20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਬਾਬਾ ਸ਼ੇਖ਼ ਫ਼ਰੀਦ ਸਾਈਕਲਿੰਗ ਕਲੱਬ ਨੇ ਸਾਈਕਲ ਦੌੜ ਕਰਵਾਈ

ਫ਼ਰੀਦਕੋਟ, 20 ਸਤੰਬਰ (ਹਰਮਿੰਦਰ ਸਿੰਘ ਮਿੰਦਾ)-ਬਾਬਾ ਸ਼ੇਖ਼ ਫ਼ਰੀਦ ਜੀ ਦੇ 57ਵੇਂ ਆਗਮਨ ਪੁਰਬ ’ਤੇ ਬਾਬਾ ਸ਼ੇਖ਼ ਫ਼ਰੀਦ ਸਾਈਕਲਿੰਗ ਕਲੱਬ ਫ਼ਰੀਦਕੋਟ ਵਲੋਂ ਪਿੰਡ ਟਹਿਣਾ ਟੀ ਪੁਆਇੰਟ ਤੋਂ 25 ਕਿਲੋਮੀਟਰ ਸਾਈਕਲ ਦੌੜ ਕਰਵਾਈ ਗਈ। ਇਸ ਸਾਈਕਲ ਦੌੜ ਨੂੰ ਮਨਤਾਰ ਸਿੰਘ ਬਰਾੜ ਸਾਬਕਾ ਸੰਸਦੀ ਸਕੱਤਰ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

Ad Position 21
No active advertisement
ਅਜੀਤ ਡੈਸਕ 21-09-2026
ਫ਼ਰੀਦਕੋਟ, 20 ਸਤੰਬਰ (ਹਰਮਿੰਦਰ ਸਿੰਘ ਮਿੰਦਾ)-ਬਾਬਾ ਸ਼ੇਖ਼ ਫ਼ਰੀਦ ਜੀ ਦੇ 57ਵੇਂ ਆਗਮਨ ਪੁਰਬ ’ਤੇ ਬਾਬਾ ਸ਼ੇਖ਼ ਫ਼ਰੀਦ ਸਾਈਕਲਿੰਗ ਕਲੱਬ ਫ਼ਰੀਦਕੋਟ ਵਲੋਂ ਪਿੰਡ ਟਹਿਣਾ ਟੀ ਪੁਆਇੰਟ ਤੋਂ 25 ਕਿਲੋਮੀਟਰ ਸਾਈਕਲ ਦੌੜ ਕਰਵਾਈ ਗਈ। ਇਸ ਸਾਈਕਲ ਦੌੜ ਨੂੰ ਮਨਤਾਰ ਸਿੰਘ ਬਰਾੜ ਸਾਬਕਾ ਸੰਸਦੀ ਸਕੱਤਰ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸ਼ੇਰ ਸਿੰਘ ਮੰਡ ਜਨਰਲ ਸਕੱਤਰ ਐਸ.ਜੀ.ਪੀ.ਸੀ ਵੀ ਮੌਜੂਦ ਸਨ। ਇਸ ਦੌੜ ਵਿਚ ਲਗਪਗ 70 ਦੇ ਕਰੀਬ ਸਾਈਕਲਿਸਟਾਂ ਨੇ ਹਿੱਸਾ ਲਿਆ। ਇਸ ਮੌਕੇ ਲੜਕੇ, ਲੜਕੀਆਂ ਅਤੇ 50 ਸਾਲ ਤੋਂ ਉਪਰ ਦੇ ਨੌਜਵਾਨਾਂ ਦੀ 25 ਕਿਲੋਮੀਟਰ ਦੌੜ ਕਰਵਾਈ ਗਈ। ਇਸ ਸਾਈਕਲ ਦੌੜ ਦੇ ਇਨਾਮ ਵੰਡ ਸਮਾਰੋਹ ਦੇ ਮੁੱਖ ਮਹਿਮਾਨ ਗੁਰਦਿੱਤ ਸਿੰਘ ਸੇਖੋਂ ਵਿਧਾਇਕ ਅਤੇ ਪਰਮਬੰਸ ਸਿੰਘ ਬੰਟੀ ਰੋਮਾਣਾ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਫ਼ਰੀਦਕੋਟ ਸਨ। ਸਮਾਗਮ ਦੀ ਪ੍ਰਧਾਨਗੀ ਨਿਰਮਲ ਸਿੰਘ ਸੰਘਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਫ਼ਰੀਦਕੋਟ, ਗੁਰਕੰਵਲ ਸਿੰਘ ਸਾਬਕਾ ਸਰਪੰਚ, ਹਰਪ੍ਰੀਤ ਸਿੰਘ ਸੰਧੂ ਅਤੇ ਕਰਨਬੀਰ ਸਿੰਘ ਸੰਧੂ ਨੇ ਕੀਤੀ। ਅਮਨਦੀਪ ਸਿੰਘ ਬਾਬਾ ਚੇਅਰਮੇਨ ਮਾਰਕੀਟ ਕਮੇਟੀ ਫ਼ਰੀਦਕੋਟ, ਸੁਖਜੀਤ ਸਿੰਘ ਢਿਲਵਾਂ ਚੇਅਰਮੇਨ ਪੇਡਾ ਵੀ ਹਾਜ਼ਰ ਸਨ। ਕਲੱਬ ਦੇ ਪ੍ਰਧਾਨ ਪ੍ਰਗਟ ਸਿੰਘ ਢੀਮਾਂਵਾਲੀ ਨੇ ਸਭ ਨੂੰ ਜੀ ਆਇਆ ਨੂੰ ਕਿਹਾ ਅਤੇ ਧੰਨਵਾਦ ਮਹੀਪਇੰਦਰ ਸਿੰਘ ਸੇਖੋਂ ਨੇ ਕੀਤਾ। ਇਨ੍ਹਾਂ ਤਿੰਨ੍ਹਾਂ ਮੁਕਾਬਲਿਆਂ ਦਾ ਨਗਦ ਇਨਾਮ ਰਾਣਾ ਗਰੁੱਪ ਕੈਨੇਡਾ ਵਲੋਂ ਦਿੱਤੇ ਗਏ। ਇਸ ਮੌਕੇ ਹਰਮਨਪ੍ਰੀਤ ਸਿੰਘ ਲੁਧਿਆਣਾ ਨੇ ਪਹਿਲਾ, ਨੀਸਰੂ ਖਾਨ ਲੁਧਿਆਣਾ ਨੇ ਦੂਜਾ ਅਤੇ ਰਾਜਿੰਦਰ ਸਿੰਘ ਫ਼ਰੀਦਕੋਟ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਵਿਚ ਅਸਮੀਤ ਛਾਬੜਾ ਨੇ ਪਹਿਲਾ, ਸੁਮਨ ਚੌਧਰੀ ਨੇ ਦੂਜਾ ਅਤੇ ਜਸਮੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 50 ਸਾਲ ਤੋਂ ਉੱਪਰ ਨੌਜਵਾਨਾਂ ਵਿਚ ਪਰਮਿੰਦਰ ਸਿੰਧੂ ਨੇ ਪਹਿਲਾ, ਨਛੱਤਰ ਸਿੰਘ ਨੇ ਦੂਜਾ ਅਤੇ ਗੁਰਬਾਜ ਸਿੰਘ ਬਰਾੜ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਪਹਿਲਾ ਸਥਾਨ ਹਾਸਿਲ ਕਰਨ ਵਾਲੇ ਲੜਕੇ ਨੂੰ ਫ਼ਰੀਦ ਸਾਈਕਲ ਵਰਕਸ ਫ਼ਰੀਦਕੋਟ ਵਲੋਂ ਏਵਨ ਕੰਪਨੀ ਦਾ ਸਾਈਕਲ ਦਿੱਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪ੍ਰਸਿੱਧ ਮੰਚ ਸੰਚਾਲਕ ਸਜਬੀਰ ਜੱਸੀ ਨੂੰ 5100 ਰੁਪਏ ਨਗਦ ਇਨਾਮ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਮਨਪ੍ਰੀਤ ਬਰਾੜ ਅਰਾਈਆਂਵਾਲਾ, ਸ਼ਵਿੰਦਰ ਸਿੰਘ ਬਰਾੜ, ਬੱਬਾ ਬਰਾੜ ਟਹਿਣਾ, ਮਹੀਪਹਿੰਦਰ ਸਿੰਘ ਸੇਖੋਂ, ਬਲਦੇਵ ਸਿੰਘ ਪਤਲੀ, ਗੁਰਮੀਤ ਮੰਡ ਕੈਨੇਡਾ, ਗੁਰਜੀਤ ਸਿੰਘ ਰਿਟਾ. ਇੰਸਪੈਕਟਰ ਪੰਜਾਬ ਪੁਲਿਸ, ਲਵਜੀਤ ਸਿੰਘ, ਭਾਸਕਰ ਸ਼ਰਮਾ, ਸੁਖਬੀਰ ਸਿੰਘ ਸੱਚਦੇਵਾ, ਦਲਜੀਤ ਸਿੰਘ ਟੁਟੇਜਾ ਪੂਨੇ ਵਾਲੇ, ਜਸਕਰਨ ਸਿੰਘ ਡੀ.ਪੀ ਅਤੇ ਮੰਨਾ ਟਹਿਣਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਸਿੱਖਿਆ ਮੀਟਿੰਗ ’ਚ 5 ਅਕਤੂਬਰ ਨੂੰ ਡੀ.ਸੀ ਦਫ਼ਤਰਾਂ ਦੇ ਘਿਰਾਓ ਦਾ ਫ਼ੈਸਲਾ ਅਗਲੀ ਖ਼ਬਰ ਪੰਜਾਬ ’ਚ ਭਾਜਪਾ ਸਰਕਾਰ ਬਣਨਾ ਤੈਅ : ਮੇਜਰ ਭੁਪਿੰਦਰ ਸਿੰਘ ਬਾਦਲ
Ad Position 24