ਬਠਿੰਡਾ ਪੁਲਿਸ ਦੀ ਪੈਰਵਾਈ ਸਦਕਾ 2015 ਦੇ ਕਤਲ ਕੇਸ ’ਚ ਦੋ ਦੋਸ਼ੀਆਂ ਨੂੰ ਉਮਰ ਕੈਦ
ਬਠਿੰਡਾ, 6 ਨਵੰਬਰ (ਪ੍ਰੀਤਪਾਲ ਸਿੰਘ ਰੋਮਾਣਾ)- ਬਠਿੰਡਾ ਪੁਲਿਸ ਦੀ ਪ੍ਰਭਾਵਸ਼ਾਲੀ ਪੈਰਵਾਈ ਸਦਕਾ ਸਾਲ 2015 ਦੇ ਕਤਲ ਦੇ ਇੱਕ ਮਾਮਲੇ ਵਿਚ ਅਦਾਲਤ ਨੇ ਦੋ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੌਰਾਨ ਅਦਾਲਤ ਨੇ ਦੋਸ਼ੀ ਮਨੋਜ ਕੁਮਾਰ ਅਤੇ ਮਹਿੰਦਰਜੀਤ ਕੌਰ ਨੂੰ ਉਮਰ ਕੈਦ ਦੇ ਨਾਲ 20 ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ ਗਿਆ ਹੈ।
ਬਠਿੰਡਾ, 6 ਨਵੰਬਰ (ਪ੍ਰੀਤਪਾਲ ਸਿੰਘ ਰੋਮਾਣਾ)- ਬਠਿੰਡਾ ਪੁਲਿਸ ਦੀ ਪ੍ਰਭਾਵਸ਼ਾਲੀ ਪੈਰਵਾਈ ਸਦਕਾ ਸਾਲ 2015 ਦੇ ਕਤਲ ਦੇ ਇੱਕ ਮਾਮਲੇ ਵਿਚ ਅਦਾਲਤ ਨੇ ਦੋ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੌਰਾਨ ਅਦਾਲਤ ਨੇ ਦੋਸ਼ੀ ਮਨੋਜ ਕੁਮਾਰ ਅਤੇ ਮਹਿੰਦਰਜੀਤ ਕੌਰ ਨੂੰ ਉਮਰ ਕੈਦ ਦੇ ਨਾਲ 20 ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ ਗਿਆ ਹੈ। ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿਚ ਦੋ ਮਹੀਨੇ ਦੀ ਵਾਧੂ ਸਜ਼ਾ ਭੁਗਤਣੀ ਪਵੇਗੀ।ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ, 13 ਜੂਨ 2015 ਨੂੰ ਥਾਣਾ ਮੌੜ ਵਿਖੇ ਘਰੇਲੂ ਲੜਾਈ-ਝਗੜੇ ਦੌਰਾਨ ਹੋਏ ਕਤਲ ਦੇ ਸਬੰਧ ਵਿਚ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ ਸਵਰਨ ਸਿੰਘ, ਮਨੋਜ ਕੁਮਾਰ ਅਤੇ ਮਹਿੰਦਰਜੀਤ ਕੌਰ ਦੇ ਖ਼ਿਲਾਫ਼ ਮੁਕੱਦਮਾ ਨੰਬਰ 95, ਧਾਰਾ 302/34 ਆਈ.ਪੀ.ਸੀ. ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਦੀ ਜਾਂਚ ਦੌਰਾਨ ਪੁਲਿਸ ਵਲੋਂ ਮੈਡੀਕਲ ਰਿਕਾਰਡ, ਐੱਮ.ਐੱਲ.ਆਰ., ਗਵਾਹਾਂ ਦੇ ਬਿਆਨ ਅਤੇ ਵਾਰਦਾਤ ਵਿਚ ਵਰਤੀਆਂ ਗਈਆਂ ਵਸਤੂਆਂ ਦੀ ਬਰਾਮਦਗੀ ਸਮੇਤ ਅਹਿਮ ਸਬੂਤ ਇਕੱਠੇ ਕੀਤੇ ਗਏ। ਪੁਲਿਸ ਨੇ 9 ਸਤੰਬਰ 2015 ਨੂੰ ਅਦਾਲਤ ਵਿਚ ਚਲਾਨ ਪੇਸ਼ ਕੀਤਾ, ਜਦਕਿ 16 ਫਰਵਰੀ 2016 ਨੂੰ ਦੋਸ਼ੀਆਂ ਖ਼ਿਲਾਫ਼ ਦੋਸ਼ ਤੈਅ ਕੀਤੇ ਗਏ। ਇਸ ਤੋਂ ਬਾਅਦ ਲੰਬੀ ਕਾਨੂੰਨੀ ਪ੍ਰਕਿਰਿਆ ਦੌਰਾਨ ਪੁਲਿਸ ਵਲੋਂ ਸਬੂਤਾਂ ਅਤੇ ਗਵਾਹਾਂ ਦੀ ਗਵਾਹੀ ਰਾਹੀਂ ਮਾਮਲੇ ਦੀ ਪੈਰਵਾਈ ਕੀਤੀ ਗਈ। ਇਸ ਮਾਮਲੇ ਵਿਚ 30 ਅਕਤੂਬਰ 2026 ਨੂੰ ਅਦਾਲਤ ਨੇ ਆਪਣਾ ਫ਼ੈਸਲਾ ਸੁਣਾਉਂਦਿਆਂ ਮਨੋਜ ਕੁਮਾਰ ਅਤੇ ਮਹਿੰਦਰਜੀਤ ਕੌਰ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ। ਜਦਕਿ ਤੀਜੇ ਮੁਲਜ਼ਮ ਸਵਰਨ ਸਿੰਘ ਦੀ ਮੌਤ ਹੋ ਜਾਣ ਕਾਰਨ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਅੱਗੇ ਨਹੀਂ ਚੱਲ ਸਕੀ।