06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਸ੍ਰੀ ਰਾਮ ਭਵਨ ਵਿਖੇ ਕੱਤਕ ਮਹਾਂਉਤਸਵ ਦਾ 12ਵਾਂ ਦਿਨ ਸ਼ਰਧਾ ਨਾਲ ਮਨਾਇਆ

ਸ੍ਰੀ ਮੁਕਤਸਰ ਸਾਹਿਬ, 6 ਨਵੰਬਰ (ਰਣਜੀਤ ਸਿੰਘ ਢਿੱਲੋਂ)-ਸਥਾਨਕ ਟਿੱਬੀ ਸਾਹਿਬ ਰੋਡ ਸਥਿਤ ਸ੍ਰੀ ਰਾਮ ਭਵਨ ਵਿਖੇ ਚੱਲ ਰਹੇ ਸਾਲਾਨਾ ਕੱਤਕ ਮਹਾਂਉਤਸਵ ਦੇ 12ਵੇਂ ਦਿਨ ਸ੍ਰੀ ਕਲਿਆਣ ਕਮਲ ਆਸ਼ਰਮ ਹਰਿਦੁਆਰ ਦੇ ਮਹਾਮੰਡਲੇਵਰ ਸਵਾਮੀ ਕਮਲਾਨੰਦ ਗਿਰੀ ਨੇ ਸ਼ਰਧਾਲੂਆਂ ਨੂੰ ਕੱਤਕ ਮਹਾਤਮ ਸਰਵਣ ਕਰਵਾਇਆ। ਉਨ੍ਹਾਂ ਕਿਹਾ ਕਿ 7 ਨਵੰਬਰ ਨੂੰ ਨਰਕ ਚਤੁਰਦਸ਼ੀ, ਛੋਟੀ ਦੀਵਾਲੀ ਅਤੇ ਹਨੂੰਮਾਨ ਜਨਮ ਉਤਸਵ ਮਨਾਇਆ ਜਾਵੇਗਾ।

Ad Position 21
No active advertisement
ਅਜੀਤ ਡੈਸਕ 07-11-2026
ਸ੍ਰੀ ਮੁਕਤਸਰ ਸਾਹਿਬ, 6 ਨਵੰਬਰ (ਰਣਜੀਤ ਸਿੰਘ ਢਿੱਲੋਂ)-ਸਥਾਨਕ ਟਿੱਬੀ ਸਾਹਿਬ ਰੋਡ ਸਥਿਤ ਸ੍ਰੀ ਰਾਮ ਭਵਨ ਵਿਖੇ ਚੱਲ ਰਹੇ ਸਾਲਾਨਾ ਕੱਤਕ ਮਹਾਂਉਤਸਵ ਦੇ 12ਵੇਂ ਦਿਨ ਸ੍ਰੀ ਕਲਿਆਣ ਕਮਲ ਆਸ਼ਰਮ ਹਰਿਦੁਆਰ ਦੇ ਮਹਾਮੰਡਲੇਵਰ ਸਵਾਮੀ ਕਮਲਾਨੰਦ ਗਿਰੀ ਨੇ ਸ਼ਰਧਾਲੂਆਂ ਨੂੰ ਕੱਤਕ ਮਹਾਤਮ ਸਰਵਣ ਕਰਵਾਇਆ। ਉਨ੍ਹਾਂ ਕਿਹਾ ਕਿ 7 ਨਵੰਬਰ ਨੂੰ ਨਰਕ ਚਤੁਰਦਸ਼ੀ, ਛੋਟੀ ਦੀਵਾਲੀ ਅਤੇ ਹਨੂੰਮਾਨ ਜਨਮ ਉਤਸਵ ਮਨਾਇਆ ਜਾਵੇਗਾ। ਇਸ ਦਿਨ ਭਗਵਾਨ ਸ੍ਰੀ ਕ੍ਰਿਸ਼ਨ ਵਲੋਂ ਨਰਕਾਸੁਰ ਦਾ ਵਧ ਕੀਤੇ ਜਾਣ ਦੀ ਮਾਨਤਾ ਵੀ ਜੁੜੀ ਹੋਈ ਹੈ। ਸਵਾਮੀ ਨੇ ਕਿਹਾ ਕਿ ਹਨੂੰਮਾਨ ਜੀ ਨੂੰ ਸੰਕਟਮੋਚਨ ਮੰਨਿਆ ਜਾਂਦਾ ਹੈ। ਇਸ ਮੌਕੇ ਉਨ੍ਹਾਂ ਦੀ ਪੂਜਾ ਕਰਦਿਆਂ ਚੋਲਾ ਚੜ੍ਹਾਉਣ, ਸ੍ਰੀ ਰਾਮ ਨਾਮ ਦਾ ਜਾਪ ਕਰਨ ਅਤੇ ਬੂੰਦੀ ਜਾਂ ਬੇਸਣ ਦੇ ਲੱਡੂ ਦਾ ਭੋਗ ਲਗਾਉਣ ਦੀ ਮਹੱਤਤਾ ਦੱਸੀ। ਇਸ ਤੋਂ ਪਹਿਲਾਂ ਦਵਾਦਸ਼ੀ ਮੌਕੇ ਭਾਈ ਰਮਨ ਜੈਨ ਵਲੋਂ ਭਜਨ-ਸੰਕੀਰਤਨ ਕੀਤਾ ਗਿਆ, ਜਿਸ ਦੌਰਾਨ ਸ਼ਰਧਾਲੂ ਭਗਤੀ ਰਸ ਵਿਚ ਲੀਨ ਹੋ ਗਏ। ਪ੍ਰਸ਼ਾਦ ਵੰਡਣ ਦੀ ਸੇਵਾ ਤਾਰਾ ਰਾਣੀ, ਸੁਮਿਤ ਵਾਟਸ ਕਾਲਾ, ਵੀਨਾ ਰਾਣੀ ਵਾਟਸ ਅਤੇ ਸਮੂਹ ਵਾਟਸ ਪਰਿਵਾਰ ਵਲੋਂ ਨਿਭਾਈ ਗਈ। 8 ਨਵੰਬਰ ਨੂੰ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾਵੇਗਾ। ਇਸ ਮੌਕੇ ਸਵਾਮੀ ਸ਼ਰਧਾਲੂਆਂ ਨੂੰ ਦੀਵਾਲੀ ਦਾ ਮਹੱਤਵ ਦੱਸਣਗੇ ਅਤੇ ਲੱਕੀ ਡਰਾਅ ਰਾਹੀਂ ਪੰਜ ਸ਼ਰਧਾਲੂਆਂ ਨੂੰ ਤੋਹਫ਼ੇ ਭੇਟ ਕੀਤੇ ਜਾਣਗੇ। ਭਾਈ ਰਮਨ ਜੈਨ ਨੇ ਸ਼ਰਧਾਲੂਆਂ ਨੂੰ ਮਹਾਉਤਸਵ ਵਿਚ ਵਧ-ਚੜ੍ਹ ਕੇ ਸ਼ਾਮਿਲ ਹੋਣ ਦੀ ਅਪੀਲ ਕੀਤੀ।
Ad Position 22
No active advertisement
ਪਿਛਲੀ ਖ਼ਬਰ ਅਨਾਜ ਮੰਡੀ ਬੋਹਾ ਅਤੇ ਸਾਰੇ ਖ਼ਰੀਦ ਕੇਂਦਰਾਂ ’ਚ ਲੱਗੇ ਝੋਨੇ ਦੇ ਅੰਬਾਰ ਵਧੇਰੇ ਕਿਸਾਨ 10-12 ਦਿਨਾਂ ਤੋਂ ਮੰਡੀ ’ਚ ਫਸੇ ਅਗਲੀ ਖ਼ਬਰ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੇ ਦੀਵਿਆਂ, ਮੋਮਬੱਤੀਆਂ ਤੇ ਸਜਾਵਟੀ ਸਾਮਾਨ ਦੀ ਸਟਾਲ ਲਗਾਈ
Ad Position 24