ਨਿਊ ਗੰਗਸਰ ਸਪੋਰਟਸ ਕਲੱਬ ਜੈਤੋ ਦੀ ਟੀਮ ’ਚ ਵਿਸਥਾਰ
ਜੈਤੋ, 9 ਅਕਤੂਬਰ (ਗੁਰਮੀਤਪਾਲ ਰੋੜੀਕਪੂਰਾ)-ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ, ਨਸ਼ਿਆਂ ਤੋਂ ਦੂਰ ਰੱਖਣ ਅਤੇ ਸਮਾਜ ਅੰਦਰ ਸਿਹਤਮੰਦ ਜੀਵਨ-ਸ਼ੈਲੀ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਨਿਊ ਗੰਗਸਰ ਸਪੋਰਟਸ ਕਲੱਬ ਜੈਤੋ ਵਲੋਂ ਆਪਣੀ ਟੀਮ ਦਾ ਵਿਸਥਾਰ ਕੀਤਾ ਗਿਆ। ਮੀਟਿੰਗ ਦੌਰਾਨ ਕਲੱਬ ਨਾਲ ਜੁੜੇ ਨਵੇਂ ਮੈਂਬਰ ਹਰਦੀਪਕ ਸਿੰਘ ਢਿੱਲੋਂ ਸਰਪੰਚ ਦਬੜੀਖਾਨਾ, ਰਾਜਵਿੰਦਰਜੀਤ ਸਿੰਘ ਦਬੜੀਖਾਨਾ, ਵਨੀਤ ਕੁਮਾਰ ਸ਼ਰਮਾ ਅਜੀਤ ਗਿੱਲ, ਅਵਤਾਰ ਸਿੰਘ ਜੈਤੋ, ਬਲਕਰਨ ਸਿੰਘ ਦਬੜੀਖਾਨਾ, ਰਾਜਵਿੰਦਰ ਸਿੰਘ (ਪ੍ਰਭੂ ਹਲਵਾਈ), ਲਵਲੀ ਕੁਮਾਰ, ਡਾ.
ਨ
ਨਵੇਂ ਮੈਂਬਰਾਂ ਨਾਲ ਸੰਤ ਰਿਸ਼ੀ ਰਾਮ, ਗੁਰਬੀਰ ਸਿੰਘ ਬਰਾੜ, ਗੁਰਵਿੰਦਰ ਸਿੰਘ ਬਰਾੜ, ਪਰਮਜੀਤ ਸਿੰਘ ਤੇ ਅਮਰੀਕ ਸਿੰਘ ਬਰਾੜ ਤੇ ਹੋਰ। ਤਸਵੀਰ: ਗੁਰਮੀਤਪਾਲ ਰੋੜੀਕਪੂਰਾ
10-10-2026
ਜੈਤੋ, 9 ਅਕਤੂਬਰ (ਗੁਰਮੀਤਪਾਲ ਰੋੜੀਕਪੂਰਾ)-ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ, ਨਸ਼ਿਆਂ ਤੋਂ ਦੂਰ ਰੱਖਣ ਅਤੇ ਸਮਾਜ ਅੰਦਰ ਸਿਹਤਮੰਦ ਜੀਵਨ-ਸ਼ੈਲੀ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਨਿਊ ਗੰਗਸਰ ਸਪੋਰਟਸ ਕਲੱਬ ਜੈਤੋ ਵਲੋਂ ਆਪਣੀ ਟੀਮ ਦਾ ਵਿਸਥਾਰ ਕੀਤਾ ਗਿਆ। ਮੀਟਿੰਗ ਦੌਰਾਨ ਕਲੱਬ ਨਾਲ ਜੁੜੇ ਨਵੇਂ ਮੈਂਬਰ ਹਰਦੀਪਕ ਸਿੰਘ ਢਿੱਲੋਂ ਸਰਪੰਚ ਦਬੜੀਖਾਨਾ, ਰਾਜਵਿੰਦਰਜੀਤ ਸਿੰਘ ਦਬੜੀਖਾਨਾ, ਵਨੀਤ ਕੁਮਾਰ ਸ਼ਰਮਾ ਅਜੀਤ ਗਿੱਲ, ਅਵਤਾਰ ਸਿੰਘ ਜੈਤੋ, ਬਲਕਰਨ ਸਿੰਘ ਦਬੜੀਖਾਨਾ, ਰਾਜਵਿੰਦਰ ਸਿੰਘ (ਪ੍ਰਭੂ ਹਲਵਾਈ), ਲਵਲੀ ਕੁਮਾਰ, ਡਾ. ਗੁਰਮੀਤ ਸਿੰਘ, ਸ਼ੈਂਕੀ ਗਰਗ, ਕਰਨ ਯਾਦਵ ਅਤੇ ਡਾ. ਗੁਰਸੇਵਕ ਸਿੰਘ ਦਾ ਸਵਾਗਤ ਕੀਤਾ ਗਿਆ। ਸੰਤ ਰਿਸ਼ੀ ਰਾਮ ਨੇ ਕਿਹਾ ਕਿ ਖੇਡਾਂ ਸਿਰਫ਼ ਸਰੀਰਕ ਤੰਦਰੁਸਤੀ ਦਾ ਸਾਧਨ ਨਹੀਂ, ਸਗੋਂ ਇਹ ਨੌਜਵਾਨਾਂ ਅੰਦਰ ਅਨੁਸ਼ਾਸਨ, ਸਹਿਣਸ਼ੀਲਤਾ, ਟੀਮ ਭਾਵਨਾ ਅਤੇ ਆਤਮ-ਵਿਸ਼ਵਾਸ ਦੀ ਭਾਵਨਾ ਵੀ ਪੈਦਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਨਿਊ ਗੰਗਸਰ ਸਪੋਰਟਸ ਕਲੱਬ ਵਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ ਅਤੇ ਅਜਿਹੇ ਉਪਰਾਲਿਆਂ ਨੂੰ ਸਫ਼ਲ ਬਣਾਉਣ ਲਈ ਸਮਾਜ ਦੇ ਹਰ ਵਰਗ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਗੁਰਬੀਰ ਸਿੰਘ ਬਰਾੜ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਬਚਾਉਣ ਲਈ ਖੇਡ ਮੈਦਾਨਾਂ ਨੂੰ ਸਰਗਰਮ ਕਰਨਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਕਲੱਬ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਖੇਡਾਂ ਅਤੇ ਹੋਰ ਸਿਹਤਮੰਦ ਗਤੀਵਿਧੀਆਂ ਨਾਲ ਜੋੜ ਕੇ ਉਨ੍ਹਾਂ ਦੀ ਊਰਜਾ ਨੂੰ ਉਸਾਰੂ ਦਿਸ਼ਾ ਵੱਲ ਲਿਜਾਣਾ ਹੈ। ਇਸ ਮੌਕੇ ਗੁਰਵਿੰਦਰ ਸਿੰਘ ਬਰਾੜ ਰੋੜੀਕਪੂਰਾ, ਪਰਮਜੀਤ ਸਿੰਘ ਜੈਤੋ, ਸੁਰਿੰਦਰਪਾਲ ਸਿੰਘ ਝੱਖੜਵਾਲਾ, ਅਮਰੀਕ ਸਿੰਘ ਬਰਾੜ ਸੇਵੇਵਾਲਾ, ਕਰਮਜੀਤ ਸਿੰਘ ਕਾਲਾ ਸ਼ਰਮਾ, ਮੰਗਤ ਸ਼ਰਮਾ, ਗੁਰਲਾਲ ਸਿੰਘ ਬਰਾੜ ਜੈਤੋ, ਸਤਪਾਲ ਸਦਿਓੜਾ, ਨਿਰੰਜਣ ਸਿੰਘ, ਜਸਵੰਤ ਸਿੰਘ ਝੱਖੜਵਾਲਾ, ਰਾਜਵਿੰਦਰ ਸਿੰਘ ਦਬੜੀਖਾਨਾ, ਗੋਰਾ ਔਲਖ ਰਾਮੇਆਣਾ, ਪੰਕਜ਼ ਸ਼ਰਮਾ, ਦੀਪੂ ਟੇਲਰ ਆਦਿ ਵਲੋਂ ਨਵੇਂ ਸਾਥੀਆਂ ਦਾ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ।