18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਜਤਿੰਦਰ ਸਿੰਘ ਔਲਖ ਬਰਗਾੜੀ ਨੂੰ ਤਾਲਮੇਲ ਕਮੇਟੀ ਦਾ ਮੈਂਬਰ ਬਣਾਇਆ

ਬਰਗਾੜੀ, 17 ਸਤੰਬਰ (ਲਖਵਿੰਦਰ ਸ਼ਰਮਾ)-ਕਸਬਾ ਬਰਗਾੜੀ ਦੇ ਜੰਮਪਲ 1997 ਬੈਚ ਦੇ ਆਈ. ਪੀ.

Ad Position 21
No active advertisement
ਅਜੀਤ ਡੈਸਕ 18-09-2026
ਬਰਗਾੜੀ, 17 ਸਤੰਬਰ (ਲਖਵਿੰਦਰ ਸ਼ਰਮਾ)-ਕਸਬਾ ਬਰਗਾੜੀ ਦੇ ਜੰਮਪਲ 1997 ਬੈਚ ਦੇ ਆਈ.ਪੀ.ਐਸ ਅਧਿਕਾਰੀ ਜਤਿੰਦਰ ਸਿੰਘ ਔਲਖ ਜੋ ਪੰਜਾਬ ਪੁਲਿਸ ਵਿਚ ਅਨੇਕਾਂ ਅਹਿਮ ਅਹੁਦਿਆਂ ’ਤੇ ਸ਼ਾਨਦਾਰ ਕੰਮ ਕਰ ਚੁੱਕੇ ਹਨ ਨੂੰ ਹੁਣ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਬੇਅਦਬੀ ਕਾਨੂੰਨ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਬਣਾਈ ਤਾਲਮੇਲ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ। ਇਸ ਸੱਤ ਮੈਂਬਰੀ ਕਮੇਟੀ ਵਿਚ ਔਲਖ ਤੋਂ ਇਲਾਵਾ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਰਘਬੀਰ ਸਿੰਘ, ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਧੁੰਮਾ, ਸੰਤ ਬਾਬਾ ਸੇਵਾ ਸਿੰਘ ਰਾਮਪੁਰ ਖੇੜਾ, ਸਾਬਕਾ ਜੱਜ ਜਸਪਾਲ ਸਿੰਘ, ਸਾਬਕਾ ਜੱਜ ਗੁਰਬੀਰ ਸਿੰਘ, ਲਾਅ ਅਧਿਕਾਰੀ ਪ੍ਰੀਤਇੰਦਰਪਾਲ ਸਿੰਘ ਸ਼ਾਮਿਲ ਹਨ। ਸ: ਔਲਖ ਨੂੰ ਇਸ ਕਮੇਟੀ ਦਾ ਮੈਂਬਰ ਬਣਾਉਣ ਨਾਲ ਸਮੂਹ ਔਲਖ ਪਰਿਵਾਰ, ਇਲਾਕਾ ਬਰਗਾੜੀ ਅਤੇ ਨਾਨਕ ਨਾਮ ਲੇਵਾ ਸੰਗਤਾਂ ਦਾ ਮਾਣ ਹੋਰ ਵਧਿਆ ਹੈ। ਭਗਵੰਤ ਮਾਨ ਸਰਕਾਰ ਨੇ ਪਹਿਲਾਂ ਇਨ੍ਹਾਂ ਦੀ ਚੰਗੀ ਕਾਰਜਕੁਸ਼ਲਤਾ ਕਾਰਨ ਪੰਜਾਬ ਪੁਲਿਸ ਵਿਚੋਂ ਸੇਵਾਮੁਕਤੀ ਉਪਰੰਤ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦਾ ਚੇਅਰਮੈਨ ਲਗਾਇਆ ਸੀ। ਹੁਣ ਸਰਕਾਰ ਨੇ ਚੰਗੀ ਕਾਰਜਕੁਸ਼ਲਤਾ ਕਾਰਨ ਇਨ੍ਹਾਂ ਨੂੰ ਇਸ ਕਮੇਟੀ ਦਾ ਮੈਂਬਰ ਬਣਾਇਆ ਹੈ। ਸ: ਔਲਖ ਦੀ ਇਸ ਨਿਯੁਕਤੀ ’ਤੇ ਸਮੂਹ ਧਰਮਾਂ ਦੇ ਲੋਕਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ।
Ad Position 22
No active advertisement
ਪਿਛਲੀ ਖ਼ਬਰ ਤਾਜ ਪਬਲਿਕ ਸਕੂਲ ਦੇ ਕੋਚ ਖੇਡਾਂ ਤੇ ਵਿਦਿਆਰਥੀ ਇੰਟਰਨੈਸ਼ਨਲ ਪੱਧਰ ’ਤੇ ਬੋਟਨੀ ਵਿਭਾਗ ’ਚ ਮੋਹਰੀ ਅਗਲੀ ਖ਼ਬਰ ਬਾਬਾ ਸ੍ਰੀ ਚੰਦ ਸੇਵਾ ਸੁਸਾਇਟੀ ਦੀ ਮੀਟਿੰਗ ਹੋਈ
Ad Position 24