18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਤਾਜ ਪਬਲਿਕ ਸਕੂਲ ਦੇ ਕੋਚ ਖੇਡਾਂ ਤੇ ਵਿਦਿਆਰਥੀ ਇੰਟਰਨੈਸ਼ਨਲ ਪੱਧਰ ’ਤੇ ਬੋਟਨੀ ਵਿਭਾਗ ’ਚ ਮੋਹਰੀ

ਸਾਦਿਕ, 17 ਸਤੰਬਰ (ਆਰ. ਐਸ.

Ad Position 21
No active advertisement
ਅਜੀਤ ਡੈਸਕ 18-09-2026
ਸਾਦਿਕ, 17 ਸਤੰਬਰ (ਆਰ.ਐਸ.ਧੁੰਨਾ)- ਤਾਜ ਪਬਲਿਕ ਸਕੂਲ ਜੰਡ ਸਾਹਿਬ ਦੇ ਵਿਦਿਆਰਥੀ ਅਤੇ ਅਧਿਆਪਕ ਦੋਨੋਂ ਹੀ ਆਪਣੇ ਆਪਣੇ ਖੇਤਰਾਂ ਵਿਚ ਸਕੂਲ ਦਾ ਨਾਂਅ ਰੋਸ਼ਨ ਕਰ ਰਹੇ ਹਨ। ਸਕੂਲ ਦੇ ਕ੍ਰਿਕਟ ਕੋਚ ਪ੍ਰਦੀਪ ਟੰਡਨ ਨੂੰ ਅਧਿਆਪਕ ਦਿਵਸ ’ਤੇ ‘ਦੀ ਪੰਜਾਬ ਫੋਟੋਗਰਾਫਰਜ਼ ਐਸੋਸੀਏਸ਼ਨ ਰਜਿ: ਪੰਜਾਬ ਇਕਾਈ ਸਾਦਿਕ’ ਵਲੋਂ ਵਧੀਆ ਅਧਿਆਪਕ ਦਾ ਖਿਤਾਬ ਦੇ ਕੇ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਹੀ ਸਕੂਲ ਦੇ +1 ਸਾਇੰਸ ਦੇ ਹੋਣਹਾਰ ਵਿਦਿਆਰਥੀ ਸਰਤਾਜ ਸਿੰਘ ਨੇ ਆਪਣੇ ਸਾਇੰਸ ਅਧਿਆਪਕ ਡਾ. ਰਾਏ ਸਿੰਘ ਢਿਲੋਂ ਦੇ ਦਿਸ਼ਾ ਨਿਰਦੇਸ਼ ਵਿਚ ਯੂਰਫੌਰਬੀਆ ਪੌਦੇ ’ਤੇ ਕੀਤੀ ਗਈ ਰਿਸਰਚ ਸੰਬੰਧੀ ਜਾਣਕਾਰੀ ਇੰਟਰਨੈਸ਼ਨਲ ਜਰਨਲ ਆਫ ਬੌਟਨੀ ਸਟੱਡੀ ਵਿਚ ਛਾਪੀ। ਅਧਿਆਪਕ ਅਤੇ ਵਿਦਿਆਰਥੀ ਦੀ ਇਸ ਮਾਣਮੱਤੀ ਪ੍ਰਾਪਤੀ ’ਤੇ ਸਕੂਲ ਦੇ ਪ੍ਰਿੰਸੀਪਲ ਡਾ. ਰਜਿੰਦਰ ਕਸ਼ਯਪ, ਚੇਅਰਮੈਨ ਹਰਪ੍ਰੀਤ ਸਿੰਘ ਸੰਧੂ ਅਤੇ ਚੇਅਰਪਰਸਨ ਰਮਨਦੀਪ ਕੌਰ ਵਲੋਂ ਸਕੂਲ ਵਿਖੇ ਸਰਤਾਜ ਸਿੰਘ ਅਤੇ ਕ੍ਰਿਕੇਟ ਕੋਚ ਪ੍ਰਦੀਪ ਟੰਡਨ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ । ਇਸ ਮੌਕੇ ਸਮੂਹ ਸਟਾਫ ਮੈਂਬਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ‘ਆਪ’ ਸਰਕਾਰ ਦੇ ਰਾਜ ਭਾਗ ਦੌਰਾਨ ਕਾਨੂੰਨ ਵਿਵਸਥਾ ਡਗਮਗਾਈ : ਧਨੀ ਵਿਰਕ ਅਗਲੀ ਖ਼ਬਰ ਜਤਿੰਦਰ ਸਿੰਘ ਔਲਖ ਬਰਗਾੜੀ ਨੂੰ ਤਾਲਮੇਲ ਕਮੇਟੀ ਦਾ ਮੈਂਬਰ ਬਣਾਇਆ
Ad Position 24