06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਝੋਟੇ ਦੀ ਹੱਤਿਆ ਕਾਰਨ ਦੀਵਾਲੀ ਦੇ ਤਿਉਹਾਰ ਸਬੰਧੀ ਮਾਨਸਾ ਸ਼ਹਿਰ ਦੇ ਬਾਜ਼ਾਰ ਬੇਰੌਣਕੇ

ਮਾਨਸਾ, 6 ਨਵੰਬਰ (ਰਾਵਿੰਦਰ ਸਿੰਘ ਰਵੀ)- ਐਂਟੀ ਡਰੱਗ ਟਾਸਕ ਫੋਰਸ ਦੇ ਆਗੂ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਹੋਣ ਕਰ ਕੇ ਦੀਵਾਲੀ ਦੇ ਤਿਉਹਾਰ ਸਬੰਧੀ ਸਥਾਨਕ ਸ਼ਹਿਰ ਦੇ ਬਾਜ਼ਾਰਾਂ ’ਚ ਬੇਰੌਣਕੀ ਵੇਖਣ ਨੂੰ ਮਿਲ ਰਹੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸ਼ਹਿਰੀਆਂ ਵਲੋਂ ਰੋਸ ਵਜੋਂ ਦੁਸਹਿਰੇ ਦਾ ਤਿਉਹਾਰ ਵੀ ਨਹੀਂ ਮਨਾਇਆ ਗਿਆ ਸੀ।

Ad Position 21
No active advertisement
ਅਜੀਤ ਡੈਸਕ 07-11-2026
ਮਾਨਸਾ, 6 ਨਵੰਬਰ (ਰਾਵਿੰਦਰ ਸਿੰਘ ਰਵੀ)- ਐਂਟੀ ਡਰੱਗ ਟਾਸਕ ਫੋਰਸ ਦੇ ਆਗੂ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਹੋਣ ਕਰ ਕੇ ਦੀਵਾਲੀ ਦੇ ਤਿਉਹਾਰ ਸਬੰਧੀ ਸਥਾਨਕ ਸ਼ਹਿਰ ਦੇ ਬਾਜ਼ਾਰਾਂ ’ਚ ਬੇਰੌਣਕੀ ਵੇਖਣ ਨੂੰ ਮਿਲ ਰਹੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸ਼ਹਿਰੀਆਂ ਵਲੋਂ ਰੋਸ ਵਜੋਂ ਦੁਸਹਿਰੇ ਦਾ ਤਿਉਹਾਰ ਵੀ ਨਹੀਂ ਮਨਾਇਆ ਗਿਆ ਸੀ। ਅੱਜ ਧਨਤੇਰਸ ਦੇ ਮੌਕੇ ਬਾਜ਼ਾਰਾਂ ਵਿਚ ਖ਼ਾਸ ਕਰ ਕੇ ਸਵਰਨਕਾਰਾਂ ਦੀਆਂ ਦੁਕਾਨਾਂ ’ਤੇ ਉਹ ਰੌਣਕ ਨਜ਼ਰ ਨਹੀਂ ਆਈ, ਜੋ ਲੰਘੇ ਵਰਿ੍ਹਆਂ ’ਚ ਹੁੰਦੀ ਸੀ। ‘ਅਜੀਤ’ ਵਲੋਂ ਦੌਰਾ ਕਰਨ ’ਤੇ ਵੇਖਿਆ ਗਿਆ ਕਿ ਭਾਵੇਂ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਜ਼ਰੂਰ ਸਜਾਈਆਂ ਸਨ ਪਰ ਬਾਜ਼ਾਰਾਂ ’ਚ ਲੋਕਾਂ ਦੀ ਚਹਿਲ-ਪਹਿਲ ਘੱਟ ਹੋਣ ਕਰ ਕੇ ਖ਼ਰੀਦਦਾਰੀ ਨਾਮਾਤਰ ਸੀ। ਦੁਕਾਨਾਂ ਅੱਗੇ ਮਠਿਆਈਆਂ ਆਦਿ ਦੇ ਸਟਾਲ ਵੀ ਨਹੀਂ ਲਗਾਏ ਗਏ ਪਰ ਕੁਝ ਥਾਵਾਂ ’ਤੇ ਪਟਾਕਿਆਂ ਅਤੇ ਆਤਿਸ਼ਬਾਜ਼ੀਆਂ ਦੇ ਸਟਾਲ ਜ਼ਰੂਰ ਲੱਗੇ ਹੋਏ ਸਨ। ਲੋਕ ਚੀਨੀ ਬਿਜਲਈ ਲਾਈਟਾਂ ਦੀ ਥਾਂ ਪਰਜਾਪਤ ਵਲੋਂ ਬਣਾਏ ਦੀਵਿਆਂ ਨੂੰ ਤਰਜੀਹ ਦਿੰਦੇ ਵੇਖੇ ਗਏ ਪਰ ਉਨ੍ਹਾਂ ਦਾ ਵੀ ਕਹਿਣਾ ਹੈ ਕਿ ਇਸ ਵਾਰ ਦੀਵਾਲੀ ਦਾ ਤਿਉਹਾਰ ਫਿਕਾ ਹੀ ਨਜ਼ਰ ਆ ਰਿਹਾ ਹੈ ਕਿਉਂਕਿ ਉਨ੍ਹਾਂ ਦੀ ਵਿੱਕਰੀ ਪਹਿਲਾਂ ਨਾਲੋਂ ਕਾਫ਼ੀ ਘੱਟ ਹੈ। ਮਹਿੰਗਾਈ ਵਧਣ ਦੇ ਕਾਰਨ ਵੀ ਖਾਣ-ਪੀਣ ਵਾਲੀਆਂ ਵਸਤਾਂ ਅਤੇ ਮਠਿਆਈਆਂ ਦੇ ਭਾਅ ’ਚ ਚੋਖਾ ਵਾਧਾ ਹੋਇਆ ਹੈ। ਬੈਸਣ ਦਾ ਰੇਟ ਵੀ 110 ਪ੍ਰਤੀ ਕਿੱਲੋ ਤੱਕ ਪਹੁੰਚ ਗਿਆ ਹੈ ਜਦਕਿ ਖੰਡ 70, ਦੁੱਧ ਦਾ ਰੇਟ 100 ਅਤੇ ਪਨੀਰ 450 ਰੁਪਏ ਤੋਂ ਉੱਪਰ ਹੈ। ਰੋਜ਼ਾਨਾ ਵਰਤੋਂ ’ਚ ਆਉਣ ਵਾਲੇ ਪਿਆਜ਼ ਵੀ 70 ਰੁਪਏ ਵਿਕ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਵੇਰਕਾ ਆਊਟਸੋਰਸ ਮੁਲਾਜ਼ਮਾਂ ਵਲੋਂ ਕਾਲੀ ਦੀਵਾਲੀ ਮਨਾਉਣ ਦਾ ਐਲਾਨ ਅਗਲੀ ਖ਼ਬਰ ਨਗਰ ਪੰਚਾਇਤ ਮਹਿਰਾਜ ਦੇ 13 ਆਊਟਸੋਰਸ ਮੁਲਾਜ਼ਮ ਇਨਸੋਰਸ ਕੀਤੇ, 16 ਕੰਟਰੈਕਟ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਮਤਾ ਪਾਇਆ
Ad Position 24