03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਬੱਚੇ ਨਾਲ ਕੁਕਰਮ ਕਰਨ ਵਾਲੇ ਬਜ਼ੁਰਗ ਵਿਰੁੱਧ ਮਾਮਲਾ ਦਰਜ

ਕੋਟਕਪੂਰਾ, 2 ਸਤੰਬਰ (ਮੋਹਰ ਸਿੰਘ ਗਿੱਲ)-ਦਿਹਾਤੀ ਪੁਲਿਸ ਸਟੇਸ਼ਨ ਕੋਟਕਪੂਰਾ ਦੀ ਪੁਲਿਸ ਨੇ ਇਕ 80 ਸਾਲ ਦੇ ਬਜ਼ੁਰਗ ਵਿਰੁੱਧ 13 ਸਾਲ ਦੇ ਲੜਕੇ ਨਾਲ ਕੁਕਰਮ ਕਰਨ ’ਤੇ ਮਾਮਲਾ ਦਰਜ ਕੀਤਾ ਹੈ। ਇਸ ਸਬੰਧ ’ਚ ਨੇੜਲੇ ਪਿੰਡ ਦੇ ਵਸਨੀਕ ਪਂੀੜ੍ਹਤ ਲੜਕੇ ਦੇ ਪਿਤਾ ਦੇ ਪੁਲਿਸ ਨੂੰ ਬਿਆਨ ਦਰਜ ਕਰਵਾ ਕੇ ਦੱਸਿਆ ਕਿ ਉਨ੍ਹਾਂ ਨੇ ਬੱਚੇ ਨੂੰ ਪੜਨੋੋਂ ਹਟਾ ਲਿਆ ਸੀ।

Ad Position 21
repet_subhas-goyals [Copy P29]
ਅਜੀਤ ਡੈਸਕ 03-09-2026
ਕੋਟਕਪੂਰਾ, 2 ਸਤੰਬਰ (ਮੋਹਰ ਸਿੰਘ ਗਿੱਲ)-ਦਿਹਾਤੀ ਪੁਲਿਸ ਸਟੇਸ਼ਨ ਕੋਟਕਪੂਰਾ ਦੀ ਪੁਲਿਸ ਨੇ ਇਕ 80 ਸਾਲ ਦੇ ਬਜ਼ੁਰਗ ਵਿਰੁੱਧ 13 ਸਾਲ ਦੇ ਲੜਕੇ ਨਾਲ ਕੁਕਰਮ ਕਰਨ ’ਤੇ ਮਾਮਲਾ ਦਰਜ ਕੀਤਾ ਹੈ। ਇਸ ਸਬੰਧ ’ਚ ਨੇੜਲੇ ਪਿੰਡ ਦੇ ਵਸਨੀਕ ਪਂੀੜ੍ਹਤ ਲੜਕੇ ਦੇ ਪਿਤਾ ਦੇ ਪੁਲਿਸ ਨੂੰ ਬਿਆਨ ਦਰਜ ਕਰਵਾ ਕੇ ਦੱਸਿਆ ਕਿ ਉਨ੍ਹਾਂ ਨੇ ਬੱਚੇ ਨੂੰ ਪੜਨੋੋਂ ਹਟਾ ਲਿਆ ਸੀ। ਜਦ ਬਿਆਨਕਰਤਾ ਕੰਮ ਤੋਂ ਆਪਣੇ ਘਰ ਗੇੜਾ ਮਾਰਨ ਆਇਆ ਤਾਂ ਉਸ ਦਾ ਲੜਕਾ ਘਰ ਦੇ ਕਮਰੇ ਅੰਦਰ ਸਹਿਮਿਆ ਬੈਠਾ ਸੀ। ਜੋ ਬਿਆਨ ਕਰਤਾ ਨੂੰ ਵੇਖ ਕੇ ਰੋਣ ਲੱਗ ਪਿਆ। ਬਿਆਨਕਰਤਾ ਦੇ ਵਾਰ-ਵਾਰ ਪਿਆਰ ਨਾਲ ਪੁੱਛਣ ’ਤੇ ਉਸ ਨੇ ਰੋਂਦੇ ਹੋਏ ਨੇ ਦੱਸਿਆ ਕਿ ਬਿਆਨਕਰਤਾ ਦੇ ਘਰ ਆਉਣ ਤੋਂ ਕਰੀਬ 20-25 ਮਿੰਟ ਪਹਿਲਾਂ ਲੜਕਾ ਦੁਕਾਨ ’ਤੇ ਜਾ ਰਿਹਾ ਸੀ ਤਾਂ ਰਸਤੇ ਵਿਚ ਉਸ ਨੂੰ ਪਿੰਡ ਦਾ ਕਰੀਬ 80 ਸਾਲ ਦਾ ਬਜ਼ੁਰਗ ਮਿਲ ਗਿਆ। ਉਸ ਨੇ ਉਸ ਨੂੰ ਬਾਥਰੂਮ ’ਚ ਲਿਜਾ ਕੇ ਉਸ ਨਾਲ ਕੁਕਰਮ ਕੀਤਾ। ਇਸ ਸਬੰਧ ’ਚ ਪੁਲਿਸ ਨੇ ਮਾਮਲਾ ਦਰਜ ਕਰਕੇ ਪੜਤਾਲ ਆਰੰਭ ਕਰ ਦਿੱਤੀ ਹੈ। ਇਸ ਸਬੰਧੀ ਅਜੇ ਤੱਕ ਕੋਈ ਗਿ੍ਰਫ਼ਤਾਰੀ ਨਹੀਂ ਹੋਈ।
Ad Position 22
No active advertisement
ਪਿਛਲੀ ਖ਼ਬਰ ਦਾਣਾ ਮੰਡੀ ਕੋਟਕਪੂਰਾ ਦੇ ਜਲ-ਘਰ ’ਚ ਫ਼ਲਦਾਰ ਬੂਟੇ ਲਗਾਏ ਅਗਲੀ ਖ਼ਬਰ 06.80 ਗਰਾਮ ਹੈਰੋਇਨ ਸਮੇਤ ਇਕ ਨੌਜਵਾਨ ਕਾਬੂ
Ad Position 24