08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਰਣਜੀਤ ਸਿੰਘ ਖੱਚੜਾਂ (ਚਾਕਰ) ਦੀ ਬਾਲ ਗੀਤਾਂ ਦੀ ਪੁਸਤਕ ‘ਰੰਗਲੇ ਬਾਲ ਗੀਤ’ ਨੰਨ੍ਹੇ ਬਾਲਾਂ ਨੂੰ ਸਮਰਪਿਤ

ਜੈਤੋ, 7 ਨਵੰਬਰ (ਗੁਰਚਰਨ ਸਿੰਘ ਗਾਬੜੀਆ)-ਬਾਲ ਮਨਾਂ ਅੰਦਰ ਸਿਰਜਣਾਤਮਕਤਾ, ਨੈਤਿਕ ਕਦਰਾਂ-ਕੀਮਤਾਂ ਅਤੇ ਸਾਹਿਤਕ ਰੁਚੀ ਪੈਦਾ ਕਰਨ ਦੇ ਉਦੇਸ਼ ਨਾਲ ਲੇਖਕ ਰਣਜੀਤ ਸਿੰਘ ਖੱਚੜਾਂ (ਚਾਕਰ) ਵਲੋਂ ਰਚਿਤ ਬਾਲ ਗੀਤਾਂ ਦੀ ਪੁਸਤਕ ‘ਰੰਗਲੇ ਬਾਲ ਗੀਤ’ ਸੰਤ ਰਿਸ਼ੀ ਰਾਮ ਜੀ ਮਾਤਾ ਅਮਰ ਕੌਰ ਅੱਖਾਂ ਦਾ ਹਸਪਤਾਲ ਜੈਤੋ ਵਲੋਂ ਕਰ ਕਮਲਾਂ ਨਾਲ ਬਾਲਾਂ ਨੂੰ ਸਮਰਪਿਤ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਅੰਜਨਾ ਕੌਸ਼ਲ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਪਵਨ ਕੁਮਾਰ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਜੈਤੋ ਜਗਤਾਰ ਸਿੰਘ ਮਾਨ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

Ad Position 21
No active advertisement
ਅਜੀਤ ਡੈਸਕ 08-11-2026
ਜੈਤੋ, 7 ਨਵੰਬਰ (ਗੁਰਚਰਨ ਸਿੰਘ ਗਾਬੜੀਆ)-ਬਾਲ ਮਨਾਂ ਅੰਦਰ ਸਿਰਜਣਾਤਮਕਤਾ, ਨੈਤਿਕ ਕਦਰਾਂ-ਕੀਮਤਾਂ ਅਤੇ ਸਾਹਿਤਕ ਰੁਚੀ ਪੈਦਾ ਕਰਨ ਦੇ ਉਦੇਸ਼ ਨਾਲ ਲੇਖਕ ਰਣਜੀਤ ਸਿੰਘ ਖੱਚੜਾਂ (ਚਾਕਰ) ਵਲੋਂ ਰਚਿਤ ਬਾਲ ਗੀਤਾਂ ਦੀ ਪੁਸਤਕ ‘ਰੰਗਲੇ ਬਾਲ ਗੀਤ’ ਸੰਤ ਰਿਸ਼ੀ ਰਾਮ ਜੀ ਮਾਤਾ ਅਮਰ ਕੌਰ ਅੱਖਾਂ ਦਾ ਹਸਪਤਾਲ ਜੈਤੋ ਵਲੋਂ ਕਰ ਕਮਲਾਂ ਨਾਲ ਬਾਲਾਂ ਨੂੰ ਸਮਰਪਿਤ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਅੰਜਨਾ ਕੌਸ਼ਲ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਪਵਨ ਕੁਮਾਰ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਜੈਤੋ ਜਗਤਾਰ ਸਿੰਘ ਮਾਨ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਸਮਾਗਮ ਦੌਰਾਨ ਬਾਲ ਸਾਹਿਤ ਦੀ ਮਹੱਤਤਾ ਬਾਰੇ ਵਿਚਾਰ ਸਾਂਝੇ ਕਰਦਿਆਂ ਸਿੱਖਿਆ ਅਧਿਕਾਰੀਆਂ ਨੇ ਕਿਹਾ ਕਿ ਬੱਚਿਆਂ ਦੇ ਸਰਬਪੱਖੀ ਵਿਕਾਸ ਵਿਚ ਬਾਲ ਸਾਹਿਤ ਦੀ ਅਹਿਮ ਭੂਮਿਕਾ ਹੁੰਦੀ ਹੈ। ਬਾਲ ਗੀਤ ਅਤੇ ਬਾਲ ਸਾਹਿਤ ਬੱਚਿਆਂ ਦੀ ਭਾਸ਼ਾਈ ਸਮਰੱਥਾ, ਕਲਪਨਾ ਸ਼ਕਤੀ, ਸਿਰਜਣਾਤਮਕ ਸੋਚ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਵਿਕਸਿਤ ਕਰਨ ਵਿਚ ਸਹਾਈ ਹੁੰਦੇ ਹਨ। ਅਜਿਹੀਆਂ ਸਾਹਿਤਕ ਰਚਨਾਵਾਂ ਬੱਚਿਆਂ ਨੂੰ ਆਪਣੀ ਮਾਂ-ਬੋਲੀ ਨਾਲ ਜੋੜਨ ਦੇ ਨਾਲ-ਨਾਲ ਉਨ੍ਹਾਂ ਦੇ ਮਨਾਂ ਵਿਚ ਪੜ੍ਹਨ ਅਤੇ ਸਿੱਖਣ ਦੀ ਰੁਚੀ ਵੀ ਪੈਦਾ ਕਰਦੀਆਂ ਹਨ। ਉਨ੍ਹਾਂ ਲੇਖਕ ਰਣਜੀਤ ਸਿੰਘ ਖੱਚੜਾਂ (ਚਾਕਰ) ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੱਚਿਆਂ ਲਈ ਸਾਰਥਕ ਅਤੇ ਰੌਚਕ ਸਾਹਿਤ ਦੀ ਸਿਰਜਣਾ ਕਰਨਾ ਸਮਾਜ ਅਤੇ ਭਵਿੱਖੀ ਪੀੜ੍ਹੀਆਂ ਪ੍ਰਤੀ ਇਕ ਮਹੱਤਵਪੂਰਨ ਯੋਗਦਾਨ ਹੈ। ਇਸ ਮੌਕੇ ਪੁਸਤਕ ਦੇ ਪ੍ਰਕਾਸ਼ਕ ਨਰੇਸ਼ ਸੇਠੀ, ਗੁਰਚਰਨ ਸਿੰਘ ਸੀ.ਐਚ.ਟੀ. ਵਾੜਾ ਭਾਈ ਕਾ, ਮਨਜੀਤ ਸਿੰਘ ਬੀ.ਐਸ.ਓ., ਸੁਖਜੀਤ ਸਿੰਘ ਬੀ.ਐਸ.ਓ., ਕੁਲਵਿੰਦਰ ਸਿੰਘ, ਗੁਰਤੇਜ ਚੰ ਦ, ਜਸਮੀਤ ਕੌਰ, ਰਾਜਬੀਰ ਕੌਰ, ਪੰਕਜ ਕੁਮਾਰ, ਸਿਮਰਨਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਧਿਆਪਕ ਅਤੇ ਸਾਹਿਤ ਪ੍ਰੇਮੀ ਹਾਜ਼ਰ ਸਨ। ਇਹ ਸਮਾਗਮ ਬਾਲ ਸਾਹਿਤ, ਮਾਂ-ਬੋਲੀ ਪੰਜਾਬੀ ਅਤੇ ਬੱਚਿਆਂ ਅੰਦਰ ਸਾਹਿਤਕ ਚੇਤਨਾ ਦੇ ਵਿਕਾਸ ਲਈ ਇਕ ਸਾਰਥਕ ਉਪਰਾਲਾ ਹੋ ਨਿਬੜਿਆ।
Ad Position 22
No active advertisement
ਪਿਛਲੀ ਖ਼ਬਰ ਯੂਨੀਵਰਸਿਟੀ ਕਾਲਜ ਜੈਤੋ ਦੇ ਬੀ. ਕਾਮ. ਸਮੈਸਟਰ ਪਹਿਲਾ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਭਾਈਚਾਰੇ ਨੂੰ ਮਜ਼ਬੂਤ ਬਣਾਉਣ ਦਾ ਸੁਨੇਹਾ ਦਿੰਦਾ ਹੈ ਦੀਵਾਲੀ ਦਾ ਤਿਉਹਾਰ : ਸੁਮਿਤ ਸਿੰਘ ਬਰਾੜ
Ad Position 24