਦਕਿ ਅਨਮੋਲਪ੍ਰੀਤ ਸਿੰਘ ਵਾਸੀ ਬੱਲ੍ਹੋ ਦੇ ਸਿਰ ਚ ਸੱਟ ਹੋਣ ਕਾਰਨ ਉਸ ਦੀ ਹਾਲਤ ਨਾਜ਼ੁਕ ਹੋਣ ਕਰਕੇ ਉਸ ਨੂੰ ਬਾਂਸਲ ਹਸਪ ਤਾਲ ਰਾਮਪੁਰਾ ਵਿਖੇ ਦਾਖਲ ਕਰਵਾਇਆ ਗਿਆ ਹੈ। ਲੋਕਾਂ ਦੇ ਦੱਸਣ ਅਨੁਸਾਰ ਬੱਲ੍ਹੋ ਵਾਲੇ ਮੋਟਰਸਾਈਕਲ ਦੇ ਸਾਹਮਣੇ ਕੋਈ ਉੱਖਲੀ ਵਗੈਰਾ ਆ ਗਈ ਸੀ ਤੇ ਜਿਸ ਕਾਰਨ ਇਹ ਘਟਨਾ ਵਾਪਰੀ ਹੈ।