24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਪਾਵਰ-ਲਿਫਟਿੰਗ ਮੁਕਾਬਲਿਆਂ ’ਚ ਦਸਮੇਸ਼ ਸਕੂਲ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਸਰਦੂਲਗੜ੍ਹ, 14 ਅਗਸਤ (ਜੀ. ਐਮ.

Ad Position 21
No active advertisement
ਦਸਮੇਸ਼ ਸਕੂਲ ਸਰਦੂਲਗੜ੍ਹ ਦੇ ਪਾਵਰ-ਲਿਫਟਿੰਗ ਮੁਕਾਬਲਿਆਂ ਦੇ ਜੇਤੂ ਖਿਡਾਰੀ ਆਪਣੇ ਕੋਚਾਂ ਨਾਲ। ਤਸਵੀਰ : ਜੀ.ਐਮ. ਅਰੋੜਾ 08-08-2026
ਸਰਦੂਲਗੜ੍ਹ, 14 ਅਗਸਤ (ਜੀ.ਐਮ. ਅਰੋੜਾ)- ਸਥਾਨਕ ਫਿਟਨੈੱਸ ਕਲੱਬ ਵਿਖੇ ਹੋਏ ਜ਼ੋਨ ਪੱਧਰੀ ਪਾਵਰ-ਲਿਫ਼ਟਿੰਗ ਮੁਕਾਬਲਿਆਂ ’ਚ ਸਥਾਨਕ ਦਸਮੇਸ਼ ਸਕੂਲਾਂ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਹਨ। ਪ੍ਰਿੰਸੀਪਲ ਭੁਪਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਪਾਵਰ-ਲਿਫਟਿੰਗ ਮੁਕਾਬਲਿਆਂ ’ਚ ਦਸਮੇਸ਼ ਇੰਟਰਨੈਸ਼ਨਲ ਸਕੂਲ ਦੇ ਅੰਡਰ-17 ਖਿਡਾਰੀ ਅਭੀਜੋਤ ਸਿੰਘ ਨੇ 74 ਕਿੱਲੋ ਭਾਰ ਵਰਗ ਅਤੇ ਵਿਸ਼ਵਜੀਤ ਸਿੰਘ ਨੇ ਵੀ 66 ਕਿੱਲੋ ਵਰਗ ’ਚ ਸੋਨ ਤਗਮੇ ਹਾਸਲ ਕੀਤੇ। ਇਸੇ ਤਰ੍ਹਾਂ ਪਾਵਰ ਲਿਫ਼ਟਿੰਗ ਅੰਡਰ-19 ਮੁਕਾਬਲਿਆਂ ’ਚ ਦਸਮੇਸ਼ ਕਾਨਵੈਂਟ ਸਕੂਲ ਦੇ ਸਾਹਿਜਦੀਪ ਸਿੰਘ ਨੇ 93 ਕਿੱਲੋ ਭਾਰ ਵਰਗ ’ਚੋਂ ਸੋਨੇ ਦਾ ਤਗਮਾ ਪ੍ਰਾਪਤ ਕੀਤਾ ਜਦਕਿ ਸੁਖਜਿੰਦਰ ਸਿੰਘ ਨੇ 74 ਕਿੱਲੋ ਭਾਰ ਵਰਗ ’ਚ ਚਾਂਦੀ ਤਗਮਾ ਜਿੱਤਿਆ। ਉਨ੍ਹਾਂ ਸਾਰੇ ਜੇਤੂ ਖਿਡਾਰੀਆਂ ਅਤੇ ਖੇਡ ਕੋਚ ਅਮਨਦੀਪ ਸਿੰਘ ਨੂੰ ਵਧਾਈਆਂ ਦਿੰਦਿਆਂ ਜ਼ਿਲ੍ਹੇ ’ਚੋ ਵੀ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਜਟਾਣਾ ਖ਼ੁਰਦ ’ਚ ਸੱਪ ਦੇ ਡੱਸਣ ਨਾਲ ਔਰਤ ਦੀ ਮੌਤ ਅਗਲੀ ਖ਼ਬਰ ਆਦਰਸ਼ ਸਕੂਲ ਸਾਹਨੇਵਾਲੀ ਵਿਖੇ ਤੀਆਂ ਦਾ ਤਿਉਹਾਰ ਮਨਾਇਆ
Ad Position 24