09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਜ਼ਿਲ੍ਹਾ ਭਾਜਪਾ ਇਕਾਈ ਵਿਚ ਕੀਤੀਆਂ ਵੱਡੀ ਪੱਧਰ 'ਤੇ ਨਿਯੁਕਤੀਆਂ

Ad Position 21
No active advertisement
ਅਜੀਤ ਡੈਸਕ 01-01-2026
ਪਟਿਆਲਾ, 31 ਦਸੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਪਟਿਆਲਾ ਭਾਜਪਾ ਸ਼ਹਿਰੀ ਵਿਚ ਅੱਜ ਵੱਡੀ ਪੱਧਰ 'ਤੇ ਨਿਯੁਕਤੀਆਂ ਕੀਤੀਆਂ ਗਈਆਂ | ਜ਼ਿਲ੍ਹਾ ਪ੍ਰਧਾਨ ਵਿਜੈ ਕੁਮਾਰ ਗਰਗ (ਕੁੱਕਾ), ਨੇ ਦੱਸਿਆ ਕਿ ਪਾਰਟੀ ਹਾਈਕਮਾਂਡ ਅਤੇ ਸੰਬੰਧਿਤ ਚੁਣੇ ਗਏ ਅਹੁਦੇਦਾਰਾਂ ਦੀ ਪਾਰਟੀ ਪ੍ਰਤੀ ਵਫ਼ਾਦਾਰੀ ਅਤੇ ਕੰਮ ਨੂੰ ਦੇਖਦਿਆਂ ਹੋਇਆਂ ਇਹ ਨਿਯੁਕਤੀਆਂ ਕੀਤੀਆਂ ਗਈਆਂ ਜਿਨ੍ਹਾਂ ਵਿਚ 8 ਉਪ ਪ੍ਰਧਾਨ, 3 ਜਨਰਲ ਸਕੱਤਰ, 5 ਸਕੱਤਰ, ਖ਼ਜ਼ਾਨਚੀ, ਦਫਤਰ ਸਕੱਤਰ ਤੋਂ ਇਲਾਵਾ ਯੁਵਾ ਮੋਰਚਾ ਦਾ ਪ੍ਰਧਾਨ, ਮਹਿਲਾ ਮੋਰਚਾ ਪ੍ਰਧਾਨ, ਕਿਸਾਨ ਮੋਰਚਾ ਦਾ ਪ੍ਰਧਾਨ, ਐਸ.ਸੀ. ਮੋਰਚਾ ਦਾ ਪ੍ਰਧਾਨ ਵੀ ਚੁਣਿਆ ਗਿਆ | ਇਸ ਤੋਂ ਇਲਾਵਾ 32 ਕਾਰਜਕਾਰੀ ਮੈਂਬਰ ਵੀ ਚੁਣੇ ਗਏ | ਇਸ ਮੌਕੇ ਪ੍ਰਨੀਤ ਕੌਰ ਦਾ ਮੂੰਹ ਮਿੱਠਾ ਕਰਵਾਇਆ ਗਿਆ | ਸ੍ਰੀ ਕੁੱਕਾ ਨੇ ਦੱਸਿਆ ਕਿ ਸੂਬਾਈ ਪ੍ਰਧਾਨ ਸੁਨੀਲ ਜਾਖੜ, ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਜਨਰਲ ਸਕੱਤਰ ਨਿਵਾਸ਼ਲੂ ਅਤੇ ਪ੍ਰਭਾਰੀ ਅਨਿਲ ਸਰੀਨ, ਮਹਿਲਾ ਮੋਰਚਾ ਦੀ ਪ੍ਰਧਾਨ ਜੈਇੰਦਰ ਕੌਰ ਵਲੋਂ ਵੀ ਇਨ੍ਹਾਂ ਨਿਯੁਕਤੀਆਂ ਨੂੰ ਪ੍ਰਵਾਨਗੀ ਦਿੱਤੀ ਗਈ ਸੀ ਉਨ੍ਹਾਂ ਕਿਹਾ ਕਿ ਨਵੀਂ ਬਣੀ ਟੀਮ ਨਾਲ ਜ਼ਿਲੇ੍ਹ ਅੰਦਰ ਪਾਰਟੀ ਨੂੰ ਬਲ ਮਿਲੇਗਾ ਅਤੇ ਆਉਂਦੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਵਲੋਂ ਵਧੀਆ ਪ੍ਰਦਰਸ਼ਨ ਕਰਦਿਆਂ ਸਰਕਾਰ ਬਣਾਉਣ ਵੱਲ ਵਧੇਗੀ¢
Ad Position 22
No active advertisement
ਪਿਛਲੀ ਖ਼ਬਰ ਸਮਾਣਾ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੇ 188 ਮੁਕੱਦਮੇ ਦਰਜ ਕਰ ਕੇ 254 ਵਿਅਕਤੀਆਂ ਨੂੰ ਭੇਜਿਆ ਜੇਲ੍ਹ ਅਗਲੀ ਖ਼ਬਰ ਪੰਜਾਬ ਮਹਿਲਾ ਕਾਂਗਰਸ ਨੇ ਕੀਤਾ ਡੀ. ਸੀ. ਦਫ਼ਤਰਾਂ ਦਾ ਕੀਤਾ ਘਿਰਾਓ
Ad Position 24