ਬਾਬਾ ਵਣ ਪੀਰ ਦੀ ਦਰਗਾਹ ’ਤੇ ਭੰਡਾਰਾ ਕਰਵਾਇਆ
ਰੁਪਾਣਾ, 6 ਨਵੰਬਰ (ਜਗਜੀਤ ਸਿੰਘ)-ਸ੍ਰੀ ਮੁਕਤਸਰ ਸਾਹਿਬ ਤੋਂ ਮਲੋਟ ਰੋਡ ਉਪਰ ਸਥਿਤ ਜੈ ਬਾਬਾ ਵਣ ਪੀਰ ਜੀ ਦੀ ਦਰਗਾਹ ’ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਲੋਕਲ ਕਮੇਟੀ ਵਲੋਂ ਨਗਰ ਵਾਸੀਆਂ ਦੇ ਸਹਿਯੋਗ ਨਾਲ ਸਾਲਾਨਾ ਵਿਸ਼ਾਲ ਭੰਡਾਰਾ ਕਰਵਾਇਆ ਗਿਆ। ਭੰਡਾਰੇ ਦੀ ਸ਼ੁਰੂਆਤ ਕਮੇਟੀ ਮੈਂਬਰ ਗੁਰਦੀਪ ਸਿੰਘ, ਸੋਨਾ ਬਰਾੜ ਅਤੇ ਜਾਦੂ ਨੇ ਬਾਬਾ ਵਣ ਪੀਰ ਜੀ ਦੀ ਦਰਗਾਹ ’ਤੇ ਚਾਦਰ ਚੜ੍ਹਾਉਣ ਉਪਰੰਤ ਕੀਤੀ ਗਈ।
ਅਜੀਤ ਡੈਸਕ
07-11-2026