ਅਜੀਤ, ਜਲੰਧਰ
ਮਾਨਸਾ ਸ਼ਹਿਰ ’ਚ ਭਰਵੇਂ ਮੀਂਹ ਨੇ ਸ਼ਹਿਰੀਆਂ ਦੇ ਹੱਥ ਖੜ੍ਹੇ ਕਰਾਏ ਕਾਫ਼ੀ ਦੁਕਾਨਾਂ ’ ਚ ਪਾਣੀ ਵੜ੍ਹਿਆ
ਮਾਨਸਾ, 14 ਅਗਸਤ (ਰਾਵਿੰਦਰ ਸਿੰਘ ਰਵੀ)- ਸਥਾਨਕ ਸ਼ਹਿਰ ’ਚ ਦੇਰ ਸ਼ਾਮ ਪਏ ਭਰਵੇਂ ਮੀਂਹ ਨੇ ਸ਼ਹਿਰੀਆਂ ਦੇ ਹੱਥ ਖੜ੍ਹੇ ਕਰਾ ਦਿੱਤੇ ਹਨ। ਲਗਾਤਾਰ 1 ਘੰਟਾ ਇੰਦਰ ਦੇਵਤਾ ਇਸ ਕਦਰ ਵਰਿ੍ਹਆ ਕਿ ਸ਼ਹਿਰ ਜਲ ਥਲ ਹੋ ਗਿਆ।
ਮ
ਮਾਨਸਾ ਦੇ ਮੁੱਖ ਬਾਜ਼ਾਰ ’ਚ ਮੀਂਹ ਦੇ ਭਰੇ ਪਾਣੀ ਕਾਰਨ ਬੰਦ ਹੋਏ ਦੋਪਹੀਆ ਵਾਹਨ ਨੂੰ ਰੋੜ ਕੇ ਲਿਜਾਂਦੇ ਹੋਏ ਚਾਲਕ।ਤਸਵੀਰ : ਸੇਮੀ ਮਾਨਸਾ
08-08-2026
ਮਾਨਸਾ, 14 ਅਗਸਤ (ਰਾਵਿੰਦਰ ਸਿੰਘ ਰਵੀ)- ਸਥਾਨਕ ਸ਼ਹਿਰ ’ਚ ਦੇਰ ਸ਼ਾਮ ਪਏ ਭਰਵੇਂ ਮੀਂਹ ਨੇ ਸ਼ਹਿਰੀਆਂ ਦੇ ਹੱਥ ਖੜ੍ਹੇ ਕਰਾ ਦਿੱਤੇ ਹਨ। ਲਗਾਤਾਰ 1 ਘੰਟਾ ਇੰਦਰ ਦੇਵਤਾ ਇਸ ਕਦਰ ਵਰਿ੍ਹਆ ਕਿ ਸ਼ਹਿਰ ਜਲ ਥਲ ਹੋ ਗਿਆ। ਮੁੱਖ ਸੜਕਾਂ ’ਤੇ ਪਾਣੀ ਜ਼ਿਆਦਾ ਭਰਨ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਦੋਪਹੀਆ ਵਾਹਨ ਬੰਦ ਹੁੰਦੇ ਵੇਖੇ ਗਏ। ਮੁੱਖ ਬਾਜ਼ਾਰ ’ਚ ਕਾਫ਼ੀ ਦੁਕਾਨਾਂ ਅੰਦਰ ਵੀ ਪਾਣੀ ਦਾਖਲ ਹੋ ਗਿਆ। ਬੱਸ ਸਟੈਂਡ ਚੌਂਕ, ਵੀਰ ਨਗਰ ਮੁਹੱਲਾ, ਭੱਠਾ ਬਸਤੀ, ਪ੍ਰੀਤ ਨਗਰ, ਕਚਹਿਰੀ ਰੋਡ, ਤਿੰਨਕੋਨੀ ਨੇੜੇ ਓਵਰ ਬ੍ਰਿਜ ਕੋਲ, ਮਾਈ ਨਿੱਕੋ ਦੇਵੀ ਸਕੂਲ ਨੇੜੇ ਅਤੇ ਅੰਡਰ ਬ੍ਰਿਜ ਤੋਂ ਇਲਾਵਾ ਕਈ ਵਾਰਡਾਂ ’ਚ ਬਾਰਸ਼ ਦਾ ਪਾਣੀ ਭਰ ਗਿਆ। ਦੱਸਣਯੋਗ ਹੈ ਕਿ ਸ਼ਹਿਰ ’ਚ ਕਈ ਸੜਕਾਂ ਦੇ ਨਵੀਨੀਕਰਨ ਦਾ ਕਾਰਜ ਅੱਧ-ਵਾਟੇ ਲਟਕ ਰਿਹਾ ਹੈ। ਮੀਂਹ ਨਾਲ ਇਨ੍ਹਾਂ ਸੜਕਾਂ ’ਤੇ ਹਾਲਤ ਬਦ ਤੋਂ ਬਦਤਰ ਹੋ ਗਈ। ਵੀ.ਵੀ.ਆਈ.ਪੀ. ਕਰ ਕੇ ਜਾਣੀ ਜਾਂਦੀ ਕਚਹਿਰੀ ਰੋਡ ਦਾ ਮਾਜਰਾ ਵੀ ਵੇਖਣਯੋਗ ਸੀ। ਅੱਧ ਅਧੂਰੀ ਬਣੀ ਇਸ ਸੜਕ ਦੀ ਸਥਿਤੀ ਨਹਿਰ ਵਰਗੀ ਸੀ। ਲੋਕ ਪ੍ਰਸ਼ਾਸਨ ਤੇ ਹਲਕਾ ਵਿਧਾਇਕ ਪ੍ਰਤੀ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਸਨ। ਉਂਜ ਜ਼ਿਕਰ ਕਰਨਾ ਬਣਦਾ ਹੈ ਕਿ ਸੀਵਰੇਜ ਦੇ ਨਾਕਸ ਪ੍ਰਬੰਧਾਂ ਤੋਂ ਸ਼ਹਿਰ ਵਾਸੀ ਪਿਛਲੇ ਸਾਲਾਂ ਤੋਂ ਪ੍ਰੇਸ਼ਾਨ ਹਨ ਕਿਉਂਕਿ ਬਹੁਤੇ ਵਾਰਡਾਂ ਦੀਆਂ ਕੁਝ ਗਲੀਆਂ ’ਚ ਸੀਵਰੇਜ ਦਾ ਗੰਦਾ ਪਾਣੀ ਖੜ੍ਹਾ ਹੈ, ਜਿੱਥੇ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਸੀ ਪਰ ਇਸ ਬਾਰਸ਼ ਨੇ ਸਥਿਤੀ ਹੋਰ ਗੰਭੀਰ ਬਣਾ ਦਿੱਤੀ। ਦੱਸਣਾ ਬਣਦਾ ਹੈ ਕਿ ਸੀਵਰੇਜ ਪ੍ਰਣਾਲੀ ਨੂੰ ਦਰੁਸਤ ਕਰਨ ਲਈ ਟਰੀਟਮੈਂਟ ਪਲਾਂਟ ਤੋਂ ਸਰਹਿੰਦ ਡਰੇਨ ਤੱਕ ਪਾਈਪਾਂ ਤਾਂ ਪੈ ਚੁੱਕੀਆਂ ਹਨ ਅਤੇ ਕੁਝ ਮਾਤਰਾ ’ਚ ਪਾਣੀ ਵੀ ਛੱਡ ਦਿੱਤਾ ਹੈ ਪਰ 2 ਮੋਟਰਾਂ ਨਾ ਆਉਣ ਕਰ ਕੇ ਪੂਰੀ ਮਾਤਰਾ ’ਚ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ। ਲੋਕਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਹਿਲਕਦਮੀ ਨਾਲ 44 ਕਰੋੜ ਦਾ ਦਿੱਤਾ ਇਹ ਪ੍ਰੋਜੈਕਟ ਅਧਿਕਾਰੀਆਂ ਦੀ ਸਵੱਲੀ ਨਜ਼ਰ ਨਾ ਹੋਣ ਕਰ ਕੇ ਸੁਚਾਰੂ ਢੰਗ ਨਾਲ ਹਾਲੇ ਤੱਕ ਨਹੀਂ ਚੱਲ ਸਕਿਆ, ਜਿਸ ਕਰ ਕੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ, ਹਲਕਾ ਵਿਧਾਇਕ ਤੇ ਪ੍ਰਸ਼ਾਸਨ ਨੂੰ ਕੋਸ ਰਹੇ ਹਨ। ਸ਼ਹਿਰੀਆਂ ਦੀ ਮੰਗ ਹੈ ਕਿ ਸੀਵਰੇਜ ਵਿਵਸਥਾ ਦਾ ਸਥਾਈ ਹੱਲ ਕਰਨ ਦੇ ਨਾਲ ਹੀ ਨਿਰਮਾਣ ਕਾਰਜ ਪੂਰੇ ਕੀਤੇ ਜਾਣ।