08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਸੈਨੇਟ ਚੋਣਾਂ ਲਈ ਉਮੀਦਵਾਰ ਅਸ਼ੋਕ ਗੋਇਲ ਨੇ ਕੀਤਾ ਪ੍ਰਚਾਰ

ਸ੍ਰੀ ਮੁਕਤਸਰ ਸਾਹਿਬ, 7 ਸਤੰਬਰ (ਰਣਜੀਤ ਸਿੰਘ ਢਿੱਲੋਂ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਹੋਣ ਜਾ ਰਹੇ ਸੈਨੇਟ ਚੋਣਾਂ ਦੇ ਸੰਬੰਧ ਵਿਚ ਉਮੀਦਵਾਰ ਅਸ਼ੋਕ ਗੋਇਲ ਦੁਆਰਾ ਸ੍ਰੀ ਮੁਕਤਸਰ ਸਾਹਿਬ ਵਿਖੇ ਚੋਣਾਂ ਦਾ ਪ੍ਰਚਾਰ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਵੋਟਰਾਂ ਨੂੰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ।

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਸ੍ਰੀ ਮੁਕਤਸਰ ਸਾਹਿਬ, 7 ਸਤੰਬਰ (ਰਣਜੀਤ ਸਿੰਘ ਢਿੱਲੋਂ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਹੋਣ ਜਾ ਰਹੇ ਸੈਨੇਟ ਚੋਣਾਂ ਦੇ ਸੰਬੰਧ ਵਿਚ ਉਮੀਦਵਾਰ ਅਸ਼ੋਕ ਗੋਇਲ ਦੁਆਰਾ ਸ੍ਰੀ ਮੁਕਤਸਰ ਸਾਹਿਬ ਵਿਖੇ ਚੋਣਾਂ ਦਾ ਪ੍ਰਚਾਰ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਵੋਟਰਾਂ ਨੂੰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਅਸ਼ੋਕ ਗੋਇਲ ਜੋ ਕਿ 9 ਵਾਰ ਸੈਨੇਟ ਦੇ ਰੂਪ ਵਿਚ ਆਪਣੀ ਸੇਵਾ ਦੇਣ ਵਾਲੇ ਤਜ਼ਰਬੇਕਾਰ, ਇਮਾਨਦਾਰ, ਸਮਰਪਿਤ ਤੇ ਪੰਜਾਬ ਯੂਨੀਵਰਸਿਟੀ ਦੇ ਪ੍ਰਸ਼ਾਸਨ ਅਤੇ ਉਚ ਸਿੱਖਿਆ ਤੇ ਅਕੈਡਮਿਕ ਵਿਕਾਸ ਲਈ ਅਹਿਮ ਯੋਗਦਾਨ ਦੇਣ ਵਾਲੇ ਸਨਮਾਨਿਤ ਸ਼ਖ਼ਸੀਅਤ ਵਜੋਂ ਜਾਣੇ ਜਾਂਦੇ ਹਨ। ਇਸ ਵਾਰ ਸੈਨੇਟ ਦੇ ਚੋਣਾਂ ਲਈ ਤਿਆਰ ਹਨ। ਸੈਨੇਟ ਚੋਣਾਂ ਵਿਚ ਇਨ੍ਹਾਂ ਦਾ ਸੀਰੀਅਲ ਨੰਬਰ ਅੱਠ ਹੈ। ਇਸ ਮੌਕੇ ਅਸ਼ੋਕ ਗੋਇਲ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੀ ਮਜ਼ਬੂਤੀ ਤੇ ਵਿਦਿਆਰਥੀਆਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਉਹ ਹਮੇਸ਼ਾ ਅੱਗੇ ਰਹਿਣਗੇ। ਉਹ ਸੈਨੇਟ ਦੇ ਵੋਟਰਾਂ ਦੀ ਆਵਾਜ਼ ਨੂੰ ਹੋਰ ਮਜ਼ਬੂਤੀ ਨਾਲ ਉਠਾ ਕੇ ਪੂਰੀ ਇਮਾਨਦਾਰੀ ਦੇ ਨਾਲ ਕੰਮ ਕਰਨਗੇ ਅਤੇ ਯੂਨੀਵਰਸਿਟੀ ਨੂੰ ਬਿਹਤਰ ਬਣਾਉਣ ਲਈ ਹਰ ਸੰਭਵ ਕਦਮ ਚੁੱਕਣਗੇ। ਇਸ ਤੋਂ ਇਲਾਵਾ ਉਨ੍ਹਾਂ ਵਲੋਂ ਗਿੱਦੜਬਾਹਾ, ਮਲੋਟ, ਅਬੋਹਰ ਵਿਖੇ ਸੈਨੇਟ ਚੋਣਾਂ ਦਾ ਪ੍ਰਚਾਰ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਐੱਨ.ਜੀ.ਓ. ਕੋਆਰਡੀਨੇਸ਼ਨ ਕਮੇਟੀ ਦੇ ਚੇਅਰਮੈਨ ਡਾ. ਨਰੇਸ਼ ਪਰੂਥੀ, ਰਾਜਨ ਸੇਤੀਆ, ਰਜਿੰਦਰ ਦੀਪਾ, ਕਰਨ ਕਾਲੜਾ, ਡਾ. ਗਾਵੜੀ, ਡਾ. ਸੁਖਵਿੰਦਰ ਸਿੰਘ, ਓ.ਪੀ. ਤਨੇਜਾ, ਵਰਿੰਦਰਪਾਲ ਗਲੋਰੀ, ਰਵੀ ਬਾਂਸਲ, ਜਸਪਾਲ ਸਿੰਘ, ਡਾ. ਰੰਜਨ, ਪ੍ਰੋਫ਼ੈਸਰ ਸਾਗਰ ਖੁਰਾਣਾ, ਭਗਵਾਨ ਦਾਸ ਅਤੇ ਪੱਪੂ ਰਾਜਦੇਵ ਹਾਜ਼ਰ ਸਨ। ਇਸ ਮੀਟਿੰਗ ਵਿਚ ਹੋਰ ਕਈ ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪਲ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਿਵਲ ਹਸਪਤਾਲ ’ਚ ਨਵੀਂ ਲੈਪਰੋਸਕੋਪੀ ਮਸ਼ੀਨ ਨਾਲ ਹੋਇਆ ਪਿੱਤੇ ਦਾ ਪਹਿਲਾ ਆਪ੍ਰੇਸ਼ਨ ਅਗਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਪੀ.ਓ. ਭਗੌੜਾ ਕੀਤਾ ਕਾਬੂ
Ad Position 24