07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਸ਼ਹੀਦ ਭਗਤ ਸਿੰਘ ਕਾਲਜ ਵਿਖੇ ‘ਦੀਪ ਉਤਸਵ-2026’ ਦਾ ਸ਼ਾਨਦਾਰ ਪ੍ਰੋਗਰਾਮ ਕਰਵਾਇਆ

ਕੋਟਕਪੂਰਾ, 6 ਨਵੰਬਰ (ਹਰਪ੍ਰੀਤ ਸਿੰਘ ਚਾਨਾ)-ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਕੋਟਕਪੂਰਾ ਵਿਖੇ ਦੀਵਾਲੀ ਦੇ ਤਿਉਹਾਰ ਨੂੰ ਸਮਰਪਿਤ ‘ਦੀਪ ਉਤਸਵ-2026’ ਪ੍ਰਿੰਸੀਪਲ ਡਾ. ਗੁਲਸ਼ਨ ਕੁਮਾਰ ਆਹੂਜਾ ਦੀ ਅਗਵਾਈ ਵਿਚ ਮਨਾਇਆ ਗਿਆ।

Ad Position 21
No active advertisement
‘ਮੇਰਾ ਘਰ ਮੇਰੇ ਨਾਮ’ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਕਾਰਡ ਵੰਡਦੇ ਹੋਏ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ। ਤਸਵੀਰ : ਸੁਖਪਾਲ ਸਿੰਘ ਸੋਨੀ 07-11-2026
ਕੋਟਕਪੂਰਾ, 6 ਨਵੰਬਰ (ਹਰਪ੍ਰੀਤ ਸਿੰਘ ਚਾਨਾ)-ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਕੋਟਕਪੂਰਾ ਵਿਖੇ ਦੀਵਾਲੀ ਦੇ ਤਿਉਹਾਰ ਨੂੰ ਸਮਰਪਿਤ ‘ਦੀਪ ਉਤਸਵ-2026’ ਪ੍ਰਿੰਸੀਪਲ ਡਾ. ਗੁਲਸ਼ਨ ਕੁਮਾਰ ਆਹੂਜਾ ਦੀ ਅਗਵਾਈ ਵਿਚ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਦੇ ਰੰਗੋਲੀ ਬਣਾਉਣ, ਪੋਸਟਰ ਮੇਕਿੰਗ ਅਤੇ ਕਲਾਸ ਰੂਮ ਸਜਾਵਟ ਦੇ ਮੁਕਾਬਲੇ ਕਰਵਾਏ ਗਏ। ਰੰਗੋਲੀ ਮੁਕਾਬਲੇ ਦੌਰਾਨ ਵਿਦਿਆਰਥੀਆਂ ਨੇ ਰੰਗਾਂ ਦੀ ਸੁੰਦਰ ਵਰਤੋਂ ਕਰਦਿਆਂ ਮਨਮੋਹਕ ਡਿਜ਼ਾਈਨ ਤਿਆਰ ਕੀਤੇ। ਪੋਸਟਰ ਮੇਕਿੰਗ ਮੁਕਾਬਲੇ ਵਿਚ ਉਨ੍ਹਾਂ ਨੇ ਆਪਣੀ ਕਲਾ ਰਾਹੀਂ ਤਿਉਹਾਰ ਦੀ ਮਹੱਤਤਾ ਅਤੇ ਸਮਾਜਿਕ ਸੰਦੇਸ਼ਾਂ ਨੂੰ ਦਰਸਾਇਆ। ਇਸੇ ਤਰ੍ਹਾਂ ਕਲਾਸ ਰੂਮ ਸਜਾਵਟ ਮੁਕਾਬਲੇ ਵਿਚ ਵਿਦਿਆਰਥੀਆਂ ਨੇ ਆਪਣੀਆਂ ਕਲਾਸਾਂ ਨੂੰ ਬਹੁਤ ਹੀ ਸੁੰਦਰ ਅਤੇ ਆਕਰਸ਼ਕ ਢੰਗ ਨਾਲ ਸਜਾਇਆ। ਇਸ ਮੌਕੇ ਰੰਗੋਲੀ ਮੁਕਾਬਲੇ ਵਿਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਪੋਸਟਰ ਮੇਕਿੰਗ ਅਤੇ ਕਲਾਸ ਰੂਮ ਸਜਾਵਟ ਮੁਕਾਬਲਿਆਂ ਦੇ ਜੇਤੂਆਂ ਦੀ ਘੋਸ਼ਣਾ ਜੱਜਮੈਂਟ ਭੂਗੋਲ ਵਿਭਾਗ ਤੋਂ ਡਾ. ਹਰਜਿੰਦਰਪਾਲ ਕੌਰ, ਹੋਮਸਾਇੰਸ ਵਿਭਾਗ ਤੋਂ ਰਮਨਪ੍ਰੀਤ ਕੌਰ ਅਤੇ ਅੰਗਰੇਜੀ ਵਿਭਾਗ ਤੋਂ ਮਿਸ. ਪੂਨਮ ਅਰੋੜਾ ਨੇ ਕੀਤੀ। ਇਹ ਮੁਕਾਬਲੇ ਕਾਲਜ ਦੇ ਅਧਿਆਪਕ ਗਰੀਸ਼ ਸ਼ਰਮਾ ਅਤੇ ਰੁਪਾਲੀ ਲੂੰਬਾ ਦੀ ਦੇਖ-ਰੇਖ ਹੇਠ ਹੋਏ। ਕਾਲਜ ਦੇ ਪ੍ਰਿੰਸੀਪਲ ਡਾ. ਗੁਲਸ਼ਨ ਕੁਮਾਰ ਆਹੂਜਾ ਨੇ ਵਿਦਿਆਰਥੀਆਂ ਦੇ ਉਤਸ਼ਾਹ ਅਤੇ ਰਚਨਾਤਮਕ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਇਸ ਮੌਕੇ ਅਜੈ ਕੁਮਾਰ, ਹਰਪ੍ਰੀਤ ਸਿੰਘ, ਅੰਮ੍ਰਿਤਪਾਲ ਕੌਰ, ਸ਼ਹਿਨਾਜ਼ ਬੇਗਮ, ਡਾ. ਅੰਮ੍ਰਿਤਪਾਲ ਸਿੰਘ, ਪਿੱਪਲ ਸਿੰਘ, ਡਾ. ਸੁਖਜੀਤ ਸਿੰਘ, ਅਮਨਦੀਪ ਕੌਰ, ਡਾ. ਰਚਨਾ, ਡਾ. ਵੀਨੂੰ, ਡਾ. ਸਤਨਾਮ ਸਿੰਘ, ਹਰਿੰਦਰ ਜੈਨ, ਮਿਸ. ਕੰਵਲਦੀਪ ਕੌਰ, ਅਨੀਤਾ ਬੇਦੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅੱਜ ਭੋਗ ’ਤੇ ਵਿਸ਼ੇਸ਼-ਕੈਪਟਨ ਮਹਿੰਦਰ ਸਿੰਘ ਅਗਲੀ ਖ਼ਬਰ ‘ਮੁੱਖ ਮੰਤਰੀ ਮਾਵਾਂ ਧੀਆਂ’ ਸਤਿਕਾਰ ਯੋਜਨਾ ਤਹਿਤ ਕੈਬਨਿਟ ਮੰਤਰੀ ਵਲੋਂ 80 ਸਖੀਆਂ ਦਾ ਸਨਮਾਨ 60 ਲੱਖ ਰੁਪਏ ਦੀ ਲਾਗਤ ਨਾ...
Ad Position 24