ਅੱਜ ਭੋਗ ’ਤੇ ਵਿਸ਼ੇਸ਼-ਸ੍ਰੀਮਤੀ ਰਣਜੀਤ ਕੌਰ
ਫ਼ਰੀਦਕੋਟ : ਸ੍ਰੀਮਤੀ ਰਣਜੀਤ ਕੌਰ ਦਾ ਜਨਮ ਸ੍ਰੀ ਮੁਕਤਸਰ ਸਾਹਿਬ ਵਿਖੇ ਪਿਤਾ ਕਰਮ ਸਿੰਘ ਪੁਰਬਾ ਮਾਤਾ ਹਰਨਾਮ ਕੌਰ ਦੇ ਘਰ ਹੋਇਆ ਅਤੇ ਸ਼ਾਦੀ ਪਿੰਡ ਵਾਂਦਰ ਜਟਾਣਾ ਦੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਸਵ: ਗਿਆਨੀ ਜ਼ੈਲ ਸਿੰਘ ਦੇ ਨੇੜਲੇ ਸਾਥੀ ਬੂੜ ਸਿੰਘ ਤੇ ਮਾਤਾ ਹਰਨਾਮ ਕੌਰ ਦੇ ਪੁੱਤਰ ਮਲਕੀਤ ਸਿੰਘ ਤੱਗੜ ਨਾਲ 1 958 ਵਿਚ ਹੋਇਆ। ਉਨ੍ਹਾਂ ਦੇ ਪਰਿਵਾਰ ਵਿਚ ਇਕ ਬੇਟੀ ਪਰਵਿੰਦਰ ਕੌਰ, ਬੇਟਾ ਜਸਵਿੰਦਰ ਸਿੰਘ ਅਤੇ ਪਰਮਿੰਦਰ ਸਿੰਘ ਹੋਏ।
ਫ਼ਰੀਦਕੋਟ : ਸ੍ਰੀਮਤੀ ਰਣਜੀਤ ਕੌਰ ਦਾ ਜਨਮ ਸ੍ਰੀ ਮੁਕਤਸਰ ਸਾਹਿਬ ਵਿਖੇ ਪਿਤਾ ਕਰਮ ਸਿੰਘ ਪੁਰਬਾ ਮਾਤਾ ਹਰਨਾਮ ਕੌਰ ਦੇ ਘਰ ਹੋਇਆ ਅਤੇ ਸ਼ਾਦੀ ਪਿੰਡ ਵਾਂਦਰ ਜਟਾਣਾ ਦੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਸਵ: ਗਿਆਨੀ ਜ਼ੈਲ ਸਿੰਘ ਦੇ ਨੇੜਲੇ ਸਾਥੀ ਬੂੜ ਸਿੰਘ ਤੇ ਮਾਤਾ ਹਰਨਾਮ ਕੌਰ ਦੇ ਪੁੱਤਰ ਮਲਕੀਤ ਸਿੰਘ ਤੱਗੜ ਨਾਲ 1 958 ਵਿਚ ਹੋਇਆ। ਉਨ੍ਹਾਂ ਦੇ ਪਰਿਵਾਰ ਵਿਚ ਇਕ ਬੇਟੀ ਪਰਵਿੰਦਰ ਕੌਰ, ਬੇਟਾ ਜਸਵਿੰਦਰ ਸਿੰਘ ਅਤੇ ਪਰਮਿੰਦਰ ਸਿੰਘ ਹੋਏ। ਮਾਤਾ ਰਣਜੀਤ ਕੌਰ ਦੀ ਅਣਥੱਕ ਮਿਹਨਤ ਸਦਕਾ ਜਸਵਿੰਦਰ ਸਿੰਘ ਤੇ ਪਰਮਿੰਦਰ ਸਿੰਘ ਪ੍ਰਿੰਸੀਪਲ ਦੀਆਂ ਸ਼ਾਨਦਾਰ ਸੇਵਾਵਾਂ ਨਿਭਾਉਂਦੇ ਹੋਏ ਸੇਵਾ ਮੁਕਤ ਹੋਏ ਤੇ ਬੇਟੀ ਪਰਵਿੰਦਰ ਕੌਰ ਆਪਣੇ ਪਰਿਵਾਰ ਵਿਚ ਬਿਜ਼ਨਸ ਨੂੰ ਸੰਭਾਲ ਰਹੇ ਹਨ। ਮਾਤਾ ਰਣਜੀਤ ਕੌਰ ਆਪਣੇ ਪਿੱਛੇ ਵੱਡੇ ਪਰਿਵਾਰ ਨੂੰ ਛੱਡ ਗਏ। ਉਨ੍ਹਾਂ ਨਮਿੱਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਹਰਿੰਦਰਾ ਨਗਰ ਗੁਰਦੁਆਰਾ ਸਾਹਿਬ 7 ਨਵੰਬਰ 2026 ਦਿਨ ਸ਼ਨੀਵਾਰ 12 ਤੋਂ 1 ਵਜੇ ਤੱਕ ਹੋਵੇਗੀ। - ਜਸਵੰਤ ਸਿੰਘ ਪੁਰਬਾ