08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਨਿੱਜੀ ਗੋਦਾਮ ’ਚੋਂ ਉਡਦੀ ਸੁਸਰੀ ਦਾ ਮਸਲਾ ਪ੍ਰਸ਼ਾਸਨ ਤੱਕ ਪੁੱਜਾ ਪਿੰਡ ਰਹੂੜਿਆਂਵਾਲੀ ਦੇ ਵਾਸੀ 11 ਦਿਨ ਤੋਂ ਧਰਨੇ ’ ਤੇ

ਸ੍ਰੀ ਮੁਕਤਸਰ ਸਾਹਿਬ, 7 ਸਤੰਬਰ (ਹਰਮਹਿੰਦਰ ਪਾਲ)-ਸ੍ਰੀ ਮੁਕਤਸਰ ਸਾਹਿਬ-ਅਬੋਹਰ ਰੋਡ ’ਤੇ ਸਥਿਤ ਪਿੰਡ ਰਹੂੜਿਆਂਵਾਲੀ ਵਿਖੇ ਇਕ ਨਿੱਜੀ ਕੰਪਨੀ ਦੇ ਵੇਅਰ ਹਾਊਸ ਵਿਚੋਂ ਦਿਨ-ਰਾਤ ਉਡਦੀ ਸੁਸਰੀ ਕਾਰਨ ਦੁਖੀ ਪਿੰਡ ਵਾਸੀਆਂ ਵਲੋਂ ਕਰੀਬ 11 ਦਿਨ ਤੋਂ ਲਗਾਏ ਧਰਨੇ ਉਪਰੰਤ ਉਪ ਮੰਡਲ ਮੈਜਿਸਟ੍ਰੇਟ ਗੁਰਕਿਰਨ ਸਿੰਘ ਨੇ ਕੰਪਨੀ ਦੇ ਅਧਿਕਾਰੀਆਂ ਨੂੰ ਆਪਣੇ ਦਫ਼ਤਰ ਵਿਚ ਸੱਦ ਕੇ ਪੰਜ ਦਿਨਾਂ ਵਿਚ ਸਮੱਸਿਆ ਹੱਲ ਕਰਵਾਉਣ ਦਾ ਆਦੇਸ਼ ਦਿੱਤਾ ਹੈ। ਇਸ ਮੌਕੇ ਪਿੰਡ ਦੇ ਸਰਪੰਚ ਜੱਸਲ ਸਿੰਘ, ਪੰਚ ਸ਼ਿੰਦਰ ਸਿੰਘ, ਬਲਕਰਨ ਸਿੰਘ, ਗੁਰਵਿੰਦਰ ਸਿੰਘ, ਮੰਦਰ ਸਿੰਘ ਸਾਬਕਾ ਸਰਪੰਚ, ਪਰਵਿੰਦਰ ਸਿੰਘ ਪੰਚ, ਮਾਸਟਰ ਸੁਖਦੇਵ ਰਾਮ, ਜਗਦੇਵ ਸਿੰਘ ਚੇਅਰਮੈਨ ਬਲਾਕ ਸੰਮਤੀ, ਗੋਰਾ ਸਿੰਘ ਹੋਰਾਂ ਨੇ ਦੱਸਿਆ ਕਿ ਗਲੋਬਲ ਵੇਅਰ ਹਾਊਸਿੰਗ ਐਂਡ ਪ੍ਰਾਈਵੇਟ ਲਿਮਟਿਡ ਵਲੋਂ ਪਿੰਡ ਵਿਚ ਬਣਾਏ ਗੋਦਾਮ ਵਿਚੋਂ ਭਾਰੀ ਮਾਤਰਾ ਵਿਚ ਸੁਸਰੀ ਉਡਦੀ ਹੈ, ਜਿਸ ਨਾਲ ਲੋਕਾਂ ਦੀਆਂ ਅੱਖਾਂ, ਕੰਨ, ਚਮੜੀ ਖ਼ਰਾਬ ਹੋ ਰਹੀ ਹੈ।

Ad Position 21
repet_subhas-goyals [Copy P29]
ਸੁਸਰੀ ਦੇ ਖ਼ਾਤਮੇ ਲਈ ਪਿੰਡ ਰਹੂੜਿਆਂਵਾਲੀ ਦੀ ਪੰਚਾਇਤ ਐੱਸ.ਡੀ.ਐੱਮ. ਨੂੰ ਮੰਗ ਪੱਤਰ ਸੌਂਪਦੀ ਹੋਈ। 08-09-2026
ਸ੍ਰੀ ਮੁਕਤਸਰ ਸਾਹਿਬ, 7 ਸਤੰਬਰ (ਹਰਮਹਿੰਦਰ ਪਾਲ)-ਸ੍ਰੀ ਮੁਕਤਸਰ ਸਾਹਿਬ-ਅਬੋਹਰ ਰੋਡ ’ਤੇ ਸਥਿਤ ਪਿੰਡ ਰਹੂੜਿਆਂਵਾਲੀ ਵਿਖੇ ਇਕ ਨਿੱਜੀ ਕੰਪਨੀ ਦੇ ਵੇਅਰ ਹਾਊਸ ਵਿਚੋਂ ਦਿਨ-ਰਾਤ ਉਡਦੀ ਸੁਸਰੀ ਕਾਰਨ ਦੁਖੀ ਪਿੰਡ ਵਾਸੀਆਂ ਵਲੋਂ ਕਰੀਬ 11 ਦਿਨ ਤੋਂ ਲਗਾਏ ਧਰਨੇ ਉਪਰੰਤ ਉਪ ਮੰਡਲ ਮੈਜਿਸਟ੍ਰੇਟ ਗੁਰਕਿਰਨ ਸਿੰਘ ਨੇ ਕੰਪਨੀ ਦੇ ਅਧਿਕਾਰੀਆਂ ਨੂੰ ਆਪਣੇ ਦਫ਼ਤਰ ਵਿਚ ਸੱਦ ਕੇ ਪੰਜ ਦਿਨਾਂ ਵਿਚ ਸਮੱਸਿਆ ਹੱਲ ਕਰਵਾਉਣ ਦਾ ਆਦੇਸ਼ ਦਿੱਤਾ ਹੈ। ਇਸ ਮੌਕੇ ਪਿੰਡ ਦੇ ਸਰਪੰਚ ਜੱਸਲ ਸਿੰਘ, ਪੰਚ ਸ਼ਿੰਦਰ ਸਿੰਘ, ਬਲਕਰਨ ਸਿੰਘ, ਗੁਰਵਿੰਦਰ ਸਿੰਘ, ਮੰਦਰ ਸਿੰਘ ਸਾਬਕਾ ਸਰਪੰਚ, ਪਰਵਿੰਦਰ ਸਿੰਘ ਪੰਚ, ਮਾਸਟਰ ਸੁਖਦੇਵ ਰਾਮ, ਜਗਦੇਵ ਸਿੰਘ ਚੇਅਰਮੈਨ ਬਲਾਕ ਸੰਮਤੀ, ਗੋਰਾ ਸਿੰਘ ਹੋਰਾਂ ਨੇ ਦੱਸਿਆ ਕਿ ਗਲੋਬਲ ਵੇਅਰ ਹਾਊਸਿੰਗ ਐਂਡ ਪ੍ਰਾਈਵੇਟ ਲਿਮਟਿਡ ਵਲੋਂ ਪਿੰਡ ਵਿਚ ਬਣਾਏ ਗੋਦਾਮ ਵਿਚੋਂ ਭਾਰੀ ਮਾਤਰਾ ਵਿਚ ਸੁਸਰੀ ਉਡਦੀ ਹੈ, ਜਿਸ ਨਾਲ ਲੋਕਾਂ ਦੀਆਂ ਅੱਖਾਂ, ਕੰਨ, ਚਮੜੀ ਖ਼ਰਾਬ ਹੋ ਰਹੀ ਹੈ। ਰਾਤ ਨੂੰ ਸੌਣਾ ਵੀ ਦੁੱਭਰ ਹੋ ਜਾਂਦਾ ਹੈ। ਅਜਿਹੇ ਹਲਾਤਾਂ ’ਚ ਲੋਕ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹਨ। ਪਿੰਡ ਵਾਸੀਆਂ ਵਲੋਂ ਪਿਛਲੇ 11 ਦਿਨਾਂ ਤੋਂ ਧਰਨਾ ਵੀ ਦਿੱਤਾ ਜਾ ਰਿਹਾ ਹੈ। ਕੰਪਨੀ ਵਾਲੇ ਲਾਅਰੇ ਲਗਾ ਰਹੇ ਹਨ। ਗੋਦਾਮ ਵਿਚ 1044 ਢੇਰਾਂ ’ਚ ਬੋਰੀਆਂ ਰੱਖੀਆਂ ਹਨ, ਪਰ ਬਹੁਤੀਆਂ ਨੰਗੀਆਂ ਹਨ ਜਿਸ ਕਰਕੇ ਸੁਸਰੀ ਤੂਫ਼ਾਨ ਵਾਂਗ ਉਡਦੀ ਹੈ। ਨਾ ਕੀੜੇਮਾਰ ਦਵਾਈਆਂ ਦਾ ਸਪ੍ਰੇਅ ਕੀਤਾ ਜਾਂਦਾ ਹੈ, ਸਟਾਫ਼ ਵੀ ਬਹੁਤ ਘੱਟ ਹੈ। ਉਨ੍ਹਾਂ ਮੰਗ ਕੀਤੀ ਕਿ ਗੋਦਾਮ ਸੀਲ ਕੀਤਾ ਜਾਵੇ। ਪਿੰਡ ਵਾਸੀਆਂ ਦਾ ਪੱਖ ਸੁਣ ਕੇ ਐੱਸ.ਡੀ.ਐੱਮ. ਨੇ ਜ਼ਿਲ੍ਹਾ ਖ਼ੁਰਾਕ ਤੇ ਸਪਲਾਈ ਕੰਟਰੋਲਰ ਦੇ ਰਾਹੀਂ ਮੌਕੇ ’ਤੇ ਮੌਜੂਦ ਅਧਿਕਾਰੀਆਂ ਨੂੰ ਤਾਕੀਦ ਕੀਤੀ ਕਿ 5 ਦਿਨਾਂ ਦੇ ਅੰਦਰ-ਅੰਦਰ ਸੁਸਰੀ ਨੂੰ ਕੰਟਰੋਲ ਕਰਨ ਲਈ ਹਰ ਲੋੜੀਂਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਇਸ ਵਾਸਤੇ ਇਕ ਕਮੇਟੀ ਵੀ ਗਠਿਤ ਕੀਤੀ ਗਈ ਹੈ। ਭਵਿੱਖ ਵਾਸਤੇ ਪੱਕੇ ਤੌਰ ’ਤੇ ਸੁਸਰੀ ਦਾ ਖ਼ਾਤਮਾ ਕਰਨ ਲਈ ਢੇਰਾਂ ਨੂੰ ਨਵੀਆਂ ਤਰਪਾਲਾਂ ਨਾਲ ਢਕਿਆ ਜਾਵੇ, ਸਟਾਫ਼ ਪੂਰਾ ਰੱਖਿਆ ਜਾਵੇ ਅਤੇ ਕੀੜੇਮਾਰ ਦਵਾਈਆਂ ਦਾ ਸਪ੍ਰੇਅ ਕੀਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਅੰਤਰ ਜ਼ਿਲ੍ਹਾ ਵਨ ਡੇਅ ਕ੍ਰਿਕਟ ਟੂਰਨਾਮੈਂਟ ’ਚ ਸ੍ਰੀ ਮੁਕਤਸਰ ਸਾਹਿਬ ਨੇ ਫ਼ਿਰੋਜ਼ਪੁਰ ਨੂੰ ਹਰਾਇਆ ਅਗਲੀ ਖ਼ਬਰ ਪਿੰਡ ਘੱਗਾ ਵਿਖੇ ਕਈ ਪਰਿਵਾਰ ‘ਆਪ’ ’ਚ ਸ਼ਾਮਿਲ
Ad Position 24