ਰਾਜਪੁਰਾ, 31 ਦਸੰਬਰ (ਰਣਜੀਤ ਸਿੰਘ)-ਰਾਜਪੁਰਾ-ਸਰਹਿੰਦ ਜੀ. ਟੀ. ਰੋਡ 'ਤੇ ਨੌਜਵਾਨ ਸਭਾ ਵਲੋਂ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਨੂੰ ਸਮਰਪਿਤ ਲੰਗਰ ਲਗਾਇਆ ਗਿਆ | ਇਸ ਲੰਗਰ 'ਚ ਹਜ਼ਾਰਾਂ ਦੀ ਗਿਣਤੀ 'ਚ ਸ਼ਰਧਾਲੂ ਸ਼ਰਧਾ ਨਾਲ ਲੰਗਰ ਛੱਕ ਰਹੇ ਸਨ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਥੇਦਾਰ ਸੁਖਪਾਲ ਸਿੰਘ ਪਾਲਾ, ਸੀਨੀਅਰ ਆਗੂ ਵਜੀਰ ਸਿੰਘ ਅਲੂਣਾ ਤੇ ਹੋਰਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਲਗਾਤਾਰ ਪੰਦਰਾਂ ਸਾਲ ਤੋਂ ਸੰਗਤਾਂ ਦੇ ਸਹਿਯੋਗ ਨਾਲ ਲੰਗਰ ਲਾ ਰਹੇ ਹਨ | ਇਸ ਲੰਗਰ 'ਚ ਵਿਸ਼ੇਸ਼ ਤੌਰ 'ਤੇ ਇੰਸਪੈਕਟਰ ਕਿ੍ਪਾਲ ਸਿੰਘ ਮੋਹੀ ਸੇਵਾ ਕਰਦੇ ਨਜ਼ਰੀ ਆਏ ਤੇ ਉਨ੍ਹਾਂ ਨੇ ਵੀ ਲੰਗਰ ਸੰਬੰਧ ਭਰਪੂਰ ਜਾਣਕਾਰੀ ਦਿੱਤੀ | ਇਸ ਮੌਕੇ ਚਾਹ ਬਿਸਕੁਟ, ਰੋਟੀ ਦਾਲ, ਸਬਜ਼ੀ ਦੇ ਲੰਗਰ ਲਾਏ ਗਏ ਸਨ | ਲੰਗਰਾਂ 'ਚ ਵੱਡੀ ਗਿਣਤੀ 'ਚ ਸੰਗਤ ਲੰਗਰ ਛਕਦੀ ਵੇਖੀ ਗਈ | ਇਸ ਦਾ ਖ਼ਾਸ ਵਿਸ਼ੇਸ਼ਤਾ ਇਹ ਸੀ ਕਿ ਜੀ. ਟੀ. ਰੋਡ 'ਤੇ ਸ਼ਰਧਾਲੂਆਂ ਦੇ ਵਾਹਨ ਖੜ੍ਹੇ ਕਰਨ ਦੀ ਕਾਫੀ ਜ਼ਿਆਦਾ ਥਾਂ ਸੀ | ਵਾਹਨਾਂ ਕਾਰਨ ਕੋਈ ਆਵਾਜਾਈ 'ਚ ਵਿਘਨ ਨਹੀਂ ਪੈਂਦਾ ਸੀ | ਇਸ ਲੰਗਰ 'ਚ ਇਕ ਪਰਿਵਾਰ ਜਿਹੜਾ ਕਿ ਬਿਹਾਰ ਤੋਂ ਆਇਆ ਸੀ ਉਸ ਪਰਿਵਾਰ ਨੇ ਕਿਹਾ ਕਿ ਉਹ ਪੰਜਾਬ ਦੇ ਲੰਗਰਾਂ ਦੀ ਸੇਵਾ ਨੂੰ ਵੇਖ ਕੇ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਹਨ | ਉਨ੍ਹਾਂ ਨੇ ਸੇਵਾ ਕਰਦੇ ਹੋਏ ਨੌਜਵਾਨਾਂ ਦੀ ਕਾਫੀ ਜ਼ਿਆਦਾ ਤਾਰੀਫ਼ ਕੀਤੀ | ਇਸੇ ਤਰ੍ਹਾਂ ਪੰਜਾਬ ਤੋਂ ਬਾਹਰਲੇ ਸੂਬੇ ਦੀ ਪੁਲਿਸ ਦੇ ਨੌਜਵਾਨਾਂ ਨੇ ਬਹੁਤ ਹੀ ਸ਼ਰਧਾ ਨਾਲ ਲੰਗਰ ਛਕਿਆ | ਇਸ ਮੌਕੇ ਇੰਸਪੈਕਟਰ ਕਿ੍ਪਾਲ ਸਿੰਘ ਮੋਹੀ, ਜਥੇਦਾਰ ਸੁਖਪਾਲ ਸਿੰਘ ਪਾਲਾ, ਸਾਬਕਾ ਸਰਪੰਚ ਬਹਾਦਰ ਸਿੰਘ ਭੰਗੂ, ਗੁਰਿੰਦਰਜੀਤ ਸਿੰਘ ਢਿੱਲੋਂ, ਸੀਨੀਅਰ ਆਗੂ ਵਜੀਰ ਸਿੰਘ ਅਲੂਣਾ ਸਮੇਤ ਹੋਰ ਨੌਜਵਾਨ ਵੱਡੀ ਗਿਣਤੀ 'ਚ ਹਾਜ਼ਰ ਸਨ |