ਭੀਖੀ ਮਾਰਕਿਟ ਕਮੇਟੀ ਦਾ ਮੁਕੰਮਲ ਗਠਨ ਤਾਂ ਕੀ ? ਚੇਅਰਮੈਨੀ ਵੀ ਖੁੱਸੀ !
ਭੀਖੀ, 14 ਅਗਸਤ (ਬਲਕਾਰ ਸਿੰਘ ਸਹੋਤਾ)- ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੱਤਾਧਾਰੀ ਆਮ ਆਦਮੀ ਪਾਰਟੀ ਸੂਬੇ ’ਚ ਸੰਗਠਨ ਨੂੰ ਮਜ਼ਬੂਤ ਕਰਨ ਲਈ ਪਾਰਟੀ ਦੇ ਵੱਖ-ਵੱਖ ਵਿੰਗ ਅਤੇ ਜਾਤ ਆਧਾਰਿਤ ਬੋਰਡਾਂ ਦਾ ਗਠਨ ਕਰ ਕੇ ਵਰਕਰਾਂ ਨੂੰ ਰਸਮੀ ਪੱਧਰ ਦਾ ਸਨਮਾਨ ਦੇਣ ਤੇ ਜ਼ਮੀਨੀ ਪੱਧਰ ਨੂੰ ਢਾਂਚੇ ਨੂੰ ਮਜ਼ਬੂਤ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਗਾ ਰਹੀ ਹੈ ਪ੍ਰੰਤੂ ਦਿਹਾਤੀ ਹਲਕਿਆਂ ਦੇ ਸਥਾਨਕ ਆਗੂਆਂ ਤੇ ਵਰਕਰਾਂ ਦਾ ਪਸੰਦੀਦਾ ਅਦਾਰਾ ਮਾਰਕਿਟ ਕਮੇਟੀਆਂ ਦਾ ਹਾਲੇ ਤੱਕ ਮੁਕੰਮਲ ਗਠਨ ਨਹੀਂ ਕੀਤਾ ਗਿਆ। ਸਾਰਾ ਦਾਰੋਮਦਾਰ ਮੰਡੀਕਰਨ ਬੋਰਡ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਹੱਥ ’ਚ ਹੀ ਹੈ।
ਭੀਖੀ, 14 ਅਗਸਤ (ਬਲਕਾਰ ਸਿੰਘ ਸਹੋਤਾ)- ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੱਤਾਧਾਰੀ ਆਮ ਆਦਮੀ ਪਾਰਟੀ ਸੂਬੇ ’ਚ ਸੰਗਠਨ ਨੂੰ ਮਜ਼ਬੂਤ ਕਰਨ ਲਈ ਪਾਰਟੀ ਦੇ ਵੱਖ-ਵੱਖ ਵਿੰਗ ਅਤੇ ਜਾਤ ਆਧਾਰਿਤ ਬੋਰਡਾਂ ਦਾ ਗਠਨ ਕਰ ਕੇ ਵਰਕਰਾਂ ਨੂੰ ਰਸਮੀ ਪੱਧਰ ਦਾ ਸਨਮਾਨ ਦੇਣ ਤੇ ਜ਼ਮੀਨੀ ਪੱਧਰ ਨੂੰ ਢਾਂਚੇ ਨੂੰ ਮਜ਼ਬੂਤ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਗਾ ਰਹੀ ਹੈ ਪ੍ਰੰਤੂ ਦਿਹਾਤੀ ਹਲਕਿਆਂ ਦੇ ਸਥਾਨਕ ਆਗੂਆਂ ਤੇ ਵਰਕਰਾਂ ਦਾ ਪਸੰਦੀਦਾ ਅਦਾਰਾ ਮਾਰਕਿਟ ਕਮੇਟੀਆਂ ਦਾ ਹਾਲੇ ਤੱਕ ਮੁਕੰਮਲ ਗਠਨ ਨਹੀਂ ਕੀਤਾ ਗਿਆ। ਸਾਰਾ ਦਾਰੋਮਦਾਰ ਮੰਡੀਕਰਨ ਬੋਰਡ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਹੱਥ ’ਚ ਹੀ ਹੈ। ਕਾਬਲੇ-ਗ਼ੌਰ ਹੈ ਕਿ ਮਾਰਕਿਟ ਕਮੇਟੀ ਲਈ ਚੇਅਰਮੈਨ ਤੋਂ ਇਲਾਵਾ 1 ਸਰਕਾਰੀ ਅਧਿਕਾਰੀ ਸਮੇਤ 16 ਮੈਂਬਰ ਨਾਮਜ਼ਦ ਕੀਤੇ ਜਾਂਦੇ ਹਨ ਪ੍ਰੰਤੂ ਸਥਾਨਕ ਮਾਰਕਿਟ ਕਮੇਟੀ ਲਈ ਮੈਂਬਰੀ ਅਤੇ ਉਪ ਚੇਅਰਮੈਨ ਦੀ ਚਾਹਤ ਰੱਖਣ ਵਾਲੇ ਵਰਕਰਾਂ ਦੀਆਂ ਇੱਛਾਵਾਂ ਨੂੰ ਹਾਲੇ ਤੱਕ ਬੂਰ ਨਹੀਂ ਪਿਆ। ਜੇਕਰ ਸਰਕਾਰ ਦੇ ਕਾਰਜਕਾਲ ਵੱਲ ਨਜ਼ਰ ਮਾਰੀਏ ਤਾਂ ਸਿਰਫ਼ ਕੁਝ ਕੁ ਮਹੀਨੇ ਹੀ ਬਾਕੀ ਹਨ। ਇਸ ਦਰਮਿਆਨ ਸਿਰਫ਼ ਝੋਨੇ ਦਾ ਸੀਜ਼ਨ ਹੀ ਰਹਿ ਗਿਆ ਹੈ ਅਤੇ ਉੱਤੋਂ ਵਰਕਰਾਂ ਦੀ ਮਾਯੂਸੀ ਇਹ ਵੀ ਹੈ ਕਿ ਮਈ ਮਹੀਨੇ ’ਚ ਮਾਰਕਿਟ ਕਮੇਟੀ ਚੇਅਰਮੈਨ ਮਾ. ਵਰਿੰਦਰ ਸੋਨੀ ਨੂੰ ਅੱਧਵੱਟੇ ਹੀ ਪਦ ਮੁਕਤ ਕਰ ਦਿੱਤਾ ਗਿਆ। ਜੇਕਰ ਹਾਲੇ ਵੀ ਮਾਰਕਿਟ ਕਮੇਟੀ ਦਾ ਮੁਕੰਮਲ ਗਠਨ ਹੁੰਦਾ ਹੈ ਤਾਂ ਕਈ ਦਿਹਾਤੀ ਪਾਰਟੀ ਵਰਕਰਾਂ ਦੀ ਮਨਸ਼ਾ ਪੂਰਨ ਹੋਵੇਗੀ।