ਜਟਾਣਾ ਖ਼ੁਰਦ ’ਚ ਸੱਪ ਦੇ ਡੱਸਣ ਨਾਲ ਔਰਤ ਦੀ ਮੌਤ
ਝੁਨੀਰ, 14 ਅਗਸਤ (ਸੰਜੀਵ ਸਿੰਗਲਾ)- ਨੇੜਲੇ ਪਿੰਡ ਜਟਾਣਾ ਖ਼ੁਰਦ ਵਿਖੇ ਸੱਪ ਦੇ ਡੱਸਣ ਨਾਲ ਔਰਤ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਹਰਵਿੰਦਰ ਕੌਰ (55) ਪਤਨੀ ਗੁਲਾਬ ਸਿੰਘ ਆਪਣੇ ਖੇਤ ਪਸ਼ੂਆਂ ਲਈ ਹਰਾ ਚਾਰਾ ਵੱਢਣ ਗਈ ਸੀ, ਨੂੰ ਸੱਪ ਨੇ ਕੱਟ ਲਿਆ।
ਝੁਨੀਰ, 14 ਅਗਸਤ (ਸੰਜੀਵ ਸਿੰਗਲਾ)- ਨੇੜਲੇ ਪਿੰਡ ਜਟਾਣਾ ਖ਼ੁਰਦ ਵਿਖੇ ਸੱਪ ਦੇ ਡੱਸਣ ਨਾਲ ਔਰਤ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਹਰਵਿੰਦਰ ਕੌਰ (55) ਪਤਨੀ ਗੁਲਾਬ ਸਿੰਘ ਆਪਣੇ ਖੇਤ ਪਸ਼ੂਆਂ ਲਈ ਹਰਾ ਚਾਰਾ ਵੱਢਣ ਗਈ ਸੀ, ਨੂੰ ਸੱਪ ਨੇ ਕੱਟ ਲਿਆ। ਉਸ ਵੱਲੋਂ ਰੌਲਾ ਪਾਉਣ ’ਤੇ ਗੁਲਾਬ ਸਿੰਘ ਨੇ ਆ ਕੇ ਸੰਭਾਲਿਆ ਤੇ ਤੁਰੰਤ ਪਿੰਡ ਕੋਟੜਾ ਦੇ ਡਾਕਟਰ ਤੋਂ ਮੁੱਢਲੀ ਸਹਾਇਤਾ ਲੈਣ ਉਪਰੰਤ ਜਦੋਂ ਇਲਾਜ ਲਈ ਉਸ ਨੂੰ ਸਰਦੂਲਗੜ੍ਹ ਦੇ ਸਰਕਾਰੀ ਹਸਪਤਾਲ ਲਜਾਇਆ ਜਾ ਰਿਹਾ ਸੀ ਤਾਂ ਰਸਤੇ ’ਚ ਮੌਤ ਹੋ ਗਈ। ਸਰਦੂਲਗੜ੍ਹ ਪੁਲਿਸ ਵਲੋਂ 174 ਦੀ ਕਾਰਵਾਈ ਕਰਦਿਆਂ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਪਿੰਡ ਵਾਸੀਆਂ ਤੇ ਕਿਸਾਨ ਆਗੂਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਦੇ ਪਰਿਵਾਰ ਨੂੰ ਆਰਥਿਕ ਮਦਦ ਦਿੱਤੀ ਜਾਵੇ।