21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਬਾਬਾ ਫ਼ਰੀਦ ਆਗਮਨ ਪੁਰਬ ਮੌਕੇ ਤਿੰਨ ਰੋਜ਼ਾ ਨੈਸ਼ਨਲ ਪੇਂਟਿੰਗ ਵਰਕਸ਼ਾਪ ਦਾ ਸ਼ਾਨਦਾਰ ਆਗਾਜ਼

ਫ਼ਰੀਦਕੋਟ, 20 ਸਤੰਬਰ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਦੇ ਪਵਿੱਤਰ ਤੇ ਸ਼ੁਭ ਦਿਹਾੜੇ ਨੂੰ ਸਮਰਪਿਤ ਸੰਤ ਬਾਬਾ ਫ਼ਰੀਦ ਆਰਟ ਸੁਸਾਇਟੀ (ਰਜਿ.) , ਫ਼ਰੀਦਕੋਟ ਵਲੋਂ ਸੰਜੀਵਨੀ ਹਾਲ ਸਰਕਾਰੀ ਬ੍ਰਿਜਿੰਦਰਾ ਕਾਲਜ ਵਿਖੇ ਤਿੰਨ ਰੋਜ਼ਾ ਨੈਸ਼ਨਲ ਪੇਂਟਿੰਗ ਵਰਕਸ਼ਾਪ ਦਾ ਸ਼ਾਨਦਾਰ ਆਗਾਜ਼ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 21-09-2026
ਫ਼ਰੀਦਕੋਟ, 20 ਸਤੰਬਰ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਦੇ ਪਵਿੱਤਰ ਤੇ ਸ਼ੁਭ ਦਿਹਾੜੇ ਨੂੰ ਸਮਰਪਿਤ ਸੰਤ ਬਾਬਾ ਫ਼ਰੀਦ ਆਰਟ ਸੁਸਾਇਟੀ (ਰਜਿ.), ਫ਼ਰੀਦਕੋਟ ਵਲੋਂ ਸੰਜੀਵਨੀ ਹਾਲ ਸਰਕਾਰੀ ਬ੍ਰਿਜਿੰਦਰਾ ਕਾਲਜ ਵਿਖੇ ਤਿੰਨ ਰੋਜ਼ਾ ਨੈਸ਼ਨਲ ਪੇਂਟਿੰਗ ਵਰਕਸ਼ਾਪ ਦਾ ਸ਼ਾਨਦਾਰ ਆਗਾਜ਼ ਕੀਤਾ ਗਿਆ। ਵਰਕਸ਼ਾਪ ਦਾ ਉਦਘਾਟਨ ਸੁਖਜੀਤ ਸਿੰਘ ਢਿੱਲਵਾਂ ਵਾਈਸ ਚੇਅਰਮੈਨ ਪੇਡਾ ਪੰਜਾਬ ਤੇ ਮਨਦੀਪ ਸਿੰਘ ਮੋਂਗਾ ਸੈਕਟਰੀ ਰੈੱਡ ਕਰਾਸ ਸੁਸਾਇਟੀ ਨੇ ਜੋਤ ਪ੍ਰਜਵਲਿਤ ਕਰਕੇ ਕੀਤਾ। ਸੰਤ ਬਾਬਾ ਫ਼ਰੀਦ ਆਰਟ ਸੁਸਾਇਟੀ ਦੇ ਪ੍ਰਧਾਨ ਪ੍ਰੀਤ ਭਗਵਾਨ ਸਿੰਘ ਵਲੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪਹੁੰਚੇ ਕਲਾਕਾਰਾਂ ਅਤੇ ਸਾਰੇ ਮਹਿਮਾਨਾਂ ਦਾ ਨਿੱਘਾ ਸਵਾਗਤ ਕਰਦਿਆਂ ‘ਜੀ ਆਇਆਂ’ ਕਿਹਾ ਗਿਆ। ਇਸ ਤਿੰਨ ਰੋਜ਼ਾ ਨੈਸ਼ਨਲ ਪੇਂਟਿੰਗ ਵਰਕਸ਼ਾਪ ਵਿਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਪਹੁੰਚੇ ਪ੍ਰਸਿੱਧ ਅਤੇ ਮਾਹਿਰ ਕਲਾਕਾਰ ਆਪਣੀ ਕਲਾ ਦਾ ਹੁਨਰ ਅਤੇ ਰਚਨਾਤਮਕਤਾ ਪੇਸ਼ ਕਰਨਗੇ। ਵਰਕਸ਼ਾਪ ਵਿਚ ਪਰਵੀਨ ਸੈਣੀ ਮੁਜ਼ੱਫਰਨਗਰ (ਉੱਤਰ ਪ੍ਰਦੇਸ਼), ਮਮਤਾ ਰਾਜਪੂਤ ਬਹਜੋਈ ( ਉੱਤਰ ਪ੍ਰਦੇਸ਼), ਮਨਜੀਤ ਕੌਰ ਚੰਡੀਗੜ੍ਹ, ਜੀਵਨ ਸਿੰਘ ਬਰਾੜ ਹੁਸ਼ਿਆਰਪੁਰ, ਸ਼ਕੁੰਤਲਾ ਮਹਾਵੀਰ ਜੈਪੁਰ (ਰਾਜਸਥਾਨ), ਸ਼ਿਸ਼ੂ ਪਾਲ ਜੈਪੁਰ (ਰਾਜਸਥਾਨ), ਹਰਵਿੰਦਰ ਕੌਰ ਫ਼ਰੀਦਕੋਟ, ਪਰਮਿੰਦਰ ਸਿੰਘ ਟੋਨੀ ਫ਼ਰੀਦਕੋਟ, ਸਤਪਾਲ ਕੌਰ ਫ਼ਰੀਦਕੋਟ, ਗੀਤੀਮਨ ਕੋਟਕਪੂਰਾ ਅਤੇ ਉਦਿਸ਼ ਬੈਬੀ ਵਿਸ਼ੇਸ਼ ਤੌਰ ’ਤੇ ਭਾਗ ਲੈ ਰਹੇ ਹਨ। ਸਮਾਗਮ ਦੌਰਾਨ ਸੰਤ ਬਾਬਾ ਫ਼ਰੀਦ ਆਰਟ ਸੁਸਾਇਟੀ ਦੇ ਮੁੱਖ ਸਰਪ੍ਰਸਤ ਸੁਖਦੇਵ ਸਿੰਘ ਦੋਸਾਂਝ, ਜਨਰਲ ਸਕੱਤਰ ਡਿਪਟੀ ਸਿੰਘ, ਮੀਡੀਆ ਕੋਆਰਡੀਨੇਟਰ ਬਲਜੀਤ ਗਰੋਵਰ, ਮੀਤ ਪ੍ਰਧਾਨ ਪਰਮਿੰਦਰ ਸਿੰਘ ਟੋਨੀ, ਸਹਿ-ਖਜ਼ਾਨਚੀ ਸਤਵੀਰ ਕੌਰ, ਮੈਂਬਰ ਹਰਵਿੰਦਰ ਕੌਰ, ਅਨੂ ਬਾਲਾ, ਰਜਿੰਦਰ ਸਿੰਘ ਡਿੰਪੀ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਲੁਟੇਰਿਆਂ ਨੇ ਔਰਤ ਦਾ ਪਰਸ ਖੋਹਿਆ ਅਗਲੀ ਖ਼ਬਰ ਭਾਕਿਊ ਕਾਦੀਆਂ ਵੱਲੋਂ ਪਿੰਡ ਕਾਨਿਆਂਵਾਲੀ ਇਕਾਈ ਦੀ ਚੋਣ
Ad Position 24