ਵਿਦੇਸ਼ ਦਾ ਝਾਂਸਾ ਦੇ ਲੱਖਾਂ ਦੀ ਠੱਗੀ ਮਾਰਨ ਦੇ ਦੋਸ਼ਾਂ ਤਹਿਤ ਟਰੈਵਲ ਏਜੰਟ ਖ਼ਿਲਾਫ਼ ਮਾਮਲਾ ਦਰਜ
ਫ਼ਰੀਦਕੋਟ, 5 ਸਤੰਬਰ (ਸਰਬਜੀਤ ਸਿੰਘ)-ਇਥੋਂ ਦੇ ਇਕ ਟਰੈਵਲ ਏਜੰਟ ਵਲੋਂ ਇਕ ਲੜਕੀ ਨੂੰ ਯੂ. ਕੇ.
ਫ਼ਰੀਦਕੋਟ, 5 ਸਤੰਬਰ (ਸਰਬਜੀਤ ਸਿੰਘ)-ਇਥੋਂ ਦੇ ਇਕ ਟਰੈਵਲ ਏਜੰਟ ਵਲੋਂ ਇਕ ਲੜਕੀ ਨੂੰ ਯੂ.ਕੇ. ਭੇਜਣ ਦਾ ਝਾਂਸਾ ਦੇ ਕੇ 17 ਲੱਖ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵਲੋਂ ਪੀੜਤ ਲੜਕੀ ਦੇ ਪਿਤਾ ਦੀ ਸ਼ਿਕਾਇਤ ਦੇ ਆਧਾਰ ’ਤੇ ਕਥਿਤ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਪ੍ਰਾਪਤ ਸੂਚਨਾ ਨਵੀਨ ਸੱਚਦੇਵਾ ਵਲੋਂ ਪੁਲਿਸ ਸ਼ਿਕਾਇਤ ਦਰਜ ਕਰਵਾਈ ਗਈ ਹੈ ਕਿ ਅਤੁਲ ਬੇਦੀ ਦੀ ਭੈਣ ਉਸ ਦੇ ਦੋਸਤ ਨਾਲ ਸ਼ਾਦੀਸ਼ੁਦਾ ਹੈ। ਜਿਸ ਕਰਕੇ ਦੋਨਾਂ ਦੀ ਆਪਸ ਵਿਚ ਜਾਣ ਪਹਿਚਾਣ ਸੀ ਅਤੇ ਉਸ ਦੇ ਰਿਸ਼ਤੇਦਾਰ ਪਹਿਲਾਂ ਹੀ ਯੂ.ਕੇ ਹੋਣ ਕਰਕੇ ਉਸ ਨੇ ਆਪਣੀ ਲੜਕੀ ਦੀਆ ਸੱਚਦੇਵਾ ਨੂੰ ਬਾਹਰ ਯੂ.ਕੇ ਭੇਜਣਾ ਚਾਹੁੰਦਾ ਸੀ। ਜਿਸ ਕਰਕੇ ਉਨ੍ਹਾਂ ਵਲੋਂ ਅਤੁਲ ਬੇਦੀ ਉਕਤ ਨਾਲ ਆਪਣੀ ਲੜਕੀ ਨੂੰ ਯੂ.ਕੇ ਭੇਜਣ ਲਈ 27 ਲੱਖ ਰੁਪਏ ਦੀ ਗੱਲਬਾਤ ਹੋਈ ਸੀ ਅਤੇ ਉਸ ਵਲੋਂ ਆਪਣੀ ਲੜਕੀ ਦੇ ਦਸਤਾਵੇਜ਼ ਅਤੁਲ ਬੇਦੀ ਨੂੰ ਸਮੇਤ 17 ਲੱਖ ਰੁਪਏ ਦੇ ਦਿੱਤੇ ਬਾਅਦ ਵਿਚ ਅਤੁਲ ਬੇਦੀ ਉਕਤ ਵਲੋਂ ਕਥਿਤ ਤੌਰ ’ਤੇ ਇਕ ਫ਼ਰਜੀ ਯੂ.ਕੇ. ਦੀ ਚਿੱਠੀ ਦਿੱਤੀ ਗਈ ਤੇ ਉਸ ਨੂੰ ਪਤਾ ਲੱਗਣ ’ਤੇ ਉਸ ਵਲੋਂ ਆਪਣੇ ਦਿੱਤੇ ਪੈਸੇ ਵਾਪਸ ਲੈਣ ਦੀ ਮੰਗ ਕੀਤੀ ਗਈ ਤਾਂ ਕਥਿਤ ਦੋਸ਼ੀ ਉਸ ਨਾਲ ਟਾਲ ਮਟੋਲ ਕਰਨ ਲੱਗਾ। ਜਿਸ ਨੇ ਨਾ ਤਾਂ ਪੈਸੇ ਅਤੇ ਨਾ ਹੀ ਦਿੱਤੇ ਗਏ ਦਸਤਾਵੇਜ ਵਾਪਸ ਕੀਤੇ ਅਤੇ ਨਾ ਹੀ ਉਸ ਦੀ ਲੜਕੀ ਨੂੰ ਬਾਹਰ ਯੂ.ਕੇ ਭੇਜਿਆ। ਪੀੜਤ ਵਿਅਕਤੀ ਵਲੋਂ ਆਪਣੀ ਸ਼ਿਕਾਇਤ ਵਿਚ ਦੋਸ਼ ਲਗਾਇਆ ਗਿਆ ਕਿ ਉਕਤ ਅਤੁਲ ਬੇਦੀ ਵਲੋਂ ਉਸ ਨਾਲ ਕਥਿਤ ਤੌਰ ’ਤੇ ਠੱਗੀ ਮਾਰੀ ਗਈ ਹੈ। ਸਹਾਇਕ ਥਾਣੇਦਾਰ ਗੁਰਦਿੱਤ ਸਿੰਘ ਨੇ ਕਿਹਾ ਕਿ ਮੁੱਢਲੀ ਪੜਤਾਲ ਤੋਂ ਬਾਅਦ ਕਥਿਤ ਦੋਸ਼ੀ ਖ਼ਿਲਾਫ਼ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਪੜਤਾਲ ਜਾਰੀ ਹੈ।