09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਬਨੂੜ ਸਬ-ਡਵੀਜ਼ਨ ਦਾ ਨੋਟੀਫ਼ਿਕੇਸ਼ਨ ਜਾਰੀ ਦੋ ਕਾਨੂੰਨਗੋ ਹਲਕੇ, 14 ਪਟਵਾਰ ਹਲਕੇ ਤੇ 40 ਪਿੰਡ ਸ਼ਾਮਿਲ

Ad Position 21
No active advertisement
ਅਜੀਤ ਡੈਸਕ 01-01-2026
ਬਨੂੜ, 31 ਦਸੰਬਰ (ਭੁਪਿੰਦਰ ਸਿੰਘ)-ਦੋ ਦਿਨ ਪਹਿਲਾਂ ਪੰਜਾਬ ਸਰਕਾਰ ਵਲੋਂ ਬਨੂੜ ਸਬ-ਤਹਿਸੀਲ ਦਾ ਦਰਜਾ ਵਧਾ ਕੇ ਬਨੂੜ ਨੂੰ ਸਬ ਡਿਵੀਜ਼ਨ ਬਣਾਉਣ ਦੇ ਫ਼ੈਸਲੇ ਤੋਂ ਬਾਅਦ ਅੱਜ ਬਾਕਾਇਦਾ ਤੌਰ 'ਤੇ ਪੰਜਾਬ ਮਾਲ, ਪੁਨਰਵਾਸ ਅਤੇ ਆਫ਼ਤ ਪ੍ਰਬੰਧਨ ਵਿਭਾਗ ਦੇ ਵਧੀਕ ਮੁੱਖ ਸਕੱਤਰ-ਕਮ-ਵਿਤੀ ਕਮਿਸ਼ਨਰ ਅਨੁਰਾਗ ਵਰਮਾ ਵਲੋਂ ਬਨੂੜ ਸਬ ਡਿਵੀਜ਼ਨ ਸਬੰਧੀ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ | ਇਸ ਨੋਟੀਫ਼ਿਕੇਸ਼ਨ ਤਹਿਤ ਨਵੀਂ ਬਣੀ ਸਬ ਡਿਵੀਜ਼ਨ ਬਨੂੜ 'ਚ ਦੋ ਕਾਨੂੰਗੋ ਹਲਕੇ ਬਨੂੜ ਅਤੇ ਮਾਣਕਪੁਰ ਸ਼ਾਮਿਲ ਕੀਤੇ ਗਏ ਹਨ | ਇਸੇ ਤਰ੍ਹਾਂ 14 ਪਟਵਾਰ ਹਲਕੇ ਜਿਨ੍ਹਾਂ ਵਿਚ ਬਨੂੜ-ਏ, ਬਨੂੜ-ਬੀ, ਹੰਸਾਲਾ, ਛੜਬੜ, ਧਰਮਗੜ੍ਹ, ਰਾਮਪੁਰ ਕਲਾਂ, ਚੰਗੇਰਾ, ਹੁਲਕਾ, ਗੋਬਿੰਦਪੁਰਾ (ਜੰਗਪੁਰਾ), ਦੇਵੀਨਗਰ (ਅਬਰਾਵਾਂ), ਮਾਣਕਪੁਰ, ਖੇਡਾਂ ਗੱਜੂ ਅਤੇ ਗੁਰਦਿੱਤਪੁਰਾ (ਨੱਤਿਆਂ) ਸ਼ਾਮਿਲ ਕੀਤੇ ਗਏ ਹਨ | ਇਸੇ ਤਰ੍ਹਾਂ ਨਵੀਂ ਸਬ ਡਿਵੀਜ਼ਨ 'ਚ 40 ਪਿੰਡਾਂ ਨੂੰ ਸ਼ਾਮਿਲ ਕੀਤਾ ਗਿਆ ਹੈ, ਜਿਨ੍ਹਾਂ 'ਚ ਬਨੂੜ, ਕਰਾਲੀ, ਖਾਨਪੁਰ ਖੱਦਰ, ਹੰਸਾਲਾ, ਹੁੰਬੜਾ, ਰਾਜੋਮਾਜਰਾ, ਮੁਕੰਦਪੁਰ (ਬੇਚਿਰਾਗ਼ ਮੌਜਾ), ਛੜਬੜ, ਮਨੌਲੀ ਸੂਰਤ, ਸਲੇਮਪੁਰ-ਨੱਗਲ, ਪਰਾਗਪੁਰ (ਬੇਚਿਰਾਗ ਮੌਜਾ), ਭਗਵਾਨਪੁਰ (ਬੇਚਿਰਾਗ਼ ਮੌਜਾ), ਧਰਮਗੜ੍ਹ, ਮਠਿਆੜਾਂ, ਮਮੌਲੀ, ਬੁੱਢਣਪੁਰ, ਬਾਸਮਾਂ, ਝੱਜੋਂ, ਰਾਮਪੁਰ ਕਲਾਂ, ਕਰਾਲਾ, ਖ਼ਿਜ਼ਰਗਡ੍ਹ, ਅਜ਼ੀਜ਼ਪੁਰ, ਚੰਗੇਰਾ, ਖਾਸਪੁਰ, ਖਲੌਰ, ਹੁਲਕਾ, ਨੰਡਿਆਲੀ, ਕਲੌਲੀ, ਗੋਬਿੰਦਪੁਰਾ (ਜੰਗਪੁਰਾ), ਬੂਟਾ ਸਿੰਘ ਵਾਲਾ, ਦੇਵੀਨਗਰ (ਤਸੌਲੀ), ਖਾਨਪੁਰ ਖੱਦਰ, ਮਾਣਕਪੁਰ, ਖੇਡਾ ਗੱਜੂ, ਮਾਣਕਪੁਰ, ਉੱਚਾ ਖੇਡਾ, ਹਦਾਇਤਪੁਰਾ, ਊਰਨਾ, ਗੁਰਦਿੱਤਪੁਰਾ (ਨੱਤਿਆਂ) ਅਤੇ ਲੇਹਲਾਂ ਸ਼ਾਮਿਲ ਹਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੀ ਹੋਂਦ ਤੇ ਨਸਲਾਂ ਦੇ ਭਵਿੱਖ ਨੂੰ ਬਚਾਉਣ ਲਈ ਹਰ ਪੰਜਾਬੀ ਨੂੰ ਲਾਮਬੰਦ ਹੋਣਾ ਪਵੇਗਾ-ਗਿਆਨੀ ਹਰਪ੍ਰੀਤ ਸਿੰਘ... ਅਗਲੀ ਖ਼ਬਰ ਪੰਜਾਬ ਦੇ ਤਿੰਨ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣਾ 'ਆਪ' ਸਰਕਾਰ ਦਾ ਇਤਿਹਾਸਕ ਫ਼ੈਸਲਾ-ਵਿਧਾਇਕ ਦੇਵ ਮਾਨ
Ad Position 24