25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਨਾਕੇ ’ਤੇ ਤੇਜ਼ ਰਫ਼ਤਾਰ ਪਿੱਕਅਪ ਦੀ ਟੱਕਰ ਨਾਲ ਪੁਲਿਸ ਮੁਲਾਜ਼ਮ ਦੀ ਮੌਤ

ਮਲੋਟ, 24 ਅਕਤੂਬਰ (ਪਾਟਿਲ)-ਪਿੰਡ ਪੱਕੀ ਟਿੱਬੀ ਨੇੜੇ ਨਾਕੇ ’ਤੇ ਡਿਊਟੀ ਕਰ ਰਹੇ ਮਲੋਟ ਵਾਸੀ ਸਿਪਾਹੀ ਦੀ ਤੇਜ਼ ਰਫ਼ਤਾਰ ਪਿਕਅੱਪ ਗੱਡੀ ਦੀ ਟੱਕਰ ਲੱਗਣ ਕਾਰਨ ਮੌਤ ਹੋ ਗਈ। ਇਸ ਦਰਦਨਾਕ ਹਾਦਸੇ ਤੋਂ ਬਾਅਦ ਪੁਲਿਸ ਵਿਭਾਗ ਵਿਚ ਸੋਗ ਦੀ ਲਹਿਰ ਦੌੜ ਗਈ ਹੈ।

Ad Position 21
No active advertisement
ਮ੍ਰਿਤਕ ਚੰਦਨ ਪਾਂਡੇ ਦੀ ਫਾਈਲ ਤਸਵੀਰ। 25-10-2026
ਮਲੋਟ, 24 ਅਕਤੂਬਰ (ਪਾਟਿਲ)-ਪਿੰਡ ਪੱਕੀ ਟਿੱਬੀ ਨੇੜੇ ਨਾਕੇ ’ਤੇ ਡਿਊਟੀ ਕਰ ਰਹੇ ਮਲੋਟ ਵਾਸੀ ਸਿਪਾਹੀ ਦੀ ਤੇਜ਼ ਰਫ਼ਤਾਰ ਪਿਕਅੱਪ ਗੱਡੀ ਦੀ ਟੱਕਰ ਲੱਗਣ ਕਾਰਨ ਮੌਤ ਹੋ ਗਈ। ਇਸ ਦਰਦਨਾਕ ਹਾਦਸੇ ਤੋਂ ਬਾਅਦ ਪੁਲਿਸ ਵਿਭਾਗ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਲੋਟ ਸ਼ਹਿਰ ਦੇ ਵਸਨੀਕ ਸਿਪਾਹੀ ਚੰਦਨ ਪਾਂਡੇ ਉਮਰ (37-38) ਦੱਸੀ ਜਾ ਰਹੀ ਹੈ, ਥਾਣਾ ਕਬਰਵਾਲਾ ਵਿਖੇ ਸੇਵਾਵਾਂ ਨਿਭਾਅ ਰਹੇ ਸਨ। ਬੀਤੀ ਰਾਤ ਉਹ ਪਿੰਡ ਪੱਕੀ ਟਿੱਬੀ ਨੇੜੇ ਲੱਗੇ ਨਾਕੇ ’ਤੇ ਡਿਊਟੀ ਕਰ ਰਹੇ ਸਨ। ਇਸ ਦੌਰਾਨ ਮਲੋਟ ਵਾਲੇ ਪਾਸਿਓਂ ਆ ਰਹੀ ਇਕ ਤੇਜ਼ ਰਫ਼ਤਾਰ ਪਿਕਅੱਪ ਗੱਡੀ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਜ਼ਖ਼ਮੀ ਸਿਪਾਹੀ ਨੂੰ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਪੁਲਿਸ ਵਿਭਾਗ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ ਵਿਚ ਵਿਅਕਤੀ ਜ਼ਖ਼ਮੀ ਅਗਲੀ ਖ਼ਬਰ ਜ਼ਿਲ੍ਹੇ ਦੀਆਂ ਮੰਡੀਆਂ ’ਚ 1,29,583 ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਹੋਈ-ਡਿਪਟੀ ਕਮਿਸ਼ਨਰ
Ad Position 24