04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਆਧਾਰ ਕਾਰਡ ਵਾਲਿਆਂ ਦਾ ਕਮਾਲ, ਕੌਰ ਦੀ ਜਗ੍ਹਾ ਸਿੰਘ ਲਿਖਿਆ

ਕੋਟਕਪੂਰਾ, 4 ਅਕਤੂਬਰ (ਰਿੰਕੂ ਮਲਹੋਤਰਾ)-ਕੋਟਕਪੂਰਾ ਵਿਖੇ ਦੁਆਰੇਆਣਾ ਰੋਡ ਦੀ ਸਰਬਜੀਤ ਕੌਰ ਪਤਨੀ ਬਲਦੇਵ ਸਿੰਘ ਵਾਸੀ ਸ਼ੇਰੇ ਪੰਜਾਬ ਨਗਰ ਜਿਸ ਦੇ ਆਧਾਰ ਕਾਰਡ ਉੱਪਰ ਆਧਾਰ ਕਾਰਡ ਬਣਾਉਣ ਵਾਲਿਆਂ ਨੇ ਕਮਾਲ ਕਰ ਦਿੱਤਾ ਹੈ ਉਸ ਦੇ ਨਾਮ ਮਗਰ ਕੌਰ ਦੀ ਜਗ੍ਹਾ ਸਿੰਘ ਲਗਾ ਦਿੱਤਾ ਹੈ। ਪੀੜਤ ਪਰਿਵਾਰ ਨੇ ਦੱਸਿਆ ਕਰੀਬ 15 ਸਾਲ ਪਹਿਲਾਂ ਉਨ੍ਹਾਂ ਆਪਣਾ ਆਧਾਰ ਕਾਰਡ ਬਣਵਾਇਆ ਸੀ ਪੜ੍ਹਨ ਤੋਂ ਅਸਮਰਥ ਹੋਣ ਕਾਰਨ ਉਨ੍ਹਾਂ ਆਪਣਾ ਆਧਾਰ ਕਾਰਡ ਪ੍ਰੋਪਰ ਚੈੱਕ ਨਹੀਂ ਕੀਤਾ ਅਤੇ ਪਿਛਲੇ ਸਮੇਂ ਤੋਂ ਵੱਖ-ਵੱਖ ਚੋਣਾਂ ਵਿਚ ਆਪਣੀ ਵੋਟ ਦਾ ਅਧਿਕਾਰ ਅਤੇ ਹੋਰ ਸਹੂਲਤਾਵਾਂ ਪ੍ਰਾਪਤ ਕਰ ਰਹੀ ਹੈ।

Ad Position 21
No active advertisement
ਅਜੀਤ ਡੈਸਕ 05-10-2026
ਕੋਟਕਪੂਰਾ, 4 ਅਕਤੂਬਰ (ਰਿੰਕੂ ਮਲਹੋਤਰਾ)-ਕੋਟਕਪੂਰਾ ਵਿਖੇ ਦੁਆਰੇਆਣਾ ਰੋਡ ਦੀ ਸਰਬਜੀਤ ਕੌਰ ਪਤਨੀ ਬਲਦੇਵ ਸਿੰਘ ਵਾਸੀ ਸ਼ੇਰੇ ਪੰਜਾਬ ਨਗਰ ਜਿਸ ਦੇ ਆਧਾਰ ਕਾਰਡ ਉੱਪਰ ਆਧਾਰ ਕਾਰਡ ਬਣਾਉਣ ਵਾਲਿਆਂ ਨੇ ਕਮਾਲ ਕਰ ਦਿੱਤਾ ਹੈ ਉਸ ਦੇ ਨਾਮ ਮਗਰ ਕੌਰ ਦੀ ਜਗ੍ਹਾ ਸਿੰਘ ਲਗਾ ਦਿੱਤਾ ਹੈ। ਪੀੜਤ ਪਰਿਵਾਰ ਨੇ ਦੱਸਿਆ ਕਰੀਬ 15 ਸਾਲ ਪਹਿਲਾਂ ਉਨ੍ਹਾਂ ਆਪਣਾ ਆਧਾਰ ਕਾਰਡ ਬਣਵਾਇਆ ਸੀ ਪੜ੍ਹਨ ਤੋਂ ਅਸਮਰਥ ਹੋਣ ਕਾਰਨ ਉਨ੍ਹਾਂ ਆਪਣਾ ਆਧਾਰ ਕਾਰਡ ਪ੍ਰੋਪਰ ਚੈੱਕ ਨਹੀਂ ਕੀਤਾ ਅਤੇ ਪਿਛਲੇ ਸਮੇਂ ਤੋਂ ਵੱਖ-ਵੱਖ ਚੋਣਾਂ ਵਿਚ ਆਪਣੀ ਵੋਟ ਦਾ ਅਧਿਕਾਰ ਅਤੇ ਹੋਰ ਸਹੂਲਤਾਵਾਂ ਪ੍ਰਾਪਤ ਕਰ ਰਹੀ ਹੈ। ਮੌਜੂਦਾ ਪੰਜਾਬ ਸਰਕਾਰ ਨੇ ਬੀਬੀਆਂ ਦੇ ਖਾਤਿਆਂ ’ਚ 1500 ਮਹੀਨਾ ਐਸ.ਸੀ ਵਰਗ ਦੀਆਂ ਔਰਤਾਂ ਨੂੰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੇ ਖਾਤੇ ਵਿਚ ਵੀ ਪੈਸੇ ਆ ਚੁੱਕੇ ਹਨ ਪਰ ਉਨ੍ਹਾਂ ਦਾ ਆਧਾਰ ਕਾਰਡ ਐਕਟਿਵ ਨਹੀਂ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕੋਟਕਪੂਰਾ ਦੇ ਵੱਖ-ਵੱਖ ਸੁਵਿਧਾ ਕੇਂਦਰਾਂ ਵਿਚ ਇਸ ਗਲਤੀ ਦਾ ਹੱਲ ਕਰਵਾਉਣ ਲਈ ਜਾਂਦੇ ਹਨ ਪਰ ਉਥੋਂ ਉਨ੍ਹਾਂ ਨੂੰ ਨਾਹ ਪੱਖੀ ਜਵਾਬ ਮਿਲਦਾ ਹੈ। ਪੀੜਤ ਔਰਤ ਸਰਬਜੀਤ ਕੌਰ ਨੇ ਦੱਸਿਆ ਸੰਬੰਧਿਤ ਵਿਭਾਗ ਦੀ ਗਲਤੀ ਕਾਰਨ ਉਨ੍ਹਾਂ ਨੂੰ ਹੁਣ ਵਧੇਰੇ ਖੱਜਲ ਖਵਾਰ ਹੋਣਾ ਪੈ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਪੱਤਰਕਾਰ ਭਾਰਤ ਭੂਸ਼ਣ ਨੂੰ ਸਦਮਾ, ਭਰਾ ਦਾ ਦਿਹਾਂਤ ਅਗਲੀ ਖ਼ਬਰ ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਵਾਲੇ ਵਾਹਨ ਚਾਲਕਾਂ ਨੂੰ ਯੂਨਾਈਟਿਡ ਇੰਟਰਨੈਸ਼ਨਲ ਕਲੱਬ ਨੇ ਕੀਤਾ ਸਨਮਾਨਿਤ
Ad Position 24