07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਵਾਹਨਾਂ ਦੇ ਪ੍ਰਦੂਸ਼ਣ ਕਾਰਡ ਬਣਾਉਣ ਅਤੇ ਮਿਆਦ ਖਤਮ ਹੋਣ ’ਤੇ ਵਾਹਨ ਚਾਲਕਾਂ ਤੋਂ ਮੋਟੇ ਜੁਰਮਾਨੇ ਵਸੂਲਣ ’ਤੇ ਉੱਠੇ ਸਵਾਲ

ਫ਼ਰੀਦਕੋਟ , 7 ਨਵੰਬਰ ( ਸਰਬਜੀਤ ਸਿੰਘ )– ਥਾਣਾ ਸਿਟੀ ਫ਼ਰੀਦਕੋਟ ਪੁਲਿਸ ਵਲੋਂ ਟੀਚਰ ਕਾਲੋਨੀ ਤੋਂ ਗੁਪਤ ਸੂਚਨਾ ਦੇ ਆਧਾਰ ’ ਤੇ ਇਕ ਔਰਤ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 33 ਗ੍ਰਾਮ ਹੈਰੋਇਨ ਤੇ ਡਰੱਗ ਮਨੀ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ । ਪੁਲਿਸ ਵਲੋਂ ਕਥਿਤ ਦੋਸ਼ਣ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ।

Ad Position 21
No active advertisement
ਸ੍ਰੀ ਮੁਕਤਸਰ ਸਾਹਿਬ ਦੀ ਕੋਟਕਪੂਰਾ ਰੋਡ ਵਿਖੇ ਬੀਕਾਨੇਰ ਮਠਿਆਈਆਂ ਦੀ ਦੁਕਾਨ ’ਤੇ ਲੋਕ ਮਠਿਆਈ ਖ਼ਰੀਦਦੇ ਹੋਏ। ਤਸਵੀਰ ਤੇ ਵੇਰਵਾ: ਰਣਜੀਤ ਸਿੰਘ ਢਿੱਲੋਂ 08-11-2026
ਫ਼ਰੀਦਕੋਟ , 7 ਨਵੰਬਰ ( ਸਰਬਜੀਤ ਸਿੰਘ )– ਥਾਣਾ ਸਿਟੀ ਫ਼ਰੀਦਕੋਟ ਪੁਲਿਸ ਵਲੋਂ ਟੀਚਰ ਕਾਲੋਨੀ ਤੋਂ ਗੁਪਤ ਸੂਚਨਾ ਦੇ ਆਧਾਰ ’ ਤੇ ਇਕ ਔਰਤ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 33 ਗ੍ਰਾਮ ਹੈਰੋਇਨ ਤੇ ਡਰੱਗ ਮਨੀ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ । ਪੁਲਿਸ ਵਲੋਂ ਕਥਿਤ ਦੋਸ਼ਣ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ । ਪ੍ਰਾਪਤ ਸੂਚਨਾ ਅਨੁਸਾਰ ਸਹਾਇਕ ਥਾਣੇਦਾਰ ਹਰਚਰਨ ਸਿੰਘ ਨੇ ਦੱਸਿਆ ਕਿ ਉਹ ਹੋਰ ਪੁਲਿਸ ਮੁਲਾਜ਼ਮਾਂ ਸਮੇਤ ਸ਼ੱਕੀ ਪੁਰਸ਼ਾਂ ਸੰਬੰਧੀ ਕੀਤੀ ਜਾ ਰਹੀ ਗਸ਼ਤ ਦੌਰਾਨ ਮਚਾਕੀ ਮੱਲ ਸਿੰਘ ਰੋਡ ਨੂੰ ਜਾ ਰਹੇ ਸਨ ਤਾਂ ਮੁਖ਼ਬਰ ਖਾਸ ਨੇ ਇਤਲਾਹ ਦਿੱਤੀ ਕਿ ਟੀਚਰ ਕਾਲੋਨੀ ਵਿਚ ਪ੍ਰੀਤ ਕੌਰ ਪਤਨੀ ਮਨਜਿੰਦਰ ਸਿੰਘ , ਜੋ ਆਪਣੇ ਘਰ ਕਥਿਤ ਤੌਰ ’ ਤੇ ਹੈਰੋਇਨ ਵੇਚਣ ਦਾ ਕੰਮ ਕਰਦੀ ਹੈ । ਜੇਕਰ ਹੁਣੇ ਰੇਡ ਕੀਤੀ ਜਾਵੇ ਤਾਂ ਕਥਿਤ ਦੋਸ਼ਣ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਜਾ ਸਕਦਾ ਹੈ । ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹ ਜਦੋਂ ਪ੍ਰੀਤ ਕੌਰ ਦੇ ਘਰ ਪੁੱਜੇ ਤਾਂ ਘਰ ਦੇ ਬਾਹਰ ਇਕ ਔਰਤ ਪੌੜੀਆਂ ਵਿਚ ਆਪਣੇ ਹੱਥ ਵਿਚ ਇਕ ਕਾਲਾ ਲਿਫਾਫਾ ਫ਼ੜੀ ਬੈਠੀ ਦਿਖਾਈ ਦਿੱਤੀ , ਜਿਸਨੇ ਪੁਲਿਸ ਪਾਰਟੀ ਦੇਖ ਆਪਣੇ ਹੱਥ ਵਿਚ ਫੜਿਆ ਲਿਫਾਫਾ ਪਾਸ ਪਏ ਗਮਲਿਆਂ ਦੇ ਪਿੱਛੇ ਸੁੱਟ ਦਿੱਤਾ ਤੇ ਜਦ ਸੁੱਟੇ ਗਏ ਕਾਲੇ ਰੰਗ ਦੇ ਲਿਫਾਫਾ ਨੂੰ ਚੈੱਕ ਕੀਤਾ ਜਿਸ ਵਿਚ ਇਕ ਹੋਰ ਪਾਰਦਰਸ਼ੀ ਮੋਮੀ ਲਿਫਾਫੇ ਵਿਚ ਪਾਇਆ ਹੋਇਆ ਨਸ਼ੀਲਾ ਪਦਾਰਥ ਬਰਾਮਦ ਹੋਇਆ । ਜਿਸ ਦਾ ਵਜਨ ਕਰਨ ਪਰ 33 ਗ੍ਰਾਮ ਹੈਰੋਇਨ ਸਮੇਤ ਪਾਰਦਰਸ਼ੀ ਮੋਮੀ ਲਿਫਾਫਾ ਹੋਇਆ ਤੇ ਬੈਡਰੂਮ ਦੀ ਤਲਾਸ਼ੀ ਕਰਨ ’ ਤੇ 15140 ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ । ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ਣ ਨੂੰ ਗਿ੍ਫ਼ਤਾਰ ਕਰਕੇ ਉਸ ਖ਼ਿਲਾਫ਼ ਥਾਣਾ ਸਿਟੀ ਫ਼ਰੀਦਕੋਟ ਵਿਖੇ ਐਨ . ਡੀ . ਪੀ . ਐਸ . ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ ’ ਚ ਲਿਆਂਦੀ ਜਾ ਰਹੀ ਹੈ ।
Ad Position 22
No active advertisement
ਪਿਛਲੀ ਖ਼ਬਰ ਕੈਂਸਰ ਦੀ ਬਿਮਾਰੀ ’ਤੇ ਮੁੱਢਲੇ ਪੜਾਅ ਵਿਚ ਹੀ ਕਾਬੂ ਪਾਇਆ ਜਾ ਸਕਦਾ : ਡਾ. ਸ਼ੈਲੀ ਅਰੋੜਾ ਅਗਲੀ ਖ਼ਬਰ ਸਿਹਤ ਵਿਭਾਗ ਵਲੋਂ ਲੋਕਾਂ ਨੂੰ ਗਰੀਨ ਦੀਵਾਲੀ ਮਨਾਉਣ ਦੀ ਅਪੀਲ
Ad Position 24