07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਬੰਦ ਪਏ ਡਿਸਪੋਜ਼ਲ ਲੋਕਾਂ ਲਈ ਬਣ ਰਿਹੈ ਜਾਨ ਦਾ ਖੋਅ

ਕੋਟਕਪੂਰਾ, 5 ਸਤੰਬਰ (ਰਿੰਕੂ ਮਲਹੋਤਰਾ)-ਕੋਟਕਪੂਰਾ ਦੇ ਬਾਬਾ ਜੀਵਨ ਸਿੰਘ ਨਗਰ ਨਜ਼ਦੀਕ ਪੁਰਾਣੇ ਬਣੇ ਬੰਦ ਪਏ ਡਿਸਪੋਜਲ ਵਿਚਲੇ ਗੰਦਗੀ ਦੇ ਟੈਂਕ ਲੋਕਾਂ ਦੀ ਜਾਣ ਦਾ ਖੋਅ ਬਣਦੇ ਜਾ ਰਹੇ ਹਨ। ਇਸ ਜਗ੍ਹਾ ਨੂੰ ਨਾ ਤਾਂ ਹਾਲੇ ਤੱਕ ਕਿਸੇ ਵਰਤੋਂ ਵਿਚ ਲਿਆ ਗਿਆ ਹੈ ਤੇ ਖੁੱਲੇ ਟੈਂਕਾਂ ਵਿਚ ਕਈ ਵਾਰ ਵਿਅਕਤੀ ਵੀ ਡਿੱਗ ਚੁੱਕੇ ਹਨ।

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਕੋਟਕਪੂਰਾ, 5 ਸਤੰਬਰ (ਰਿੰਕੂ ਮਲਹੋਤਰਾ)-ਕੋਟਕਪੂਰਾ ਦੇ ਬਾਬਾ ਜੀਵਨ ਸਿੰਘ ਨਗਰ ਨਜ਼ਦੀਕ ਪੁਰਾਣੇ ਬਣੇ ਬੰਦ ਪਏ ਡਿਸਪੋਜਲ ਵਿਚਲੇ ਗੰਦਗੀ ਦੇ ਟੈਂਕ ਲੋਕਾਂ ਦੀ ਜਾਣ ਦਾ ਖੋਅ ਬਣਦੇ ਜਾ ਰਹੇ ਹਨ। ਇਸ ਜਗ੍ਹਾ ਨੂੰ ਨਾ ਤਾਂ ਹਾਲੇ ਤੱਕ ਕਿਸੇ ਵਰਤੋਂ ਵਿਚ ਲਿਆ ਗਿਆ ਹੈ ਤੇ ਖੁੱਲੇ ਟੈਂਕਾਂ ਵਿਚ ਕਈ ਵਾਰ ਵਿਅਕਤੀ ਵੀ ਡਿੱਗ ਚੁੱਕੇ ਹਨ। ਦੂਜੇ ਪਾਸੇ ਗੰਦੀ ਬਦਬੂ ਕਾਰਨ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਇਸ ਜਗ੍ਹਾ ਨੂੰ ਕਈ ਸਾਲ ਪਹਿਲਾਂ ਡਿਸਪੋਜਲ ਰੱਦ ਕਰਕੇ ਟਰੀਟਮੈਂਟ ਪਲਾਂਟ ਨੂੰ ਗੰਦਾ ਪਾਣੀ ਸਿੱਧਾ ਜਾਣ ਲੱਗ ਪਿਆ ਸੀ ਅਤੇ ਇਸ ਨੂੰ ਹੌਲੀ ਹੌਲੀ ਵਰਤੋਂ ਵਿਚ ਲੈਣਾ ਬੰਦ ਕਰ ਦਿੱਤਾ ਗਿਆ , ਜੋ ਹੁਣ ਸ਼ਰਾਰਤੀ ਅਨਸਰਾਂ ਦੀ ਰਹਿਣ ਗਾਹ ਵੀ ਬਣਦੀ ਜਾ ਰਹੀ ਹੈ। ਇਸ ਜਗ੍ਹਾ ’ਤੇ ਪਹਿਲਾਂ ਪੀਣ ਲਈ ਸਾਫ਼ ਪਾਣੀ ਲਈ ਆਰ.ਓ ਲੱਗਾ ਸੀ ਉਹ ਵੀ ਬੰਦ ਕਰ ਦਿੱਤਾ ਗਿਆ ਹੈ। ਜਿੰਮ ਲਗਾਉਣ ਦੀਆਂ ਪ੍ਰਪੋਜਲਾਂ ਸਨ ਪਰ ਹਾਲੇ ਤੱਕ ਕੋਈ ਜਿੰਮ ਨਹੀਂ ਲੱਗਾ ਹੈ। ਉਨ੍ਹਾਂ ਦੱਸਿਆ ਕਿ ਗੰਦਗੀ ਨਾਲ ਭਰੇ ਖੁੱਲੇ ਟੈਂਕ ਵਿਚ ਲੰਘਦੇ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਆਲਮ ਬਣਿਆ ਹੋਇਆ ਹੈ। ਉਕਤ ਮਾਰਗ ਦੋ ਵਾਰਡਾਂ ਨੂੰ ਜੋੜਦਾ ਹੈ ਅਤੇ ਅਨੇਕਾਂ ਮੁਹੱਲਿਆਂ ਦਾ ਮੁੱਖ ਲਾਂਘਾ ਬਣਿਆ ਹੋਇਆ ਹੈ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਨਗਰ ਕੌਂਸਲ ਕੋਟਕਪੂਰਾ ਇਸ ਮਸਲੇ ਨੂੰ ਗੰਭੀਰਤਾ ਨਾਲ ਧਿਆਨ ਵਿਚ ਲੈ ਕੇ ਕਈ ਕੀਮਤੀ ਜਾਨਾਂ ਆਉਣ ਵਾਲੇ ਸਮੇਂ ਵਿਚ ਬਚਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਲਾਂਘੇ ਤੋਂ ਛੋਟੇ ਬੱਚੇ ਵੀ ਸਕੂਲਾਂ ਨੂੰ ਜਾਂਦੇ ਹਨ।
Ad Position 22
No active advertisement
ਪਿਛਲੀ ਖ਼ਬਰ ਬੱਸ ਸਟੈਂਡ ਅੱਗੇ ਦੁਕਾਨਦਾਰਾਂ ਨੇ ਸੜਕ ’ ਤੇ ਕੀਤੇ 7-8 ਫੁੱਟ ਤੱਕ ਨਾਜਾਇਜ਼ ਕਬਜ਼ੇ ਸੜਕ ਵਿਚਕਾਰ ਖੜ੍ਹੇ ਈ-ਰਿਕਸ਼ੇ ਵਧਾਉਂਦੇ... ਅਗਲੀ ਖ਼ਬਰ ਗੋਲਡਨ ਪਬਲਿਕ ਸਕੂਲ ਦੇਹੜ ’ਚ ਮਨਾਇਆ ਅਧਿਆਪਕ ਦਿਵਸ
Ad Position 24