21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਟਰੀਟਮੈਂਟ ਪਲਾਂਟ ਤੋਂ ਗੰਦੇ ਨਾਲੇ ਵਿਚ ਪਾਉਣ ਵਾਲੀਆਂ ਪਾਈਪਾਂ ਦਾ ਕੰਮ ਰੁਕਿਆ-ਰਾਹਗੀਰ ਪ੍ਰੇਸ਼ਾਨ

ਕੋਟਕਪੂਰਾ, 20 ਸਤੰਬਰ (ਰਿੰਕੂ ਮਲਹੋਤਰਾ)-ਕੋਟਕਪੂਰਾ ਸ਼ਹਿਰ ਨੂੰ ਗੰਦੇ ਪਾਣੀ ਦੀ ਨਿਕਾਸੀ ਤੋਂ ਨਿਜਾਤ ਦਿਵਾਉਣ ਦੇ ਉਦੇਸ਼ ਨਾਲ ਮੌਜੂਦਾ ਸਰਕਾਰ ਵਲੋਂ 23 ਕਰੋੜ ਰੁਪਏ ਦੀ ਲਾਗਤ ਨਾਲ ਟਰੀਟਮੈਂਟ ਪਲਾਂਟ ਤੋਂ ਗੰਦੇ ਨਾਲੇ ਨਾਲ ਜਾਂਦੇ ਰਾਹ ’ਤੇ ਪਾਈਪਾਂ ਪਾਉਣ ਦਾ ਕੰਮ ਸ਼ੁਰੂ ਕੀਤਾ ਸੀ ਪਰ ਜੋ ਹਾਲੇ ਤੱਕ ਪੂਰਾ ਹੁੰਦਾ ਨਜ਼ਰੀਂ ਨਹੀਂ ਆ ਰਿਹਾ ਹੈ । ਜਿਸ ਕਾਰਨ ਕੋਟਕਪੂਰਾ ਦੇ ਨਜ਼ਦੀਕੀ ਪਿੰਡ ਦੇਵੀ ਵਾਲਾ, ਸਿਰਸੜੀ, ਔਲਖ ਸਮੇਤ ਦੋ ਦਰਜਨ ਕਰੀਬ ਪਿੰਡਾਂ ਨੂੰ ਜੋੜਦੀ ਇਸ ਸੜਕ ਤੋਂ ਲੰਘਦੇ ਰਾਹਗੀਰ ਟੁੱਟੀ ਸੜਕ ਤੋਂ ਉੱਡਦੀ ਮਿੱਟੀ-ਘੱਟੇ ਤੋਂ ਪ੍ਰੇਸ਼ਾਨ ਹਨ।

Ad Position 21
No active advertisement
ਸੋਮਵਾਰ, 21 ਸਤੰਬਰ, 2026 21-09-2026
ਕੋਟਕਪੂਰਾ, 20 ਸਤੰਬਰ (ਰਿੰਕੂ ਮਲਹੋਤਰਾ)-ਕੋਟਕਪੂਰਾ ਸ਼ਹਿਰ ਨੂੰ ਗੰਦੇ ਪਾਣੀ ਦੀ ਨਿਕਾਸੀ ਤੋਂ ਨਿਜਾਤ ਦਿਵਾਉਣ ਦੇ ਉਦੇਸ਼ ਨਾਲ ਮੌਜੂਦਾ ਸਰਕਾਰ ਵਲੋਂ 23 ਕਰੋੜ ਰੁਪਏ ਦੀ ਲਾਗਤ ਨਾਲ ਟਰੀਟਮੈਂਟ ਪਲਾਂਟ ਤੋਂ ਗੰਦੇ ਨਾਲੇ ਨਾਲ ਜਾਂਦੇ ਰਾਹ ’ਤੇ ਪਾਈਪਾਂ ਪਾਉਣ ਦਾ ਕੰਮ ਸ਼ੁਰੂ ਕੀਤਾ ਸੀ ਪਰ ਜੋ ਹਾਲੇ ਤੱਕ ਪੂਰਾ ਹੁੰਦਾ ਨਜ਼ਰੀਂ ਨਹੀਂ ਆ ਰਿਹਾ ਹੈ । ਜਿਸ ਕਾਰਨ ਕੋਟਕਪੂਰਾ ਦੇ ਨਜ਼ਦੀਕੀ ਪਿੰਡ ਦੇਵੀ ਵਾਲਾ, ਸਿਰਸੜੀ, ਔਲਖ ਸਮੇਤ ਦੋ ਦਰਜਨ ਕਰੀਬ ਪਿੰਡਾਂ ਨੂੰ ਜੋੜਦੀ ਇਸ ਸੜਕ ਤੋਂ ਲੰਘਦੇ ਰਾਹਗੀਰ ਟੁੱਟੀ ਸੜਕ ਤੋਂ ਉੱਡਦੀ ਮਿੱਟੀ-ਘੱਟੇ ਤੋਂ ਪ੍ਰੇਸ਼ਾਨ ਹਨ। ਜਾਣਕਾਰੀ ਅਨੁਸਾਰ ਕਰੋੜਾਂ ਰੁਪਏ ਖਰਚ ਕਰਕੇ ਟਰੀਟਮੈਂਟ ਪਲਾਂਟ ਤੋਂ ਦੇਵੀ ਵਾਲਾ ਨਾਲੇ ਤੱਕ ਪਾਈਪਾਂ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਜੋ ਕਰੀਬ ਤਿੰਨ ਕਿਲੋਮੀਟਰ ਵਕਫੇ ਵਿਚ ਪਾਈਪਾਂ ਪੈ ਚੁੱਕੀਆਂ ਹਨ ਇਸ ਤੋਂ ਬਾਅਦ ਦਾ ਕੰਮ ਹਾਲੇ ਰੁਕਿਆ ਪਿਆ ਹੋਇਆ। ਜਿਸ ਦਾ ਮੁੱਖ ਕਾਰਨ ਭੂਮੀ ਜਲ ਰੱਖਿਆ ਵਿਭਾਗ ਦੀਆਂ ਪਾਈਪਾਂ ਜੋ ਨੇੜਲੇ ਪਿੰਡਾਂ ਨੂੰ ਖੇਤੀ ਵਾਸਤੇ ਪਾਣੀ ਮੁਹੱਈਆ ਕਰਵਾਉਂਦੀਆਂ ਹਨ ਵਿਚ ਅੜੀਕਾ ਬਣੀ ਹੋਈ ਹੈ। ਸੜਕਾਂ ਕਿਨਾਰੇ ਕਾਫ਼ੀ ਮਹੀਨੇ ਪਹਿਲਾਂ ਹੀ ਪਾਈਪਾਂ ਖਿਲਾਰ ਦਿੱਤੀਆਂ ਗਈਆਂ ਸਨ ਜੋ ਦੇਵੀ ਵਾਲਾ ਪਿੰਡ ਨਜ਼ਦੀਕ ਤੱਕ ਸੜਕ ਕਿਨਾਰੇ ਪਈਆਂ ਵਿਕਾਸ ਨੂੰ ਉਡੀਕ ਰਹੀਆਂ ਹਨ। ਦੂਜੇ ਪਾਸੇ ਜਿਸ ਜਗ੍ਹਾ ’ਤੇ ਪਾਈਪਾਂ ਪੈ ਚੁੱਕੀਆਂ ਹਨ ਉਸ ਸਥਾਨ ਤੋਂ ਉਡਦੀ ਮਿੱਟੀ ਰਾਹਗੀਰਾਂ ਲਈ ਪ੍ਰੇਸ਼ਾਨੀ ਪੈਦਾ ਕਰ ਰਹੀ ਹੈ। ਨੇੜਲੇ ਇਲਾਕੇ ਦੇ ਲੋਕਾਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕਰਦਿਆਂ ਕਿਹਾ ਕਿ ਇਸ ਕਾਰਜ ਨੂੰ ਜਲਦ ਨੇਪੜੇ ਚਾੜਿਆ ਜਾਵੇ ਤਾਂ ਜੋ ਟੁੱਟੀ ਹੋਈ ਸੜਕ ਜਲਦ ਬਣ ਸਕੇ। ਇਸ ਸਬੰਧੀ ਸੀਵਰੇਜ ਵਿਭਾਗ ਦੇ ਐਸ.ਡੀ.ਓ ਭੋਲਾ ਸਿੰਘ ਨੇ ਦੱਸਿਆ ਕਿ 20 ਕੁ ਦਿਨ ਪਹਿਲਾਂ ਕੰਮ ਬੰਦ ਹੋਇਆ ਅਤੇ ਜਲਦ ਸ਼ੁਰੂ ਹੋ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ 7.95 ਗ੍ਰਾਮ ਹੈਰੋਇਨ ਸਮੇਤ ਪੁਲਿਸ ਵਲੋਂ ਇਕ ਕਾਬੂ ਅਗਲੀ ਖ਼ਬਰ ਲੁਟੇਰਿਆਂ ਨੇ ਔਰਤ ਦਾ ਪਰਸ ਖੋਹਿਆ
Ad Position 24