ਜੈਤੋ ’ਚ ਸ੍ਰੀ ਰਾਮਲੀਲ੍ਹਾ ਦਾ ਸ਼ਾਨਦਾਰ ਆਗਾਜ਼
ਜੈਤੋ, 9 ਅਕਤੂਬਰ (ਗੁਰਮੀਤਪਾਲ ਰੋੜੀਕਪੂਰਾ)-ਸਥਾਨਕ ਸ੍ਰੀ ਰਾਮਾ ਕ੍ਰਿਸ਼ਨਾ ਡਰਾਮਾਟਿਕ ਕਲੱਬ (ਰਜਿ.) ਜੈਤੋ ਵਲੋਂ ਕਰਵਾਈ ਜਾ ਰਹੀ ਸਾਲਾਨਾ ਸ੍ਰੀ ਰਾਮਲੀਲਾ ਦਾ ਸ਼ਾਨਦਾਰ ਆਗਾਜ਼ ਧਾਰਮਿਕ ਰੀਤੀ-ਰਿਵਾਜਾਂ ਅਤੇ ਉਤਸ਼ਾਹ ਪੂਰਨ ਮਾਹੌਲ ਵਿਚ ਹੋਇਆ।
ਸ
ਸਨਿਚਰਵਾਰ, 10 ਅਕਤੂਬਰ, 2026
10-10-2026
ਜੈਤੋ, 9 ਅਕਤੂਬਰ (ਗੁਰਮੀਤਪਾਲ ਰੋੜੀਕਪੂਰਾ)-ਸਥਾਨਕ ਸ੍ਰੀ ਰਾਮਾ ਕ੍ਰਿਸ਼ਨਾ ਡਰਾਮਾਟਿਕ ਕਲੱਬ (ਰਜਿ.) ਜੈਤੋ ਵਲੋਂ ਕਰਵਾਈ ਜਾ ਰਹੀ ਸਾਲਾਨਾ ਸ੍ਰੀ ਰਾਮਲੀਲਾ ਦਾ ਸ਼ਾਨਦਾਰ ਆਗਾਜ਼ ਧਾਰਮਿਕ ਰੀਤੀ-ਰਿਵਾਜਾਂ ਅਤੇ ਉਤਸ਼ਾਹ ਪੂਰਨ ਮਾਹੌਲ ਵਿਚ ਹੋਇਆ। ਸਮਾਗਮ ਦੇ ਮੁੱਖ ਮਹਿਮਾਨ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ ਸਨ। ਉਨ੍ਹਾਂ ਨਾਲ ਭੂਸ਼ਣ ਜਿੰਦਲ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਹਾਜ਼ਰੀ ਲਗਵਾਈ। ਕਲੱਬ ਦੇ ਪ੍ਰੈੱਸ ਸਕੱਤਰ ਸੰਦੀਪ ਲੂੰਬਾ ਨੇ ਦੱਸਿਆ ਕਿ ਸਮਾਗਮ ਦੌਰਾਨ ਪੰਡਿਤ ਸ਼ਿਵ ਕੁਮਾਰ ਸ਼ਰਮਾ ਵਲੋਂ ਮੁੱਖ ਮਹਿਮਾਨ ਪ੍ਰਕਾਸ਼ ਸਿੰਘ ਭੱਟੀ ਦੇ ਹੱਥੋਂ ਵਿਧੀਵਤ ਪੂਜਨ ਕਰਵਾਇਆ ਗਿਆ। ਪੂਜਾ-ਅਰਚਨਾ ਉਪਰੰਤ ਫ਼ੀਤਾ ਕੱਟਣ ਦੀ ਰਸਮ ਅਦਾ ਕੀਤੀ ਗਈ। ਜਿਸ ਨਾਲ ਰਾਮਲੀਲਾ ਦੇ ਮੰਚਨ ਦੀ ਰਸਮੀ ਸ਼ੁਰੂਆਤ ਹੋਈ। ਰਾਮਲੀਲਾ ਦੇ ਪਹਿਲੇ ਦਿਨ ਭਗਵਾਨ ਸ੍ਰੀ ਰਾਮ ਦੇ ਜਨਮ ਨਾਲ ਸਬੰਧਿਤ ਪ੍ਰਸੰਗ ਦਾ ਮੰਚਨ ਕੀਤਾ ਗਿਆ। ਕਲਾਕਾਰਾਂ ਨੇ ਆਪਣੀ ਕਲਾ ਅਤੇ ਮਿਹਨਤ ਨਾਲ ਧਾਰਮਿਕ ਪ੍ਰਸੰਗ ਨੂੰ ਮੰਚ ’ਤੇ ਜੀਵੰਤ ਰੂਪ ਵਿਚ ਪੇਸ਼ ਕੀਤਾ । ਇਸ ਰਾਹੀਂ ਦਰਸ਼ਕਾਂ ਨੂੰ ਭਗਵਾਨ ਸ੍ਰੀ ਰਾਮ ਦੇ ਜੀਵਨ, ਆਦਰਸ਼ਾਂ ਅਤੇ ਸਿੱਖਿਆਵਾਂ ਨਾਲ ਜੁੜੇ ਸੰਦੇਸ਼ ਤੋਂ ਜਾਣੂ ਕਰਵਾਇਆ ਗਿਆ। ਇਸ ਵਾਰ ਭਗਵਾਨ ਸ੍ਰੀ ਰਾਮ ਦਾ ਕਿਰਦਾਰ ਮੋਨੂੰ ਲੂੰਬਾ, ਲਛਮਣ ਦਾ ਅੰਕੁਰ ਕੁਮਾਰ, ਰਾਜਾ ਦਸ਼ਰਥ ਦਾ ਸੋਨੂੰ ਸੂਰੀ, ਵਿਸ਼ਵਾਮਿੱਤਰ ਦਾ ਅਨਿਲ ਮਿੱਤਲ ਅਤੇ ਤਾੜਕਾ ਦਾ ਵਿਸ਼ਾਲ ਕੁਮਾਰ ਗੋਨਿਆਣਾ ਨਿਭਾ ਰਹੇ ਹਨ। ਇਸੇ ਤਰ੍ਹਾਂ ਮੰਤਰੀ ਦਾ ਕਿਰਦਾਰ ਮਾਣਕ ਸ਼ਾਹ ਅਤੇ ਮਾਰੀਚ ਤੇ ਸੁਬਾਹੂ ਦੇ ਕਿਰਦਾਰ ਵੀਰੂ ਸਿੰਘ ਅਤੇ ਜਸ਼ਨ ਢੱਲਾ ਵਲੋਂ ਨਿਭਾਏ ਗਏ। ਕਲਾਕਾਰਾਂ ਨੇ ਆਪਣੇ-ਆਪਣੇ ਕਿਰਦਾਰਾਂ ਨੂੰ ਬਿਹਤਰੀਨ ਢੰਗ ਨਾਲ ਪੇਸ਼ ਕਰਨ ਲਈ ਵਿਸ਼ੇਸ਼ ਮਿਹਨਤ ਕੀਤੀ। ਪੂਜਨ ਅਤੇ ਉਦਘਾਟਨੀ ਸਮਾਗਮ ਦੌਰਾਨ ਕਲੱਬ ਦੇ ਚੇਅਰਮੈਨ ਸਤੀਸ਼ ਕੁਮਾਰ ਭੀਰੀ, ਪ੍ਰਧਾਨ ਸੰਦੀਪ ਪਾਟਿਲ ਟੋਨੀ, ਮਿਊਜ਼ਿਕ ਡਾਇਰੈਕਟਰ ਸੋਨੂੰ ਵਰਮਾ, ਨਰੇਸ਼ ਸ਼ਿਵਾ, ਨਿੰਦੀ ਸ਼ਰਮਾ, ਪੰਕਜ ਜਿੰਦਲ, ਟੋਨੀ ਡੋਡ, ਮਹਾਵੀਰ ਜਾਰੀਵਾਲ, ਦਰਸ਼ਨ ਚੌਧਰੀ, ਨਰੇਸ਼ ਮਿੱਤਲ, ਰਾਜਕੁਮਾਰ ਸ਼ਰਮਾ, ਟਿੰਕੂ ਢੱਲਾ, ਰਾਜਕੁਮਾਰ ਵਰਮਾ, ਪਵਨ ਗੋਇਲ, ਟੋਨੀ ਵਰਮਾ, ਪਾਲਾ ਸਿੰਘ, ਬਾਗੀ ਸ਼ਰਮਾ, ਘਨਈਆ ਗਰਗ, ਅਮਨ ਬਾਂਸਲ, ਰਾਮ ਅਵਤਾਰ ਵਰਮਾ, ਈਸ਼ਵਰ ਜਿੰਦਲ ਅਤੇ ਸ਼ਾਮ ਲਾਲ ਗੋਇਲ ਸਮੇਤ ਹੋਰ ਪਤਵੰਤੇ ਹਾਜ਼ਰ ਸਨ।